Fact Check
ਮੁੰਡੇ ਨੇ ਆਪਣੀ ਮਾਂ ਤੇ ਚੁਕਿਆ ਹੱਥ? ਸਕ੍ਰਿਪਟਡ ਵੀਡੀਓ ਵਾਇਰਲ
Claim
ਮੁੰਡੇ ਨੇ ਆਪਣੀ ਮਾਂ ਤੇ ਚੁਕਿਆ ਹੱਥ
Fact
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।
ਸੋਸ਼ਲ ਮੀਡਿਆ ਤੇ 15 ਸਕਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡੇ ਨੂੰ ਬਜ਼ੁਰਗ ਔਰਤ ਤੇ ਹੱਥ ਚੁਕਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਡੇ ਨੇ ਆਪਣੀ ਮਾਂ ਤੇ ਹੱਥ ਚੁਕਿਆ।
ਇੰਸਟਾਗ੍ਰਾਮ ਪੇਜ ‘ਸਿੱਖਿਜ਼ਮ ਪੋਸਟ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮਾਂ ਤੇ ਹੱਥ।’ ਇਸ ਵੀਡੀਓ ਨੂੰ ਤਕਰੀਬਨ 2 ਲੱਖ ਤੋਂ ਵੱਧ ਯੂਜ਼ਰ ਲਾਈਕ ਕਰ ਚੁੱਕੇ ਹਨ ਤੇ 40 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਸਕ੍ਰਿਪਟਡ ਵੀਡੀਓ ਹੈ ਜੋ ਪ੍ਰੀਤ ਘੁੰਮਣ ਪੇਜ ਤੇ ਸ਼ੇਅਰ ਕੀਤੀ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂ ਟਿਊਬ ਤੇ ਪ੍ਰੀਤ ਘੁੰਮਣ ਯੂ ਟਿਊਬ ਅਕਾਊਂਟ ਤੇ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਯੂ ਟਿਊਬ ਅਕਾਊਂਟ ਤੇ ਦਿਸੰਬਰ 11, 2023 ਨੂੰ ਅਪਲੋਡ ਮਿਲੀ। ਵੀਡੀਓ ਦੇ ਡਿਸਕਰਪਸ਼ਨ ਦੇ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਹੇ ਸਾਰੇ ਵਿਅਕਤੀ ਕਲਾਕਾਰ ਹਨ।

ਸਾਨੂੰ ਯੂ ਟਿਊਬ ਅਕਾਊਂਟ ਤੇ ਕਈ ਹੋਰ ਵੀਡੀਓ ਮਿਲੀਆਂ। ਇਹਨਾਂ ਵੀਡੀਓ ਦੇ ਵਿੱਚ ਹੁਬੂਹੁ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਮਨੋਰੰਜਨ ਦੇ ਲਈ ਬਣਾਈਆਂ ਗਈਆਂ ਹਨ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪ੍ਰੀਤ ਘੁੰਮਣ ਦੇ ਐਡਮਿਨ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਇਹ ਵੀਡੀਓ ਸਕ੍ਰਿਪਟਡ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।
Result: Missing Context
Our Sources
Video uploaded on Preet Ghuman on December 11,2023
Telephonic conversation with Preet Ghuman Admin
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।