Fact Check
ਕੀ ਚੀਨ ‘ਚ ਵਰ੍ਹਿਆ ਕੀੜਿਆਂ ਦਾ ਮੀਂਹ? ਫਰਜ਼ੀ ਦਾਅਵਾ ਵਾਇਰਲ
Claim
ਚੀਨ ‘ਚ ਵਰ੍ਹਿਆ ਕੀੜਿਆਂ ਦਾ ਮੀਂਹ
Fact
ਚੀਨ ‘ਚ ਕੀੜਿਆਂ ਦੀ ਕੋਈ ਬਾਰਿਸ਼ ਨਹੀਂ ਹੋਈ ਹੈ। ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਗੱਡੀਆਂ ‘ਤੇ ਕੀੜੇ ਵਰਗੇ ਦਿੱਸਣ ਵਾਲੇ ਪਦਾਰਥ ਡਿੱਗੇ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਵਿਚ ਕੀੜਿਆਂ ਦਾ ਮੀਂਹ ਪਿਆ ਹੈ। ਇਸ ਵੀਡੀਓ ਦਾ ਫੈਕਟ ਚੈਕ ਪਹਿਲਾਂ Newschecker Tamil ਦੁਆਰਾ ਕੀਤਾ ਜਾ ਚੁੱਕਾ ਹੈ।
ਇਸ ਵੀਡੀਓ ਨੂੰ ਕਈ ਨਾਮਵਰ ਪੰਜਾਬੀ ਮੀਡੀਆ ਅਦਾਰਿਆਂ ਨੇ ਵੀ ਸਾਂਝਾ ਕੀਤਾ। ਏਬੀਪੀ ਸਾਂਝਾ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਚੀਨ ‘ਚ ਪਿਆ ‘ਕੀੜੇ-ਮਕੌੜਿਆਂ ਦਾ ਮੀਂਹ’?, ਵੇਖੋ ਅਜੀਬ ਨਜ਼ਾਰਾ
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਨੂੰ ਅਸੀਂ ਗੂਗਲ ਤੇ ਸਰਚ ਕੀਤਾ ਅਤੇ ਕੁਝ ਕੀ ਵਰਡ ਦੇ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀ ਸ਼ੁਰੂ ਕੀਤੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਸਰਚ ਦੌਰਾਨ ਚੀਨ ਦੇ ਇੱਕ ਰਾਜਨੀਤਕ ਅਤੇ ਆਰਥਿਕ ਪੱਤਰਕਾਰ, ਸ਼ੇਨ ਸ਼ਿਵੇਈ ਦਾ ਇੱਕ ਟਵੀਟ ਮਿਲਿਆ। ਪੱਤਰਕਾਰ ਨੇ ਬ੍ਰਾਜ਼ੀਲ ਦੇ ਦ ਰੀਓ ਟਾਈਮਜ਼ ਦੁਆਰਾ ਪ੍ਰਕਾਸ਼ਿਤ ਖਬਰ ‘ਤੇ ਟਵੀਟ ਕਰਦਿਆਂ ਲਿਖਿਆ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਬੀਜਿੰਗ ਵਿਚ ਹਨ ਅਤੇ ਵੀਡੀਓ ਫਰਜ਼ੀ ਹੈ। ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਅਜਿਹੀ ਕੋਈ ਬਾਰਿਸ਼ ਨਹੀਂ ਹੋਈ ਹੈ।
ਜਾਣਕਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਅਤੇ ਸਾਨੂੰ Vxujianing ਨਾਂਅ ਦੇ ਟਵਿੱਟਰ ਯੂਜ਼ਰ ਦਾ ਇੱਕ ਟਵੀਟ ਮਿਲਿਆ। ਯੂਜ਼ਰ ਨੇ ਲਿਖਿਆ, “ਫੇਕ ਨਿਊਜ਼! ਇਹ ਉਹ ਫੁੱਲ ਹਨ ਜੋ ਪੌਪਲਰ ਰੁੱਖਾਂ ਤੋਂ ਡਿੱਗਦੇ ਹਨ। ਜੇ ਪੌਪਲਰ ਦੇ ਦਰੱਖਤਾਂ ਦੀਆਂ ਕੋਨੀਆਂ ਹੇਠਾਂ ਡਿੱਗਣ ਲੱਗਦੀਆਂ ਹਨ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਫੁੱਲਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ।” ਯੂਜ਼ਰ ਨੇ ਦਰੱਖਤ ਨਾਲ ਜੁੜੀਆਂ ਤਸਵੀਰਾਂ ਵੀ ਪੋਸਟ ਕੀਤੀਆਂ।
ਇਸੇ ਤਰ੍ਹਾਂ ਇੱਕ ਟਵਿੱਟਰ ਬਲੌਗਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫੁੱਲਾਂ ਦੇ ਇਸ ਸੰਗ੍ਰਹਿ ਦੀ ਇੱਕ ਫੋਟੋ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਇਹ ਲਿਓਨਿੰਗ ਸ਼ਹਿਰ ਵਿਚ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਹਨ।
ਵਾਇਰਲ ਮਾਮਲੇ ਨੂੰ ਲੈ ਕੇ JournoTurk ਮੀਡੀਆ ਟਵਿੱਟਰ ਪੇਜ ਨੇ ਵੀ ਲਿਖਿਆ ਕਿ ਹਜ਼ਾਰਾਂ ਅਖਬਾਰਾਂ, ਟੀਵੀ ਚੈਨਲਾਂ ਅਤੇ ਦੁਨੀਆ ਭਰ ਦੀਆਂ ਖਬਰਾਂ ਦੀਆਂ ਸਾਈਟਾਂ ਨੇ ਫੇਕ ਨਿਊਜ਼ ਚਲਾਈ ਕਿ ਚੀਨ ‘ਚ ਕੀੜਿਆਂ ਦੀ ਬਾਰਿਸ਼ ਹੋਈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਚੀਨ ‘ਚ ਕੀੜਿਆਂ ਦੀ ਕੋਈ ਬਾਰਿਸ਼ ਨਹੀਂ ਹੋਈ ਹੈ। ਅਸਲ ਵਿਚ ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result: False
Our Sources
Twitter Post From, Vxujianing
Twitter Post From, JournoTurk
Twitter Post From, Soraya
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ