Fact Check
ਕੀ ਮਸ਼ੀਨ ਵਿੱਚ ਤਿਆਰ ਹੋ ਰਹੇ ਹਨ ਨਕਲੀ ਕਾਜੂ? ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ੀਨ ਦੇ ਵਿੱਚ ਫਰਜ਼ੀ ਕਾਜੂ ਤਿਆਰ ਹੋ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਮਸ਼ੀਨ ਦੇ ਵਿੱਚੋਂ ਕਾਜੂ ਵਰਗਾ ਪਦਾਰਥ ਦੇਖਿਆ ਜਾ ਸਕਦਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ੀਨ ਦੇ ਵਿੱਚ ਫਰਜ਼ੀ ਕਾਜੂ ਤਿਆਰ ਹੋ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਮਸ਼ੀਨ ਦੇ ਵਿੱਚੋਂ ਕਾਜੂ ਵਰਗਾ ਪਦਾਰਥ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ,” ਲਓ ਜੀ ਨਕਲੀ ਕਾਜੂ ਬੰਦੇ ਵੇਖੋ ਵੱਧ ਤੋਂ ਵੱਧ ਸ਼ੇਅਰ ਕਰੋ”
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਵੀਡੀਓ ਨੂੰ Invidਟੂਲ ਦੀ ਮਦਦ ਦੇ ਨਾਲ ਕੁੱਝ ਕੀ ਫਰੇਮ ਵਿੱਚ ਵੰਡ ਦਿੱਤਾ ਅਤੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹੈ ਵੀਡੀਓ ‘ਤੁਸ਼ਾਰ ਪਾਂਡੇ‘ ਨਾਂ ਦੇ ਯੂ ਟਿਊਬ ਅਕਾਊਂਟ ਉੱਤੇ ਮਿਲਿਆ ਜਿਸ ਦੀ ਹੈੱਡਲਾਈਨ ਸੀ, ਕਾਜੂ ਨਿਮਕੀ ਮੇਕਿੰਗ ਮਸ਼ੀਨ। ਅਸੀਂ ਇਹਨਾਂ ਦੇ ਯੂ ਟਿਊਬ ਚੈਨਲ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਸਨੈਕਸ ਬਣਾਉਣ ਵਾਲੀਆਂ ਮਸ਼ੀਨਾਂ ਤਿਆਰ ਕਰਦੇ ਹਨ।
ਅਸੀਂ ਵਾਇਰਲ ਵੀਡੀਓ ਨੂੰ ਹੋਰ ਖੰਗਾਲਿਆ ਤਾਂ ਸਾਨੂੰ ਹੂਬਹੂ ਵੀਡੀਓ ਤੁਸ਼ਾਰ ਦੇ ਟਵਿੱਟਰ ਅਕਾਊਂਟ ਉੱਤੇ ਮਿਲੀ। ਜਾਣਕਾਰੀ ਦੇ ਮੁਤਾਬਕ ਇਹ ਕਾਜੂ ਵਰਗੇ ਸਨੈਕਸ ਤਿਆਰ ਕਰਦੇ ਹਨ। ਵੀਡੀਓ ਦੇ ਵਿੱਚ ਮਸ਼ੀਨ ਨੂੰ ਵੱਖ ਵੱਖ ਐਂਗਲ ਤੋਂ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਮਸ਼ੀਨ ਫਰਜ਼ੀ ਕਾਜੂ ਨਹੀਂ ਸਗੋਂ ਕਾਜੂ ਵਰਗੇ ਦਿਖਣ ਵਾਲੇ ਸਨੈਕਸ ਤਿਆਰ ਕਰ ਰਹੀ ਹੈ।
Result:Misleading
Sources
https://twitter.com/TusharP62299990/status/1215892278457204736
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044