Fact Check
ਕੀ ਭਾਜਪਾ ਨੇਤਾ ਰਾਜੇਸ਼ ਭਾਟੀਆ ਨੇ ਕਿਸਾਨਾਂ ਨੂੰ ਕਿਹਾ ਦੇਸ਼ਧ੍ਰੋਹੀ? ਫਰਜ਼ੀ ਪੱਤਰ ਵਾਇਰਲ
ਸੋਸ਼ਲ ਮੀਡੀਆ ਤੇ ਦਿੱਲੀ ਪ੍ਰਦੇਸ਼ ਭਾਜਪਾ ਨੇਤਾ ਰਾਜੇਸ਼ ਭਾਟੀਆ ਦੇ ਲੈਟਰ ਹੈੱਡ ਤੇ ਲਿਖਿਆ ਇੱਕ ਪੱਤਰ ਵਾਇਰਲ ਹੋ ਰਿਹਾ ਹੈ। ਵਾਇਰਲ ਪੱਤਰ ਦਿੱਲੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੰਦਰਭ ਵਿੱਚ ਹੈ। ਵਾਇਰਲ ਹੋ ਰਹੇ ਪੱਤਰ ਦੇ ਵਿੱਚ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਚੱਲ ਰਹੀ ਵਾਰਤਾ ਦੇ ਬਾਰੇ ਵਿਚ ਲਿਖਦੇ ਹੋਏ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦੇਸ਼ਧ੍ਰੋਹੀ ਦੱਸਿਆ ਗਿਆ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਕਈ ਨੇਤਾਵਾਂ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਪੱਤਰ ਨੂੰ ਸ਼ੇਅਰ ਕੀਤਾ।

ਫੇਸਬੁੱਕ ਤੇ ਵੀ ਇਸ ਪੱਤਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਬੀਜੇਪੀ ਨੇਤਾ ਰਾਜੇਸ਼ ਭਾਟੀਆ ਦੇ ਨਾਮ ਤੋਂ ਵਾਇਰਲ ਹੋ ਰਹੇ ਪੱਤਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ ਗੂਗਲ ਕੀਵਰਡ ਸਰਚ ਦੀ ਮਦਦ ਨਾਲ ਖੋਜਣ ਤੇ ਸਾਨੂੰ ਜਨਵਰੀ 17,2020 ਨੂੰ ਆਜ ਤਕ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਸ ਦੇ ਮੁਤਾਬਕ ਦਿੱਲੀ ਬੀਜੇਪੀ ਨੇਤਾ ਰਾਜੇਸ਼ ਭਾਟੀਆ ਤੇ ਨਾਮ ਤੋਂ ਵਾਇਰਲ ਹੋ ਰਿਹਾ ਪੱਤਰ ਫਰਜ਼ੀ ਹੈ। ਉਨ੍ਹਾਂ ਨੇ ਇਸ ਮਾਮਲੇ ਲੈ ਕੇ ਐੱਫਆਈਆਰ ਦਰਜ ਕਰਵਾਈ ਹੈ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਪੜਤਾਲ ਜਾਰੀ ਰੱਖਦੇ ਹੋਏ ਅਸੀਂ ਰਾਜੇਸ਼ ਭਾਟੀਆ ਦਾ ਅਧਿਕਾਰਿਕ ਟਵਿੱਟਰ ਹੈਂਡਲ ਖੰਗਾਲਿਆ ਖ਼ੁਦ ਦੌਰਾਨ ਸਾਨੂੰ ਰਾਜੇਸ਼ ਭਾਟੀਆ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਪੋਸਟ ਵਿੱਚ ਉਨ੍ਹਾਂ ਨੇ ਵਾਇਰਲ ਹੋ ਰਹੇ ਪੱਤਰ ਨੂੰ ਫ਼ਰਜ਼ੀ ਦੱਸਿਆ ਹੈ। ਟਵੀਟ ਵਿਚ ਉਨ੍ਹਾਂ ਨੇ ਦੱਸਿਆ ਕਿ ਲੈਟਰ ਹੈੱਡ ਤੇ ਉਨ੍ਹਾਂ ਦੇ ਫਰਜ਼ੀ ਦਸਤਖ਼ਤ ਕਰ ਕਿਸਾਨਾਂ ਦੇ ਪ੍ਰਤੀ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਸਾਨੂੰ ਜਨਵਰੀ 17,2020 ਨੂੰ ਰਾਜੇਸ਼ ਭਾਟੀਆ ਦੀ ਫੇਸਬੁੱਕ ਲਾਈਵ ਵੀਡੀਓ ਮਿਲੀ। ਫੇਸਬੁੱਕ ਤੇ ਲਾਈਵ ਆ ਕੇ ਉਨ੍ਹਾਂ ਨੇ ਵਾਇਰਲ ਪੱਤਰ ਨੂੰ ਫ਼ਰਜ਼ੀ ਦੱਸਿਆ। ਇਸ ਵੀਡੀਓ ਦੇ ਵਿਚ ਉਨ੍ਹਾਂ ਨੇ ਕਿਸਾਨ ਆਰਡੀਨੈਂਸ ਬਿਲ ਅਤੇ ਕਿਸਾਨ ਅੰਦੋਲਨ ਦੇ ਬਾਰੇ ਵਿਚ ਵੀ ਆਪਣੀ ਰਾਏ ਦਿੱਤੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਬੀਜੇਪੀ ਨੇਤਾ ਰਾਜੇਸ਼ ਭਾਟੀਆ ਦੇ ਨਾਮ ਤੋਂ ਵਾਇਰਲ ਹੋ ਰਿਹਾ ਪੱਤਰ ਫਰਜ਼ੀ ਹੈ। ਰਾਜੇਸ਼ ਭਾਟੀਆ ਨੇ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ ਤੇ ਵੀ ਵਾਇਰਲ ਪੱਤਰ ਨੂੰ ਫ਼ਰਜ਼ੀ ਦੱਸਿਆ।
Result: Manipulated Media
Sources
Twitter https://twitter.com/rajeshbhatiabjp/status/1350822789159108611
Facebook https://www.facebook.com/100011063476499/videos/1317286881983415/?t=0
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044