Fact Check
ਕੀ ਇਹ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਡਰੋਨ ਸ਼ੋਅ ਪ੍ਰੈਕਟਿਸ ਦੀ ਹੈ?
Claim
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਡਰੋਨ ਸ਼ੋਅ ਪ੍ਰੈਕਟਿਸ ਦੀ ਹੈ।

Fact
ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਕੀ ਫਰੇਮ ਤੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਵੀਡੀਓ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ The Truth ਦੁਆਰਾ 13 ਨਵੰਬਰ 2023 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਦੇ ਮੁਤਾਬਕ ਇੰਡੀਆ ਦੀ ਡਰੋਨ ਕੰਪਨੀ BotLab Dynamics’ ਦੀਵਾਲੀ ਦੇ ਮੌਕੇ ਤੇ ਖੂਬਸੂਰਤ ਡਰੋਨ ਸ਼ੋਅ ਦੀ ਪ੍ਰਦਰਸ਼ਨੀ ਕੀਤੀ। ਇਸ ਤੋਂ ਸਪਸ਼ਟ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।
ਅਸੀਂ “ਬੋਟਲੈਬ ਡਾਇਨਾਮਿਕਸ” ਦੇ ਨਾਲ ਗੂਗਲ ਤੇ ਸਰਚ ਕੀਤੀ। ਇਸ ਚੈਨਲ ਨੇ ਵੀ 12 ਨਵੰਬਰ, 2023 ਨੂੰ ਵੀ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀ। ਵੀਡੀਓ ਨਾਲ ਸਿਰਲੇਖ ਦਿੱਤਾ ਗਿਆ – ਦੀਵਾਲੀ 2023 | ਡਰੋਨ ਸ਼ੋਅ | ਬੋਟਲੈਬ ਡਾਇਨਾਮਿਕਸ। ਤੁਸੀਂ ਵੀਡੀਓ ਨੂੰ ਹੇਠਾਂ ਦੇਖ ਸਕਦੇ ਹੋ।
ਇਹ ਵੀਡੀਓ ਬੋਟਲੈਬ ਡਾਇਨਾਮਿਕਸ ਨੇ ਆਪਣੇ ਐਕਸ ਅਕਾਊਂਟ ਤੇ ਵੀ ਸ਼ੇਅਰ ਕੀਤੀ ਸੀ।
ਬੋਟਲੈਬ ਡਾਇਨਾਮਿਕਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਅਯੁੱਧਿਆ ਰਾਮ ਮੰਦਿਰ ਸਮਾਰੋਹ ਨੂੰ ਲੈ ਕੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਸਨ ਪਰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਮੰਦਿਰ ਦੇ ਉਦਘਾਟਨ ‘ਚ ਹਿੱਸਾ ਲੈਣਗੇ ਜਾਂ ਨਹੀਂ।
ਵੀਡੀਓ ਦੇ ਬਾਰੇ ਵਿੱਚ ਹੋਰ ਜਾਣਕਾਰੀ ਦੇ ਲਈ ਅਸੀਂ ਬੋਟਲੈਬ ਡਾਇਨਾਮਿਕਸ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਨਵੰਬਰ 2023 ਦੀ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਨਾਲ ਜੋੜਕੇ ਸ਼ੇਅਰ ਕੀਤੀ ਜਾ ਰਹੀ ਹੈ।
Result: False
Our Sources
1. Post by The Truth, dated Nov 13, 2023
2. YouTube & X Post by BotLab Dynamics, dated Nov 12, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।