Fact Check
ਕੀ ਕਿਸਾਨਾਂ ਨੇ ਭਾਜਪਾ ਆਗੂ ਨਾਲ ਕੀਤੀ ਕੁੱਟਮਾਰ? ਫਰਜ਼ੀ ਦਾਅਵਾ ਵਾਇਰਲ
ਦੇਸ਼ ਭਰ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਿਸਾਨ ਆਰਡਨੈਂਸ ਬਿੱਲ ਨੂੰ ਬਹੁਮਤ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਗਰੁੱਪਾਂ ਨੂੰ ਆਪਸ ਵਿਚ ਲੜਦਿਆਂ ਦੇਖਿਆ ਜਾ ਸਕਦਾ ਹੈ।ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਦੇ ਕਾਰਕੁੰਨਾਂ ਨੇ ਭਾਜਪਾ ਆਗੂ ਦੇ ਨਾਲ ਮਾਰ ਕੁੱਟ ਕੀਤੀ।
ਸੋਸ਼ਲ ਮੀਡੀਆ ਤੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਹੋਇਆਂ ਲਿਖਿਆ,”ਭਾਜਪਾਈ ਆਪਣੀ ਪਾਰਟੀ ਦਾ ਝੰਡਾ ਲੈਕੇ ਕਿਸਾਨਾਂ ਦੇ ਧਰਨੇ ਤੇ ਗਿਆ ਸੀ ਪਰ ਨਾ ਝੰਡਾ ਲੱਭਾ ਨਾ ਭਾਜਪਾ ਆਗੂ।ਜੈ ਜਵਾਨ ਜੈ ਕਿਸਾਨ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤੱਕ 7000 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਹੂ ਬੂ ਹੂ ਵੀਡੀਓ ANI ਦੇ ਟਵਿੱਟਰ ਹੈਂਡਲ ਉੱਤੇ ਮਿਲੀ।
ANI ਦੇ ਕੈਪਸ਼ਨ ਦੇ ਮੁਤਾਬਕ ਇਹ ਘਟਨਾ ਰਾਜਸਥਾਨ ਦੇ ਅਧੀਨ ਪੈਂਦੇ ਮਸੂਦਾ, ਅਜਮੇਰ ਦੀ ਹੈ ਜਿੱਥੇ ਬੀਜੇਪੀ ਦੇ ਕੀ ਦੋ ਗਰੁੱਪਾਂ ਵਿੱਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਤਕਰਾਰਬਾਜ਼ੀ ਹੋ ਗਈ ਜੋ ਹੱਥੋ ਪਾਈ ਤੱਕ ਪਹੁੰਚ ਗਈ।
ਸਰਚ ਦੇ ਦੌਰਾਨ ਸਾਨੂੰ ਹਿੰਦੀ ਮੀਡੀਆ ਏਜੰਸੀ ਦੈਨਿਕ ਜਾਗਰਣ ਦੀ ਇੱਕ ਖ਼ਬਰ ਮਿਲੀ। ਇਸ ਖਬਰ ਦੇ ਮੁਤਾਬਕ ਬੀਜੇਪੀ ਉਮੀਦਵਾਰ ਭਗੀਰਥ ਚੌਧਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੰਵਰ ਪਲਾੜਾ ਅਤੇ ਭੰਵਰ ਸਿੰਘ ਪਲਾੜਾ ਦੇ ਸਮਰਥਕਾਂ ਵਿੱਚ ਆਪਸੀ ਲੜਾਈ ਹੋ ਗਈ ਸੀ।
ਇਸ ਘਟਨਾ ਨੂੰ ਲੈ ਕੇ ਇਕ ਹੋਰ ਨਾਮਵਰ ਮੀਡੀਆ ਏਜੰਸੀ ਇੰਡੀਆ ਟੁਡੇ ਨੇ ਵੀ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਰਾਜਸਥਾਨ ਦੀ ਹੈ ਜਿੱਥੇ 2019 ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੇ ਹੀ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੋ ਗਈ ਸੀ।
Result:Misleading
Sources
https://twitter.com/ani/status/1116511685529960448
https://www.youtube.com/watch?v=wZgHAevf65s
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044