Fact Check
ਗੁਜਰਾਤ ਵਿੱਚ ਪਤੰਗ ਦੇ ਨਾਲ ਉੱਡ ਚੱਲੀ ਸੀ 3 ਸਾਲ ਦੀ ਬੱਚੀ? ਤਾਈਵਾਨ ਦੀ ਵੀਡੀਓ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਵਿੱਚ ਮੱਕਰ ਸਕ੍ਰਾਂਤੀ ਮੌਕੇ 3 ਸਾਲ ਦੀ ਬੱਚੀ ਪਤੰਗ ਦੇ ਨਾਲ ਉੱਡ ਗਈ।
ਫੇਸਬੁੱਕ ਯੂਜ਼ਰ ਹਨੀ ਸੇਠੀ ਨੇ ਵਾਇਰਲ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ,’ਕੱਲ੍ਹ ਅਹਿਮਦਾਬਾਦ ਵਿੱਚ ਮੱਕਰ ਸਕ੍ਰਾਂਤੀ ਤੇ 3 ਸਾਲਂ ਦੀ ਬੱਚੀ ਪਤੰਗ ਦੇ ਨਾਲ ਨਾਲ ਓੁੱਡ ਚੱਲ੍ਹੀ ਸੀ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ CNN ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। 31 ਅਗਸਤ 2020 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਗਿਆ ਕਿ ਤਾਈਵਾਨ ਵਿੱਚ ਪਤੰਗ ਉਤਸਵ ਦੌਰਾਨ ਇੱਕ ਤਿੰਨ ਸਾਲ ਦੀ ਬੱਚੀ ਪਤੰਗ ਦੀ ਪੂਛ ਵਿੱਚ ਫਸ ਕੇ ਉਚਾਈ ਤੱਕ ਪਹੁੰਚ ਗਈ। ਗਰਾਊਂਡ ਵਿੱਚ ਮੌਜੂਦ ਲੋਕਾਂ ਨੇ ਪਤੰਗ ਉਤਾਰ ਕੇ ਬੱਚੀ ਨੂੰ ਬਚਾਇਆ। ਰਿਪੋਰਟ ਮੁਤਾਬਕ ਇਹ ਘਟਨਾ ਸਿਨਚੂ ਸ਼ਹਿਰ ਵਿੱਚ ਪਤੰਗ ਉਤਸਵ ਦੌਰਾਨ ਵਾਪਰੀ ਸੀ।

ਇਸ ਦੇ ਨਾਲ ਹੀ ਜਾਂਚ ਦੌਰਾਨ ਸਾਨੂੰ ਵਾਇਰਲ ਵੀਡੀਓ SCMP Clips ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਅਪਲੋਡ ਮਿਲੀ। 31 ਅਗਸਤ 2020 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਘਟਨਾ ਤੋਂ ਬਾਅਦ ਬੱਚੀ ਘਬਰਾ ਗਈ ਸੀ ਪਰ ਹੁਣ ਸਹੀ ਸਲਾਮਤ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਤਾਈਵਾਨ ਅਤੇ ਸਾਲ 2020 ਦੀ ਹੈ। ਵੀਡੀਓ ਨੂੰ ਅਹਿਮਦਾਬਾਦ ਦਾ ਦੱਸਕੇ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
Result: False
Our Sources
Report By CNN, Dated August 31, 2020
Report By NCMP Clips, August 31, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ