Fact Check
ਪਾਕਿਸਤਾਨ ਦੀ ਪੁਰਾਣੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਕੀਤਾ ਵਾਇਰਲ
ਮਸ਼ਹੂਰ ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਆਪਣੇ ਅਧਿਕਾਰਕ ਫੇਸਬੁੱਕ ਹੈਂਡਲ ਤੇ ਕੁਝ ਬੱਚਿਆਂ ਦੇ ਪੈਰਾਂ ਦੀ ਤਸਵੀਰ ਨੂੰ ਸ਼ੇਅਰ ਕੀਤਾ। ਤਸਵੀਰ ਦੇ ਵਿੱਚ ਬੱਚਿਆਂ ਦੇ ਪੈਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਬੱਚੇ ਲੌਕਡਾਊਨ ਵੇਲੇ ਆਪਣੇ ਘਰਾਂ ਨੂੰ ਪਲਾਇਨ ਕਰ ਰਹੇ ਬਿਹਾਰ ਦੇ ਮਜ਼ਦੂਰ ਹਨ।

ਗੁਰਚੇਤ ਚਿੱਤਰਕਾਰ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਲੌਕਡਾਊਨ ਵੇਲੇ ਤਾ ਬਿਹਾਰੀ ਸੜਕਾਂ ਤੇ ਤੁਰੇ ਜਾਂਦੇ ਦਿਸੇ ਨਹੀ। ਹੁਣ ਵੋਟਾਂ ਵੇਲੇ ਅਸੀਂ ਕਰੋਨਾ ਵੈਕਸੀਨ ਸਭ ਤੋ ਪਹਿਲਾ ਬਿਹਾਰ ਦੇ ਲੋਕਾ ਨੂੰ ਦੇਵਾਂਗੇ”।
ਅਸੀਂ ਪਾਇਆ ਕਿ ਇਸ ਤਸਵੀਰ ਨੂੰ ਬਿਹਾਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਕਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਗਏ ਐਲਾਨ ਦੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਗੁਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਇਕ ਵੈੱਬਸਾਈਟ The London Post ਦਾ 1 ਅਕਤੂਬਰ 2018 ਨੂੰ ਪ੍ਰਕਾਸ਼ਿਤ ਇਕ ਲੇਖ ਮਿਲਿਆ। ਲੇਖ ਦੇ ਵਿਚ ਸਾਨੂੰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਵੀ ਮਿਲੀ। ਤਸਵੀਰ ਵਿੱਚ ਦਿੱਤੇ ਗਏ ਕੈਪਸਨ ਦੀ ਮੁਤਾਬਕ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਕੁਝ ਬੱਚੇ ਆਪਣੇ ਪੈਰਾਂ ਦੀ ਇਲਾਜ਼ ਲਈ ਮਦਦ ਭਾਲ ਰਹੇ ਹਨ।

ਸੋਚ ਦੇ ਦੌਰਾਨ ਇਕ ਹੋਰ ਵੈੱਬਸਾਈਟ Mogaz News ਤੇ ਪ੍ਰਕਾਸ਼ਿਤ ਇਕ ਲੇਖ ਵਿਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਇਸ ਲੇਖ ਨੂੰ ਦੋ ਸਾਲ ਪਹਿਲਾਂ 2018 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਲੇਖ ਦੇ ਮੁਤਾਬਕ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਵਿਚ ਚਾਰ ਭੈਣ ਭਰਾ ਇਕ ਅਨੌਖੀ ਚਮੜੀ ਦੀ ਬਿਮਾਰੀ ਦੇ ਨਾਲ ਗ੍ਰਸਤ ਹਨ ਜਿਸ ਵਿਚ ਉਨ੍ਹਾਂ ਦੇ ਪੈਰ ਪੱਥਰ ਵਰਗੇ ਬਣ ਗਏ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਅਤੇ ਪਾਕਿਸਤਾਨ ਦੀ ਹੈ। ਵਾਇਰਲ ਹੋ ਰਹੀ ਤਸਵੀਰ ਦਾ ਲੌਕਡਾਊਨ ਦੌਰਾਨ ਪਲਾਇਨ ਕਰ ਰਹੇ ਮਜ਼ਦੂਰਾਂ ਦੇ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://thelondonpost.net/real-face-pakistani-democracy-children-need-sponsor-medical-treatment/
https://en.mogaznews.com/Health/930599/The-Pakistani-siblings-being-turned-into-stone.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044