Coronavirus
ਰਾਜਸਥਾਨ ਦੀ 2 ਸਾਲ ਪੁਰਾਣੀ ਵੀਡੀਓ ਨੂੰ ਕਰੋਨਾਵਾਇਰਸ ਨਾਲ ਜੋੜਕੇ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਅਧੀਨ ਪੈਂਦੇ ਕੋਟਾ ਵਿੱਚ ਸੁਧਾ ਹਸਪਤਾਲ ਦੇ ਡਾਕਟਰਾਂ ਨੇ ਕਰੋਨਾ ਵਾਇਰਸ ਮਰੀਜ਼ ਦੀਆਂ ਕਿਡਨੀਆਂ ਕੱਢ ਦਿੱਤੀਆਂ।ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪਰਿਵਾਰ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੇ ਖਿਲਾਫ ਆਰੋਪ ਲਗਾਉਂਦਾ ਨਜ਼ਰ ਆ ਰਿਹਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਅਧੀਨ ਪੈਂਦੇ ਕੋਟਾ ਵਿੱਚ ਸੁਧਾ ਹਸਪਤਾਲ ਦੇ ਡਾਕਟਰਾਂ ਨੇ ਕਰੋਨਾ ਵਾਇਰਸ ਮਰੀਜ਼ ਦੀਆਂ ਕਿਡਨੀਆਂ ਕੱਢ ਦਿੱਤੀਆਂ।
ਇਕ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ,’ ਰਾਜਸਥਾਨ ਦੇ ਕੋਟਾ ਸ਼ਹਿਰ ਦਾ ਸੁਧਾ ਹਸਪਤਾਲ ਜਿੱਥੇ ਡਾਕਟਰ ਨੇ ਕਰੋਨਾ ਵਾਇਰਸ ਦੇ ਬਹਾਨੇ ਕਿਡਨੀ ਕੱਢ ਲਈ’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ Invid ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਾਸਤ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹੈ ਵੀਡੀਓ ਯੂਟਿਊਬ ਤੇ 6 ਨਵੰਬਰ ,2018 ਨੂੰ ਅਪਲੋਡ ਮਿਲਿਆ। ਇਸ ਵੀਡੀਓ ਦਾ ਸਿਰਲੇਖ ਸੀ ਕੋਟਾਂ ਦੇ ਸੁਧਾ ਹਸਪਤਾਲ ਵਿੱਚ ਮ੍ਰਿਤਕ ਦੀ ਕਿਡਨੀ ਕੱਢਣ ਦਾ ਗੰਭੀਰ ਆਰੋਪ ਲੱਗਿਆ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਹਾਲ ਹੀ ਦਾ ਨਹੀਂ ਸਗੋਂ ਦੋ ਸਾਲ ਪੁਰਾਣਾ ਹੈ।
ਹੁਣ ਅਸੀਂ ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਪੱਤ੍ਰਿਕਾ ਨਾਮ ਦੀ ਵੈੱਬਸਾਈਟ ਤੇ ਇਸ ਮਾਮਲੇ ਨਾਲ ਸੰਬੰਧਿਤ ਖ਼ਬਰ ਮਿਲੀ।ਪੱਤਰਿਕਾ ਦੁਆਰਾ ਪ੍ਰਕਾਸ਼ਿਤ ਇਸ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਅਧੀਨ ਪੈਂਦੇ ਕੋਟਾ ਦੇ ਨਿੱਜੀ ਹਸਪਤਾਲ ਵਿੱਚ ਇੱਕ ਮ੍ਰਿਤਕ ਦੇ ਪਰਿਵਾਰ ਨੇ ਡਾਕਟਰ ਅਤੇ ਸਟਾਫ ਦੇ ਖਿਲਾਫ ਕਿਡਨੀ ਕੱਢਣ ਦਾ ਆਰੋਪ ਲਗਾਇਆ ਜੋ ਬਾਅਦ ਦੇ ਵਿੱਚ ਫਰਜ਼ੀ ਸਾਬਤ ਹੋਇਆ। ਪੋਸਟਮਾਰਟਮ ਅਤੇ ਪੁਲਿਸ ਦੀ ਜਾਂਚ ਤੋਂ ਸਾਬਤ ਹੋਇਆ ਕਿ ਮਰੀਜ਼ ਦੀਆਂ ਕਿਡਨੀਆਂ ਨਹੀਂ ਕੱਢੀਆਂ ਗਈਆਂ ਸਨ।
ਸੋਚ ਦੇ ਦੌਰਾਨ ਸਾਨੂੰ ਇਸ ਮਾਮਲੇ ਦੇ ਵਿੱਚ ਨਾਮੀ ਮੀਡੀਆ ਏਜੰਸੀ India TV ਤੇ ਇੱਕ ਵੀਡੀਓ ਮਿਲਿਆ ਜਿਸ ਦੇ ਵਿੱਚ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।ਇਸ ਵੀਡੀਓ ਦੇ ਵਿੱਚ ਡਾਕਟਰਾਂ ਦੇ ਬਿਆਨਾਂ ਨੂੰ ਵੀ ਸੁਣਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵਾਇਰਲ ਹੋ ਰਹੀ ਵੀਡੀਓ ਦੋ ਸਾਲ ਪੁਰਾਣੀ ਹੈ ਅਤੇ ਇਸ ਦਾ ਕਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
Result:Misleading
Sources
https://www.patrika.com/kota-news/kidney-theft-allegation-by-relatives-doctors-denied-3667670/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044