Fact Check
ਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ?
Claim
ਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ‘ਚ ਐਂਟੀ ਕੁਰੱਪਸ਼ਨ ਬਿਊਰੋ ਨੇ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ।
Fact
ਵਾਇਰਲ ਵੀਡੀਓ ਕਰਨਾਟਕ ਦੇ ਕਲਬੁਰਗੀ ਦੀ ਹੈ ਜਿਥੇ ਸਾਲ 2021 ਦੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਪੀਡਬਲਯੂਡੀ ਇੰਜੀਨੀਅਰ ਘਰ ਛਾਪਾ ਮਾਰਿਆ ਸੀ। ਇਸ ਮਾਮਲੇ ਨੂੰ ਦਿੱਲੀ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਲੋਕ ਘਰ ਦੀ ਨਿਕਾਸੀ ਵਾਲੀ ਪਾਈਪ ਨੂੰ ਕੱਟ ਰਹੇ ਹਨ। ਵੀਡੀਓ ਦੇ ਵਿੱਚ ਪਾਈਪ ਤੋਂ ਪੈਸੇ ਡਿੱਗਦੇ ਦੇਖੇ ਜਾ ਸਕਦੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਦਿੱਲੀ ਦੀ ਹੈ, ਜਿੱਥੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਗਿਆ ਅਤੇ 19 ਪਾਣੀ ਦੀਆਂ ਪਾਈਪਾਂ ਨੂੰ ਕੱਟ ਕੇ ਕਰੋੜ ਰੁਪਏ ਬਰਾਮਦ ਕੀਤੇ ਗਏ।
ਮੀਡਿਆ ਅਦਾਰਾ ਸਮਰ ਨਿਊਜ਼ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਾਈਪ ਲਾਈਨ ਚੋਂ ਪਾਣੀ ਦੀ ਥਾਂ ਨਿਕਲਿਆ ਕਰੋੜਾਂ ਰੁਪਇਆ,ਅਧਿਕਾਰੀਆਂ ਦੇ ਵੇਖ ਕੇ ਉੱਡੇ ਹੋਸ਼।’
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਪੰਜਾਬੀ ਮੀਡਿਆ ਅਦਾਰਾ ‘ਪ੍ਰੋ ਪੰਜਾਬ ਟੀਵੀ’ ਦੁਆਰਾ ਨਵੰਬਰ 25, 2021 ਨੂੰ ਅਪਲੋਡ ਮਿਲੀ। ਪ੍ਰੋ ਪੰਜਾਬ ਟੀਵੀ ਦੇ ਮੁਤਾਬਕ ਇਹ ਮਾਮਲਾ ਕਰਨਾਟਕ ਦਾ ਹੈ ਜਿਥੇ ਐਂਟੀ ਕੁਰੱਪਸ਼ਨ ਬਿਊਰੋ ਨੇ ਪੀਡਬਲਿਊਡੀ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਅਤੇ ਕਰੋੜਾਂ ਰੁਪਏ ਬਰਾਮਦ ਕੀਤੇ।
ਇਸ ਖਬਰ ਦਾ ਕਲੂ ਲੈਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਨਿਊਜ਼ 18 ਪੰਜਾਬੀ ਦੁਆਰਾ ਸਾਲ 2021 ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਕਰਨਾਟਕ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਲੋਕ ਨਿਰਮਾਣ ਵਿਭਾਗ (PWD) ਦੇ ਇਕ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਅਤੇ ਪਾਈਪਾਂ ਵਿੱਚੋਂ 500 ਰੁਪਏ ਦੇ ਨੋਟ ਬਰਾਮਦ ਕੀਤੇ। ਸਰਕਾਰੀ ਅਧਿਕਾਰੀਆਂ ਨੇ ਕਲਬੁਰਗੀ ਜ਼ਿਲ੍ਹੇ ਵਿੱਚ ਪੀਡਬਲਯੂਡੀ ਦੇ ਸੰਯੁਕਤ ਇੰਜੀਨੀਅਰ ਸ਼ਾਂਤਾ ਗੌੜਾ ਬਿਰਾਦਰ ਦੇ ਘਰ ‘ਤੇ ਛਾਪੇ ਮਾਰੇ ਗਏ। ਬਿਰਾਦਰ ਦੇ ਘਰ ਛਾਪੇਮਾਰੀ ਦੌਰਾਨ ਬਿਊਰੋ ਦੇ ਅਧਿਕਾਰੀਆਂ ਨੇ 54 ਲੱਖ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸੂਤਰਾਂ ਵੱਲੋਂ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਸ ਰਿਹਾਇਸ਼ ਦੀ ਪਾਈਪ ਲਾਈਨ ਵਿੱਚ ਨਕਦੀ ਲੁਕਾਈ ਗਈ ਹੈ। ਅਜਿਹੇ ‘ਚ ਅਧਿਕਾਰੀਆਂ ਨੇ ਇਕ ਪਲੰਬਰ ਨੂੰ ਬੁਲਾਇਆ, ਜਿਸ ਨੇ ਪਾਈਪ ਲਾਈਨ ਖੋਲ੍ਹ ਕੇ ਅੰਦਰ ਛੁਪੇ ਨੋਟਾਂ ਨੂੰ ਬਾਹਰ ਕੱਢਿਆ ਗਿਆ।

ਸਾਨੂੰ ਇਸ ਮਾਮਲੇ ਨਾਲ ਸੰਬੰਧਿਤ ਬੀਬੀਸੀ ਪੰਜਾਬੀ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮਿਲੀ। ਵੀਡੀਓ ਰਿਪੋਰਟ ਦੇ ਮੁਤਾਬਕ ਕਰਨਾਟਕ ਦੇ ਕਲਬੁਰਗੀ ‘ਚ ਲੋਕ ਨਿਰਮਾਣ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਦੇ ਘਰ ਛਾਪਾ ਛਾਪਾ ਮਾਰਿਆ ਗਿਆ। ਐਂਟੀ ਕਰਪਸ਼ਨ ਬਿਊਰੋ ਨੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਤੇ ਘਰੋਂ 54 ਲੱਖ ਰੁਪਏ ਬਰਾਮਦ ਕੀਤੇ। ਇਨ੍ਹਾਂ ਵਿੱਚੋਂ 13 ਲੱਖ ਰੁਪਏ ਘਰ ‘ਚ ਲੱਗੇ ਡ੍ਰੇਨੇਜ ਪਾਈਪ ਵਿੱਚੋਂ ਨਿਕਲੇ। ਪਾਈਪ ਨੂੰ ਪਹਿਲਾਂ ਕੱਟਿਆ ਗਿਆ ਤੇ ਬਾਲਟੀ ਦੇ ਵਿੱਚ ਪੈਸੇ ਭਰੇ ਗਏ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਕਰਨਾਟਕ ਦੇ ਕਲਬੁਰਗੀ ਦੀ ਹੈ ਜਿਥੇ ਸਾਲ 2021 ਦੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਘਰ ਛਾਪਾ ਮਾਰਿਆ ਸੀ। ਇਸ ਮਾਮਲੇ ਨੂੰ ਦਿੱਲੀ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
YouTube video by BBC Punjabi on November 25, 2021
Media report by News 18 Punjabi Published on November 25, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ