Fact Check
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ:
ਦੇਸ਼ ਦੇ ਜਵਾਨਾਂ ਤੋਂ ਵੱਡਾ ਕੰਮ ਅਸੀਂ ਕਰਦੇ ਹਾਂ, ਸ਼ਹੀਦ ਹੋਣਾ ਵੱਡੀ ਗੱਲ ਨਹੀਂ: ਅਮਿਤ ਸ਼ਾਹ

ਵੇਰੀਫਿਕੇਸ਼ਨ:
ਗਾਲਵਾਨ ਵੈਲੀ ਵਿਖੇ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੇ ਵਿੱਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਜਵਾਨਾਂ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਪੋਸਟ ਦੇ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ,’ਦੇਸ਼ ਦੇ ਜਵਾਨਾਂ ਤੋਂ ਵੱਡਾ ਕੰਮ ਅਸੀਂ ਕਰਦੇ ਹਾਂ, ਸ਼ਹੀਦ ਹੋਣਾ ਵੱਡੀ ਗੱਲ ਨਹੀ’

ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ ਆਮ ਆਦਮੀ ਪਾਰਟੀ- ਪੰਜਾਬ ਨੇ ਵੀ ਇਸ ਤਸਵੀਰ ਨੂੰ ਸਾਂਝਾ ਕੀਤਾ। ਅਸੀਂ ਪਾਇਆ ਕਿ ਹੁਣ ਤੱਕ ਤਕਰੀਬਨ 300 ਤੋਂ ਵੱਧ ਲੋਕ ਇਸ ਪੋਸਟ ਨੂੰ ਸ਼ੇਅਰ ਕਰ ਚੁੱਕੇ ਹਨ। ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।
Also read:ਵਾਇਰਲ ਹੋ ਰਹੀ ਤਸਵੀਰ ਦਾ ਲਾਕਡਾਊਨ ਨਾਲ ਨਹੀਂ ਹੈ ਕੋਈ ਸੰਬੰਧ, ਪੜ੍ਹੋ ਵਾਇਰਲ ਤਸਵੀਰ ਦੀ ਸਚਾਈ
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਕੁਝ ਕੀਵਰਡ ਦੀ ਮਦਦ ਦੇ ਨਾਲ ਗੂਗਲ ਤੇ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਗੌਰਤਲਬ ਹੈ ਕਿ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੈ ਤਾਂ ਮੀਡੀਆ ਨੇ ਇਸ ਉੱਤੇ ਕੋਈ ਨਾ ਕੋਈ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਕੀਤੀ ਹੋਵੇਗੀ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਰਿਪੋਰਟ ਨਹੀਂ ਮਿਲਦੀ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਅਮਿਤ ਸ਼ਾਹ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੈ।

ਹੁਣ ਅਸੀਂ ਇਸ ਵਿਵਾਦਿਤ ਪੋਸਟ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧਿਕਾਰਿਕ ਫੇਸਬੁੱਕ ਅਤੇ ਟਵਿਟਰ ਹੈਂਡਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਅਮਿਤ ਸ਼ਾਹ ਦੇ ਵੱਲੋਂ ਗਾਲਵਾਨ ਵੈਲੀ ਵਿਖੇ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆ ਟਵੀਟ ਕੀਤਾ। ਤੁਸੀਂ ਨੀਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤਾ ਗਿਆ ਟਵੀਟ ਦੇਖ ਸਕਦੇ ਹੋ।
ਸਰਚ ਦੇ ਦੌਰਾਨ ਸਾਨੂੰ ਭਾਰਤੀ ਜਨਤਾ ਪਾਰਟੀ ਦੇ 35ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਅਮਿਤ ਸ਼ਾਹ ਦਾ ਸੰਬੋਧਨ ਕਰਦਿਆਂ ਇੱਕ ਵੀਡੀਓ ਮਿਲਿਆ ਜਿਸ ਨੂੰ 6 ਅਪਰੈਲ, 2015 ਨੂੰ ਭਾਜਪਾ ਦੇ ਅਧਿਕਾਰਿਕ ਯੂ ਟਿਊਬ ਚੈਨਲ ਉੱਤੇ ਅਪਲੋਡ ਕੀਤਾ ਗਿਆ ਸੀ ।
ਅਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਵੀਡੀਓ ਦੇ ਵਿੱਚ ਅੰਮ੍ਰਿਤ ਸ਼ਾਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਦੇਸ਼ ਦੇ ਲਈ ਜੋ ਜਾਨ ਦਿੰਦਾ ਹੈ ਉਸ ਦੀ ਘੱਟ ਕੀਮਤ ਨਹੀਂ ਹੁੰਦੀ ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ…ਪਰ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ ਦੇਸ਼ ਦੇ ਲਈ ਜਿਉਣਾ ਅਤੇ ਉਹ ਜ਼ਿੰਮੇਵਾਰੀ ਸਾਡੇ ਸਿਰ ਉੱਤੇ ਆਈ ਹੈ।
Also Read : ਕੀ ਭਾਰਤ ਸਰਕਾਰ ਨੇ ਟਿਕ ਟੌਕ ਨੂੰ ਹਟਾਉਣ ਦਾ ਲਿਆ ਫੈਸਲਾ ? ਵਾਇਰਲ ਹੋਇਆ ਫਰਜ਼ੀ ਦਾਅਵਾ
ਅਸੀਂ ਪਾਇਆ ਕਿ ਇਸ ਵੀਡੀਓ ਦੇ ਵਿੱਚ ਕਹੇ ਗਏ ਸ਼ਬਦ ਅਤੇ ਵਾਇਰਲ ਹੋ ਰਹੇ ਦਾਅਵੇ ਦੇ ਵਿੱਚ ਕਾਫੀ ਅੰਤਰ ਹੈ। ਵਾਇਰਲ ਹੋ ਰਹੀ ਪੋਸਟ ਦੇ ਵਿੱਚ ਦੇਸ਼ ਦੇ ਜਵਾਨਾਂ ਦੇ ਸ਼ਹੀਦ ਹੋਣ ਦਾ ਜ਼ਿਕਰ ਹੈ ਜਦਕਿ ਇਸ ਵੀਡੀਓ ਦੇ ਵਿੱਚ ਅਮਿਤ ਸ਼ਾਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਸ਼ਹੀਦ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਪਰ ਦੇਸ਼ ਦੇ ਲਈ ਜਿਉਣਾ ਆਪਣੀ ਅਲਗ ਜਿੰਮੇਵਾਰੀ ਹੈ। ਵੀਡੀਓ ਦੇ ਵਿੱਚ ਅਮਿਤ ਸ਼ਾਹ ਨੂੰ ਕਿਤੇ ਵੀ ਸ਼ਹੀਦਾਂ ਦਾ ਅਪਮਾਨ ਕਰਦਿਆਂ ਹੋਇਆ ਸੁਣਾਈ ਨਹੀਂ ਦੇ ਸਕਦਾ। ਅਮਿਤ ਸ਼ਾਹ ਇਸ ਵੀਡੀਓ ਦੇ ਵਿੱਚ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸ਼ਹੀਦ ਹੋਏ ਸਵਤੰਤਰ ਸੈਨਾਨੀਆਂ ਦਾ ਜ਼ਿਕਰ ਕਰ ਰਹੇ ਹਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੈਨਾ ਦੇ ਜਵਾਨਾਂ ਨੂੰ ਲੈ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਯੂ ਟਿਊਬ ਸਰਚ