Fact Check
ਸਾਲ 2019 ਦੀ ਘਟਨਾ ਨੂੰ ਹਾਲੀਆ ਦੱਸਕੇ ਕੀਤਾ ਸੋਸ਼ਲ ਮੀਡੀਆ ਤੇ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇੱਕ ਹਾਦਸਾਗ੍ਰਸਤ ਕਾਰ ਅਤੇ ਦੋ ਨਵ-ਵਿਆਹੀਆਂ ਕੁੜੀਆਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਨੋਂ ਭੈਣਾਂ ਹਨ ਅਤੇ ਦੋਨੋਂ ਇਕੋਂ ਘਰ ਵਿੱਚ ਵਿਆਹੀਆਂ ਅਤੇ ਕੱਲ੍ਹ ਦੋਨਾਂ ਦੀ ਮੌਤ ਹੋ ਗਈ।
ਫੇਸਬੁੱਕ ਪੇਜ਼ ਅੱਗਬਾਨੀ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਇੱਕੋ ਘਰ ਜੰਮੀਆਂ ਇੱਕੋ ਘਰ ਵਿਆਹੀਆਂ ਤੇ ਮੋਤ ਵੀ ਇੱਕੋ ਵਾਰ ਦੋਵਾਂ ਨੂੰ ਲੈ ਗਈ,ਦਾਤੇ ਦੀਆਂ ਕਿਹੋ ਜਿਹੀਆਂ ਖੇਡਾਂ..ਹੈਰਾਨੀ ਹੁੰਦੀ ਸੋਚ ਕੇ..ਇਹਨਾਂ ਭੈਣਾਂ ਦੇ ਲਈ ਵਾਹਿਗੁਰੂ ਜਰੂਰ ਲਿਖੋ ਜੀ”
ਅਸੀਂ ਪਾਇਆ ਕਿ ਇਸ ਪੋਸਟ ਨੂੰ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਸਰਚ ਦੀ ਮਦਦ ਦੇ ਨਾਲ ਖੰਗਾਲਿਆ । ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡਿਆ ਏਜੇਂਸੀ jagbani ਦਾ ਲਿੰਕ ਮਿਲਿਆ। ਇਸ ਆਰਟੀਕਲ ਨੂੰ 13 ਮਈ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਆਰਟੀਕਲ ਦੇ ਵਿਚ ਸਾਨੂੰ ਵਾਇਰਲ ਤਸਵੀਰਾਂ ਵੀ ਮਿਲੀਆਂ।

ਰਿਪੋਰਟ ਦੇ ਮੁਤਾਬਕ , 13 ਮਈ ਦੀ ਰਾਤ ਨੂੰ ਪਿੰਡ ਬੁੰਗਾ ਸਾਹਿਬ ਦੇ ਨਜ਼ਦੀਕ ਕੌਮੀ ਮਾਰਗ ਤੇ ਇਕ ਸਵਿਫਟ ਕਾਰ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਨੀਵੀਂ ਸਾਈਡ ਪਲਟਦੀ ਹੋਈ ਰੇਲਵੇ ਟ੍ਰੈਕ ਦੇ ਨਾਲ ਦੁਰਘਟਨਾਗ੍ਰਸਤ ਹੋ ਗਈ ਜਿਸ ਵਿਚ ਦੋਨੋਂ ਸਕੀਆਂ ਭੈਣਾਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਕਾਰ ਸਵਾਰ ਵਿਅਕਤੀ ਇਸ ਹਾਦਸੇ ਵਿੱਚ ਜਖ਼ਮੀ ਹੋ ਗਏ ਸਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਮ੍ਰਿਤਕਾਂ ਦੀ ਪਛਾਣ ਨੀਰਜਾ (26) ਅਤੇ ਜੋਤੀ ਬਾਲਾ (22) ਵਜੋਂ ਹੋਈ ਜੋ ਪਿੰਡ ਹਰੀਪੁਰ ਫੂਲੜੇ ਥਾਣਾ ਨੂਰਪੁਰ ਬੇਦੀ ਦੇ ਰਹਿਣ ਵਾਲੇ ਸਨ। ਦੋਵਾਂ ਭੈਣਾਂ ਦਾ ਵਿਆਹ ਹਾਦਸੇ ਤੋਂ 5 ਮਹੀਨੇ ਪਹਿਲਾਂ ਹੋਇਆ ਸੀ।
ਸਰਚ ਦੇ ਦੌਰਾਨ ਸਾਨੂੰ Toppunjabi ਅਤੇ punjabijagran.com ਦੁਆਰਾ ਪ੍ਰਕਾਸ਼ਿਤ ਮੀਡਿਆ ਰਿਪੋਰਟ ਮਿਲੀਆਂ। ਇਹਨਾਂ ਲੇਖਾਂ ਦੇ ਵਿੱਚ ਵੀ ਹੁਬੂਹੁ ਜਾਣਕਾਰੀ ਦਿੱਤੀ ਗਈ ਸੀ।

ਸਰਚ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜਰਾਂ ਨੇ ਵਾਇਰਲ ਤਸਵੀਰ ਨੂੰ 14 ਮਈ 2019 ਨੂੰ ਸ਼ੇਅਰ ਕੀਤਾ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਡੇਢ ਸਾਲ ਪੁਰਾਣੀਆਂ ਹਨ। ਪੁਰਾਣੀ ਘਟਨਾ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misplaced Context
Sources
https://jagbani.punjabkesari.in/punjab/news/road-accident-1103506
https://www.punjabijagran.com/punjab/ropar-two-sisters-died-in-road-accident-8659246.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044