Fact Check
Bhagwant Mann ਅਤੇ Narendra Modi ਦੀ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ?
ਦੇਸ਼ ਦੇ ਕਿਸਾਨ ਜਿਥੇ ਕਿਸਾਨ ਅਰਡੀਨੈਂਸ ਬਿੱਲ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਪਿਛਲੇ 8 ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਓਥੇ ਹੀ ਪਾਰਲੀਮੈਂਟ ਦੇ ਵਿੱਚ ਕਿਸਾਨ ਅਰਡੀਨੈਂਸ ਬਿੱਲ ਨੂੰ ਰੱਦ ਕਰਨ ਦੇ ਲਈ ਵਿਰੋਧੀ ਧਿਰਾਂ ਪ੍ਰਦਰਸ਼ਨ ਕਰ ਰਹੀਆਂ ਹਨ। ਬੀਤੇ ਦਿਨੀਂ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ , ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਲਗਾਤਾਰ ਛੇਵੀਂ ਵਾਰ ਸੰਸਦ ਵਿੱਚ ‘ਕੰਮ ਰੋਕੂ ਮਤਾ’ ਪੇਸ਼ ਕੀਤਾ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਗਵੰਤ ਮਾਨ ਨੂੰ ਹੱਸਦਿਆਂ ਹੋਇਆ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ।
ਫੇਸਬੁੱਕ ਪੇਜ਼ ‘We support Sukhbir Singh Badal’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਮੋਦੀ ਤੇ ਤੋਮਰ ਨਾਲ ਅਜਿਹੀ ਕਿਹੜੀ ਮੱਲ ਮਾਰ ਆਇਆ ਪ੍ਰਧਾਨ ਬੜਾ ਖੁਸ਼ ਆ। ਅੰਦਰੂਨੀ ਗੱਠਜੋੜ”।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ IndiaContent ਨਾਮਕ ਵੈੱਬਸਾਈਟ ਤੇ ਮਿਲੀ ਜਿਸ ਦੇ ਕੈਪਸ਼ਨ ਦੇ ਮੁਤਾਬਕ ਇਹ ਤਸਵੀਰ 10 ਦਸੰਬਰ 2018 ਨੂੰ ਸਰਦ ਰੁੱਤ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਈ ਗਈ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ,ਆਮ ਆਦਮੀ ਪਾਰਟੀ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਮਿਊਨਿਸਟ ਪਾਰਟੀ ਦੇ ਡੀ. ਰਾਜਾ ਸਰਦ ਰੁੱਤ ਇਜਲਾਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਲ- ਪਾਰਟੀ ਮੀਟਿੰਗ ਦੇ ਲਈ ਨਵੀਂ ਦਿੱਲੀ ਵਿਖੇ ਇਕੱਠੇ ਹੋਏ ਸਨ।

ਹੁਣ ਅਸੀਂ ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਨਾਮਵਰ ਮੀਡੀਆ ਏਜੰਸੀ The Hindu ਦੇ ਲੇਖ ਵਿੱਚ ਪ੍ਰਕਾਸ਼ਿਤ ਮਿਲੀ।
Also Read:ਕਿਸਾਨ ਅੰਦੋਲਨ: ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ
Bhagwant Mann ਅਤੇ Narendra Modi ਦੀ ਪੁਰਾਣੀ ਤਸਵੀਰ ਵਾਇਰਲ
ਲੇਖ ਦੇ ਵਿੱਚ ਪ੍ਰਕਾਸ਼ਿਤ ਤਸਵੀਰ ਦੇ ਕੈਪਸ਼ਨ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ , ਆਮ ਆਦਮੀ ਪਾਰਟੀ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਮਿਊਨਿਸਟ ਪਾਰਟੀ ਦੇ ਡੀ. ਰਾਜਾ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਆਲ- ਪਾਰਟੀ ਮੀਟਿੰਗ ਤੋਂ ਬਾਹਰ ਆਉਂਦੇ ਹੋਏ ਦੀ ਹੈ। ਇਸ ਤਸਵੀਰ ਨੂੰ ਫੋਟੋਗ੍ਰਾਫਰ ਸੰਦੀਪ ਸਕਸੈਨਾ ਨਹੀਂ ਖਿੱਚਿਆ ਸੀ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਹੋਰ ਵੈੱਬਸਾਈਟ Magzter.com ਦੇ ਉੱਤੇ ਮਿਲੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ।
Result: Misleading
Sources
https://www.magzter.com/ja/article/Newspaper/The-Hindu/RBI-Rafale-Promise-Stormy-Session
https://www.thehindu.com/news/national/opposition-firm-on-jpc-probe-into-rafale/article25712179.ece
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044