Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਇਹ ਤਸਵੀਰਾਂ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹਾਲ ਹੀ ਵਿੱਚ ਹੋਏ ਨਕਸਲੀ ਹਮਲੇ ਦੀਆਂ ਹਨ।
Fact
ਛੱਤੀਸਗੜ੍ਹ ਵਿੱਚ ਹਾਲ ਹੀ ਵਿੱਚ ਹੋਏ ਨਕਸਲੀ ਹਮਲੇ ਦੇ ਰੂਪ ਵਿੱਚ ਸ਼ੇਅਰ ਕੀਤੀ ਜਾ ਰਹੀਆਂ ਇਹ ਤਸਵੀਰਾਂ ਪੁਰਾਣੀਆਂ ਹਨ।
ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਨਕਸਲੀ ਹਮਲੇ ‘ਚ 11 ਜਵਾਨ ਸ਼ਹੀਦ ਹੋਣ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਹਨਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹਾਲ ਹੀ ਵਿੱਚ ਹੋਏ ਨਕਸਲੀ ਹਮਲੇ ਦੀਆਂ ਹਨ।
ਦਰਅਸਲ ਬੁੱਧਵਾਰ ਨੂੰ ਛੱਤੀਸਗੜ੍ਹ ‘ਚ ਨਕਸਲੀ ਹਮਲੇ ‘ਚ 11 ਜਵਾਨ ਸ਼ਹੀਦ ਹੋ ਗਏ ਸਨ। ਬੀਬੀਸੀ ਦੀ ਰਿਪੋਰਟ ਮੁਤਾਬਕ ਹਮਲੇ ਵਿੱਚ ਸੁਰੱਖਿਆ ਬਲਾਂ ਦੇ 10 ਜਵਾਨ ਅਤੇ ਇੱਕ ਡਰਾਈਵਰ ਮਾਰੇ ਗਏ। ਖਬਰਾਂ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ।
ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਤਸਵੀਰ ਨੂੰ ਇੱਕ ਇੱਕ ਕਰਕੇ ਖੋਜਿਆ। ਅਸੀਂ ਵਾਇਰਲ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
ਸਾਨੂੰ NDTV ਦੀ ਵੈਬਸਾਈਟ ‘ਤੇ 2013 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ‘ਚ ਵਾਇਰਲ ਤਸਵੀਰ ਵੀ ਮੌਜੂਦ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਛੱਤੀਸਗੜ੍ਹ ਵਿੱਚ ਮਾਓਵਾਦੀ ਹਮਲੇ ਵਿੱਚ 24 ਲੋਕ ਮਾਰੇ ਗਏ ਸਨ। ਇਸ ਤੋਂ ਸਪੱਸ਼ਟ ਹੈ ਕਿ ਇਹ ਤਸਵੀਰ ਘੱਟੋ-ਘੱਟ 10 ਸਾਲ ਪਹਿਲਾਂ ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਇਸ ਤੋਂ ਇਲਾਵਾ ਸਾਨੂੰ ਇਹ ਤਸਵੀਰ 10 ਸਾਲ ਪੁਰਾਣੀ ਬੀਬੀਸੀ ਦੀ ਰਿਪੋਰਟ ਵੀ ਮਿਲੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਛੱਤੀਸਗੜ੍ਹ ਦੇ ਬਸਤਰ ਵਿੱਚ ਹੋਏ ਨਕਸਲੀ ਹਮਲੇ ਵਿੱਚ ਕਾਂਗਰਸ ਦੇ ਤਤਕਾਲੀ ਪ੍ਰਦੇਸ਼ ਪ੍ਰਧਾਨ ਨੰਦ ਕੁਮਾਰ ਪਟੇਲ ਅਤੇ ਕਾਂਗਰਸ ਆਗੂ ਮਹਿੰਦਰ ਕਰਮਾ ਸਮੇਤ 28 ਲੋਕ ਮਾਰੇ ਗਏ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਮਾਂ ਸੀਮਾ ਲਗਾ ਕੇ ਟਵਿੱਟਰ ਤੇ ਖੋਜ ਕਰਨ ‘ਤੇ ਸਾਨੂੰ ਪੰਜਾਬ ਨਿਊਜ਼ ਲਾਈਨ ਦੇ ਟਵਿੱਟਰ ਹੈਂਡਲ ਤੋਂ 10 ਸਾਲ ਪੁਰਾਣਾ ਟਵੀਟ ਮਿਲਿਆ। ਇਸ ਟਵੀਟ ਵਿੱਚ ਵਾਇਰਲ ਤਸਵੀਰ ਵੀ ਮੌਜੂਦ ਹੈ।
ਹਾਲਾਂਕਿ, ਅਸੀਂ ਇਸ ਤਸਵੀਰ ਦੇ ਅਧਿਕਾਰਤ ਸਰੋਤ ਦੀ ਪੁਸ਼ਟੀ ਨਹੀਂ ਕਰਦੇ ਹਾਂ, ਪਰ ਇਹ ਸਪੱਸ਼ਟ ਹੈ ਕਿ ਤਸਵੀਰ ਘੱਟੋ ਘੱਟ 10 ਸਾਲ ਪੁਰਾਣੀ ਹੈ।
ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਦੂਜੀ ਤਸਵੀਰ ਸਰਚ ਕਰਨ ‘ਤੇ ਸਾਨੂੰ ਅਲਾਮੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਮਿਲੀ। ਇਸ ਤਸਵੀਰ ਨਾਲ ਦਿੱਤੇ ਕੈਪਸ਼ਨ ਵਿੱਚ ਲਿਖਿਆ ਹੈ,’ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ‘ਤੇ ਹਮਲੇ ਤੋਂ ਬਾਅਦ ਨੁਕਸਾਨੇ ਗਏ ਵਾਹਨ ਦੇ ਕੋਲ ਖੜ੍ਹੇ ਸਿਪਾਹੀ।’ 27 ਅਗਸਤ 2013 ਨੂੰ ਹੋਏ ਇਸ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ।

ਸਰਚ ਦੇ ਦੌਰਾਨ ਇਹ ਤਸਵੀਰ ਏਪੀ ਨਿਊਜ਼ਰੂਮ ਤੇ ਵੀ ਅਪਲੋਡ ਮਿਲੀ। ਕੈਪਸ਼ਨ ਮੁਤਾਬਕ ਇਹ ਤਸਵੀਰ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਵਿੱਚ ਅਗਸਤ 2013 ‘ਚ ਸੁਰੱਖਿਆ ਬਲ ਦੇ ਵਾਹਨ ‘ਤੇ ਹੋਏ ਹਮਲੇ ਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਪੁਰਾਣੀਆਂ ਹਨ। ਇਹਨਾਂ ਤਸਵੀਰਾਂ ਦਾ ਦਾਂਤੇਵਾੜਾ ਵਿੱਚ ਹੋਏ ਹਮਲੇ ਨਾਲ ਕੋਈ ਸੰਬੰਧ ਨਹੀਂ ਹੈ।
Our Sources
Report Publsihed at NDTV in 2013
Report Published at BBC in 2013
Tweet by PunjabNewsline in 2013
Image uploaded on Alamy
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 10, 2024
Shaminder Singh
February 9, 2024
Shaminder Singh
February 7, 2024