Fact Check
ਕੀ ਚੱਕਰਵਾਤ ਦੀ ਵਾਇਰਲ ਹੋ ਰਹੀ ਇਹ ਵੀਡੀਓ ਅਸਲ ਹੈ?
Claim
ਚੱਕਰਵਾਤ ਦੀ ਵਾਇਰਲ ਹੋ ਰਹੀ ਅਸਲ ਵੀਡੀਓ
Fact
ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪਹਿਲੇ 10 ਸਕਿੰਟ ਵਿੱਚ ਬਿਲਡਿੰਗ ਦੇ ਪਿੱਛੇ ਚੱਕਰਵਾਤ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਵਾਇਰਲ ਵੀਡੀਓ ਵਿੱਚ ਭਾਰੀ ਮੀਂਹ ਅਤੇ ਚੱਕਰਵਾਤ ਦੀਆਂ ਹੋਰ ਵੀਡੀਓ ਵੀ ਦੇਖੀਆਂ ਜਾ ਸਕਦੀਆਂ ਹਨ। ਬਿਲਡਿੰਗ ਦੇ ਪਿੱਛੇ ਚੱਕਰਵਾਤ ਦੀ ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Jathedar Harnath Singh Jalalpur’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਜਦੋਂ ਕੁਦਰਤਿ ਕਹਿਰਵਾਨ ਹੋ ਜਾਵੇ ਫਿਰ ਇਨਸਾਨ ਬੇਬਸ ਹੋ ਜਾਂਦਾ ਹੈ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ ਯੂ ਟਿਊਬ ਅਕਾਊਂਟ ‘rtsarovvideo’ ਦੁਆਰਾ ਸਿਤੰਬਰ 3, 2023 ਨੂੰ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂ ਟਿਊਬ ਅਕਾਊਂਟ ਨੂੰ ਖੰਗਾਲਿਆ ਅਤੇ ਪਾਇਆ ਕਿ ਇਹ ਅਕਾਊਂਟ ਚੱਕਰਵਾਤ ਅਤੇ ਹੋਰ ਤੂਫ਼ਾਨਾਂ ਦੀਆਂ ਐਡੀਟਡ ਵੀਡੀਓ ਅਪਲੋਡ ਕਰਦਾ ਹੈ।

ਆਪਣੀ ਸਰਚ ਦੇ ਦੌਰਾਨ ਸਾਨੂੰ ਅਸਲ ਵੀਡੀਓ ਸ਼ਟਰਸਟਾਕ ਵੈਬਸਾਈਟ ਤੇ ਅਪਲੋਡ ਮਿਲੀ। ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਜੈਕਸਨਵਿਲ ਬੀਚ, ਫਲੋਰੀਡਾ, ਅਮਰੀਕਾ ਦੀ ਹੈ। ਹਾਲਾਂਕਿ, ਸਾਨੂੰ ਆਪਣੀ ਜਾਂਚ ਦੇ ਦੌਰਾਨ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਹੋਰ ਵੀਡੀਓ ਬਾਰੇ ਜਾਣਕਾਰੀ ਨਹੀਂ ਮਿਲੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ।
Result: Altered Media
Our Sources
YouTube video by rtsarovvideo on September 4, 2023
Video uploaded on Shutterstock Website
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।