Fact Check
ਜੁੱਤਿਆਂ ਵਿੱਚ ਬੀਅਰ ਪੀ ਰਹੇ ਆਸਟ੍ਰੇਲੀਆ ਦੇ ਕ੍ਰਿਕਟਰ ਦੀ ਵੀਡੀਓ ਹਾਲੀਆ ਵਰਲਡ ਕੱਪ ਤੋਂ ਬਾਅਦ ਦੀ ਹੈ?
Claim
ਐਤਵਾਰ ਨੂੰ ਖੇਡੇ ਗਏ ਵਲਰਡ ਕੱਪ ਦੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ 6ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ। ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ ਵਿੱਚ ਆਸਟ੍ਰੇਲੀਆ ਨੇ ਇਤਿਹਾਸ ਰਚਦਿਆਂ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਇੰਡਿਆ ਦੀ ਟੀਮ ਨੇ ਆਸਟ੍ਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਖਿਡਾਰੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੇ ਆਪਣੀਆਂ ਜੁੱਤੀਆਂ ਵਿੱਚ ਬੀਅਰ ਪੀ ਰਹੇ ਹਨ।
ਫੇਸਬੁੱਕ ਯੂਜ਼ਰ ‘ਧਰਮਿੰਦਰ ਅਵਸਥੀ‘ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਵਿੱਚ ਜੁੱਤੀਆਂ ਵਿੱਚ ਬੀਅਰ ਪੀ ਰਹੇ ਨੇ ਆਸਟ੍ਰੇਲੀਆ ਦੇ ਕ੍ਰਿਕਟਰ, ਇਹ ਕਿਸ ਤਰ੍ਹਾਂ ਦੀ ਸੱਭਿਅਤਾ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ ਅਤੇ ਵੀਡੀਓ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਵਾਇਰਲ ਵੀਡੀਓ ਦੀਆਂ ਕੁਝ ਤਸਵੀਰਾਂ ਸਾਨੂੰ ਇੰਡੀਅਨ ਐਕਸਪ੍ਰੈਸ ਦੁਆਰਾ ਸਾਲ 2021 ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਅਪਲੋਡ ਮਿਲੀਆਂ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ,’ ਆਸਟ੍ਰੇਲੀਆਈ ਖਿਡਾਰੀ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਨੇ ਜੁੱਤੀ ਵਿੱਚ ਬੀਅਰ ਪੀ ਕੇ ਟੀ-20 ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ ਮਨਾਇਆ।

ਇਹ ਵੀਡੀਓ ਸਾਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਦੇ ਅਧਿਕਾਰਿਕ ਟਵਿੱਟਰ (ਹੁਣ ਐਕਸ) ਦੁਆਰਾ ਵੀ ਨਵੰਬਰ 15, 2021 ਨੂੰ ਟਵੀਟ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ‘ਦ ਸ਼ੂਈ’ ਆਸਟ੍ਰੇਲੀਆ ਵਿੱਚ ਜਸ਼ਨ ਮਨਾਉਣ ਦਾ ਤਰੀਕਾ ਹੈ। ਆਸਟਰੇਲੀਆ ਦੇ ਫਾਰਮੂਲਾ ਵਨ ਸਟਾਰ ਡੈਨੀਅਲ ਰਿਕਾਰਡੋ ਦੁਆਰਾ ਸਾਲ 2016 ਵਿੱਚ ਜਰਮਨ ਗ੍ਰਾਂ ਪ੍ਰੀ ਜਿੱਤਣ ਤੇ ਆਪਣੀ ਜੁੱਤੀ ਤੋਂ ਸ਼ੈਂਪੇਨ ਪੀ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ।
Conclusion
ਕੁੱਲ ਮਿਲਾ ਕੇ ਇਹ ਸਪਸ਼ਟ ਹੈ ਕਿ ਆਸਟ੍ਰੇਲੀਆਈ ਟੀਮ ਦੀ ਜੁੱਤੀਆਂ ਵਿੱਚ ਬੀਅਰ ਪੀਣ ਦੀ ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦੀ ਹੈ। ਵੀਡੀਓ ਨੂੰ ਹਾਲਆ ਵਿਸ਼ਵ ਕੱਪ 2023 ਨਾਲ ਜੋੜ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।
Result: Missing Context
Our Sources
Media report published by Indian Express on November 15, 2021
Tweet made by ICC on November 15, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।