Fact Check
ਕੀ ਰਿਐਲਟੀ ਸ਼ੋਅ ਵਿੱਚ ਬੀਜੇਪੀ ਲੀਡਰ ਦੇ ਮੁੰਡੇ ਨੇ ਕੀਤਾ ਹੰਗਾਮਾ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੇ ਨਾਮੀ ਲੀਡਰ ਦੇ ਮੁੰਡੇ ਨੇ ਰਿਆਲਟੀ ਸ਼ੋਅ ਡਾਂਸ ਇੰਡੀਆ ਡਾਂਸ ਦੇ ਸ਼ੋਅ ਵਿੱਚ ਖੂਬ ਹੰਗਾਮਾ ਕੀਤਾ।

Fact Check/Verification
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੇ ਨਾਮੀ ਲੀਡਰ ਦੇ ਮੁੰਡੇ ਨੇ ਰਿਆਲਟੀ ਸ਼ੋਅ ਡਾਂਸ ਇੰਡੀਆ ਡਾਂਸ ਦੇ ਸ਼ੋਅ ਵਿੱਚ ਖੂਬ ਹੰਗਾਮਾ ਕੀਤਾ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਕਹਿੰਦਾ ਹੈ ਕਿ ਉਸ ਦਾ ਪਿਤਾ ਨੋਇਡਾ ਦਾ ਨਾਮੀ ਬਿਲਡਰ ਹੈ ਤੇ ਜੇਕਰ ਉਸ ਨੂੰ ਸਿਲੈਕਟ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਪੰਜਾਬ ਕਾਫੀ ਬੁਰਾ ਹੋਵੇਗਾ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਹੁਣ ਤੱਕ ਤੋਂ ਵੱਧ ਲੋਕ ਦੇਖ ਚੁੱਕੇ ਹਨ।


ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਕੁਝ ਕੀਵਰਡ ਦੀ ਮਦਦ ਦੇ ਨਾਲ ਸਾਨੂੰ ਡਾਂਸ ਇੰਡੀਆ ਡਾਂਸ ਦਾ ਵਾਇਰਲ ਹੋ ਰਿਹੈ ਵੀਡੀਓ ਮਿਲਿਆ।
ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਡਾਂਸ ਇੰਡੀਆ ਡਾਂਸ ਦੇ ਪੰਜਵੇਂ ਸੀਜ਼ਨ-2015 ਦੀ ਹੈ ਜਿੱਥੇ ਪ੍ਰੋਡਿਊਸਰ ਨੇ ਜੱਜ ਮੁਦੱਸਰ ਖਾਨ ਅਤੇ ਗੈਤੀ ਸਿਦੀਕੀ ਨਾਲ ਮਿਲ ਕੇ ਪਾਠਕ ਦੇ ਉੱਤੇ ਇੱਕ ਪ੍ਰੈਂਕ ਕੀਤਾ ਸੀ।
ਤੁਸੀਂ ਵਾਇਰਲ ਹੋ ਰਹੀ ਵੀਡੀਓ 40 ਮਿੰਟ 4 ਸਕਿੰਟ ਤੋਂ ਦੇਖ ਸਕਦੇ ਹੋ ਜਿੱਥੇ ਪ੍ਰਤਿਯੋਗੀ ਦਾ ਪਿਤਾ ਕਹਿੰਦਾ ਹੈ ਕਿ ਉਹ ਨੋਇਡਾ ਦਾ ਨਾਮੀ ਬਿਲਡਰ ਹੈ ਹਾਲਾਂਕਿ ਮਿੰਟ ਤੋਂ ਬਾਅਦ ਸ਼ੋਅ ਦੇ ਪ੍ਰੋਡਿਊਸਰ ਇਸ ਗੱਲ ਤੋਂ ਪੜਦਾ ਚੁੱਕਦੇ ਹਨ ਕਿ ਇਹ ਸਿਰਫ ਇਕ ਪ੍ਰੈਂਕ ਹੈ।

ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਪੂਰੀ ਵੀਡੀਓ ਇੱਕ ਫੇਸਬੁੱਕ ਪੇਜ ਤੇ ਵੀ ਮਿਲੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਰਹੀ ਵੀਡੀਓ ਅਸਲ ਦੇ ਵਿੱਚ ਇੱਕ ਪ੍ਰੈਂਕ ਦਾ ਹਿੱਸਾ ਹੈ।
Result:Misleading
Sources
https://www.facebook.com/watch/?v=1591647141007418
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044