Fact Check
ਮੁਸਲਿਮ ਜੋੜੇ ਨੇ ਬਚਾਈ ਪੁਜਾਰੀ ਦੀ ਜਾਨ? ਸਕ੍ਰਿਪਟਡ ਵੀਡੀਓ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪੁਜਾਰੀ ਇੱਕ ਬੱਚੇ ਨੂੰ ਮੋਟਰਸਾਈਕਲ ਤੇ ਲਿਜਾ ਰਿਹਾ ਹੁੰਦਾ ਹੈ ਅਤੇ ਅਚਾਨਕ ਸੜਕ ਦੇ ਵਿਚਕਾਰ ਡਿੱਗ ਪੈਂਦਾ ਹੈ। ਇਸ ਤੋਂ ਬਾਅਦ ਇੱਕ ਮੁਸਲਿਮ ਜੋੜਾ ਪੁਜਾਰੀ ਦੀ ਮਦਦ ਲਈ ਅੱਗੇ ਆਉਂਦਾ ਹੈ। ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਜੋੜੇ ਨੇ ਪੁਜਾਰੀ ਦੀ ਮਦਦ ਕੀਤੀ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ YouTube ‘ਤੇ 3rd Eye ਅਕਾਊਂਟ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ 27 ਫਰਵਰੀ 2025 ਨੂੰ ਸ਼ੇਅਰ ਕੀਤਾ ਗਿਆ। ਇਹ ਅਕਾਊਂਟ ਮਨੋਰੰਜਨ ‘ਤੇ ਜਾਗਰੂਕਤਾ ਦੇ ਲਈ ਵੀਡੀਓ ਬਣਾਉਂਦੇ ਹਨ।
ਸਾਨੂੰ ਵੀਡੀਓ ਦੇ ਅਖੀਰ ‘ਚ Disclaimer ਮਿਲਿਆ ਜਿਸ ਵਿਚ ਦੱਸਿਆ ਗਿਆ ਕਿ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਮਨੋਰੰਜਨ ਅਤੇ ਜਾਗਰੂਕਤਾ ਲਈ ਬਣਾਇਆ ਗਿਆ ਹੈ।
ਇਸ ਤੋਂ ਪਹਿਲਾ ਵੀ Newschecker ਦੁਆਰਾ ਕਈ ਸਕ੍ਰਿਪਟਡ ਵੀਡੀਓ ਦੀ ਪੜਤਾਲ ਕੀਤੀ ਗਈ ਹੈ ਜਿਹਨਾਂ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਮਨੋਰੰਜਨ ਤੇ ਜਾਗਰੂਕਤਾ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।