Fact Check
ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ ਵਿੱਚ ਦੇਖਿਆ ਗਿਆ ਮਗਰਮੱਛ?
Claim
ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ ‘ਚ ਮਗਰਮੱਛ ਨੂੰ ਦੇਖਿਆ ਗਿਆ
Fact
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਾਲ 2022 ਵਿੱਚ ਦੇਖੇ ਗਏ ਇੱਕ ਮਗਰਮੱਛ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ‘ਚ ਤੈਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ ਦਾ ਹੈ ਜਿੱਥੇ ਇੱਕ ਮਗਰਮੱਛ ਨੂੰ ਦੇਖਿਆ ਗਿਆ। ਗੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਹਿੱਸੇ ਅਜੇ ਵੀ ਹੜ੍ਹਾਂ ਨਾਲ ਭਰੇ ਹੋਏ ਹਨ ਅਤੇ ਅਧਿਕਾਰੀਆਂ ਅਤੇ ਸੰਸਥਾਵਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਯਤਨ ਕਰ ਹਨ।
ਮੀਡਿਆ ਅਦਾਰਾ ‘ਸਾਂਝੀ ਸੋਚ ਟੀਵੀ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੜ ਦੇ ਪਾਣੀ ਨਾਲ ਰੁੜ ਕੇ ਆਇਆ ਮਗਰਮੱਛ, ਅੰਬਾਲਾ ਦੀਆਂ ਗਲੀਆਂ ਦੀ ਕਰ ਰਿਹਾ ਸੈਰ।’

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਵੀਡੀਓ ਦੇ ਕੀ ਫਰੇਮਾਂ ਨੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਖੋਜਣ ਤੇ ਸਾਨੂੰ ਮੱਧ ਪ੍ਰਦੇਸ਼ ਵਿੱਚ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਮਗਰਮੱਛ ਦੇ ਨਜ਼ਰ ਆਉਣ ਦੀਆਂ ਕਈ ਖਬਰਾਂ ਮਿਲੀਆਂ। ਰਿਪਬਲਿਕ ਵਰਲਡ ਦੁਆਰਾ 14 ਅਗਸਤ, 2022 ਨੂੰ ਪੀਟੀਆਈ ਦੇ ਹਵਾਲੇ ਤੋਂ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ,’ਐਤਵਾਰ ਨੂੰ ਭਾਰੀ ਬਾਰਿਸ਼ ਦੇ ਦੌਰਾਨ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿੱਚ ਇੱਕ ਮਗਰਮੱਛ ਰਿਹਾਇਸ਼ੀ ਕਾਲੋਨੀ ਵਿੱਚ ਘੁੰਮਦਾ ਦਿਖਾਈ ਦਿੱਤਾ ਅਤੇ ਇੱਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਖਬਰਾਂ ਦੀਆਂ ਰਿਪੋਰਟਾਂ ਨੇ ਟਵਿੱਟਰ ‘ਤੇ ਤਸਵੀਰ ਨੂੰ @Pankajtumhara ਨੂੰ ਕ੍ਰੈਡਿਟ ਦਿੱਤਾ। ਅਸੀਂ 14 ਅਗਸਤ, 2022 ਨੂੰ ਅਪਲੋਡ ਇਸ ਟਵੀਟ ਨੂੰ ਦੇਖਿਆ ਜਿਸ ਮੁਤਾਬਕ ਇਹ ਘਟਨਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੀ ਹੈ।
ਇੰਡੀਆ ਟੂਡੇ ਨੇ ਵੀ 17 ਅਗਸਤ ਨੂੰ ਇੱਕ ਵੀਡੀਓ ਟਵੀਟ ਕੀਤਾ ਸੀ, ਜਿਸ ਵਿੱਚ ਦੱਸਿਆ ਸੀ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਦੇ ਦੌਰਾਨ ਇੱਕ ਅੱਠ ਫੁੱਟ ਲੰਬਾ ਮਗਰਮੱਛ ਦੇਖਿਆ ਗਿਆ ਸੀ।
Conclusion
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਾਲ 2022 ਵਿੱਚ ਦੇਖੇ ਗਏ ਇੱਕ ਮਗਰਮੱਛ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Result: False
Our Sources
Republic World report, August 14, 2022
Pankaj Arora tweet, August 14, 2022
India Today Tweet, Dated August 17, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ