Fact Check
ਕ੍ਰਿਕੇਟਰ ਕਪਿਲ ਦੇਵ ਨੇ ਨਹੀਂ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ, ਵਾਇਰਲ ਦਾਅਵਾ ਫਰਜ਼ੀ
ਕਿਸਾਨ ਅੰਦੋਲਨ ਤੇ ਰਿਹਾਨਾ ਦੇ ਟਵੀਟ ਤੋਂ ਬਾਅਦ ਦੇਸ਼ ਦੀ ਤਮਾਮ ਰਾਜਨੀਤਕ ਤੇ ਗੈਰ ਰਾਜਨੀਤਕ ਹਸਤੀਆਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੀ ਰਾਇ ਦਿੱਤੀ। ਰਿਹਾਨਾ ਦੇ ਟਵੀਟ ਤੋਂ ਬਾਅਦ ਸਚਿਨ ਤੇਂਦੁਲਕਰ , ਵਿਰਾਟ ਕੋਹਲੀ , ਰੋਹਿਤ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਭਾਰਤੀ ਏਕਤਾ ਨੂੰ ਲੈ ਕੇ ਟਵੀਟ ਕੀਤਾ ਸੀ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਪਿਲ ਦੇਵ ਨੇ ਟਵੀਟ ਕਰਦੇ ਹੋਏ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਮੁੰਡੇ ਤੇ ਦਬਾਅ ਵਿੱਚ ਭਾਰਤੀ ਖਿਲਾਈ ਕਿਸਾਨਾਂ ਦੇ ਖਿਲਾਫ ਟਵੀਟ ਕਰਦੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ।
Fact Check/Verification
ਵਾਇਰਲ ਦਾਅਵੇ ਦੀ ਸਚਾਈ ਜਾਨਣ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵਰ ਦੀ ਜ਼ਰੀਏ ਸਰਚ ਕੀਤਾ ਇਸ ਦੌਰਾਨ ਸਾਨੂੰ ਆਜ ਤਕ ਅਤੇ ਨਵਭਾਰਤ ਟਾਈਮਜ਼ ਦੁਆਰਾ ਪ੍ਰਕਾਸ਼ਿਤ ਲੇਖ ਮਿਲੇ। ਰਿਪੋਰਟ ਦੇ ਮੁਤਾਬਿਕ ਕਪਿਲ ਦੇਵ ਨੇ ਉਮੀਦ ਜਤਾਈ ਹੈ ਕਿ ਜਲਦ ਤੋਂ ਜਲਦ ਸਭ ਕੁਝ ਠੀਕ ਹੋ ਜਾਵੇਗਾ ਸਰਕਾਰ ਅਤੇ ਕਿਸਾਨ ਦੋਵੇਂ ਮਿਲ ਕੇ ਇਸ ਦਾ ਹੱਲ ਕੱਢ ਲੈਣਗੇ। ਰਿਪੋਰਟ ਵਿਚ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਕਪਿਲ ਦੇਵ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਉਹ ਸਰਕਾਰ ਦੇ ਖ਼ਿਲਾਫ਼ ਹਨ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਪਿਲ ਦੇਵ ਦੇ ਟਵਿੱਟਰ ਅਕਾਊਂਟ ਨੂੰ ਖੰਗਾਲਿਆ ਪਰ ਇਹ ਟਵੀਟ ਸਾਨੂੰ ਉਨ੍ਹਾਂ ਦੇ ਅਕਾਊਂਟ ਤੇ ਕਿਤੇ ਵੀ ਨਹੀਂ ਮਿਲਿਆ। ਪੜਤਾਲ ਦੇ ਦੌਰਾਨ ਸਾਨੂੰ ਕਪਿਲ ਦੇਵ ਦੇ ਟਵਿੱਟਰ ਅਕਾਉਂਟ ਤੇ ਇਸ ਮੁੱਦੇ ਨਾਲ ਜੁੜਿਆ ਹੋਇਆ ਉਨ੍ਹਾਂ ਦਾ ਟਵੀਟ ਮਿਲਿਆ ਜੋ ਕਿ ਵਾਇਰਲ ਹੋ ਰਹੇ ਟਵੀਟ ਤੋਂ ਪੂਰੀ ਤਰ੍ਹਾਂ ਅਲੱਗ ਹੈ।
ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ,” ਮੈਂ ਆਪਣੇ ਭਾਰਤ ਦੇਸ਼ ਨਾਲ ਪਿਆਰ ਕਰਦਾ ਹਾਂ ਮੈਂ ਉਮੀਦ ਕਰਦਾ ਹਾਂ ਕਿ ਕਿਸਾਨਾਂ ਅਤੇ ਸਰਕਾਰ ਦੇ ਵਿਚ ਚੱਲ ਰਿਹਾ ਮਨ ਮੁਟਾਵ ਜਲਦੀ ਤੋਂ ਜਲਦੀ ਖਤਮ ਹੋ ਜਾਵੇ। ਐਕਸਪਰਟ ਨੂੰ ਫ਼ੈਸਲਾ ਲੈਣ ਦੋ।ਇਹ ਗੱਲ ਸਾਫ਼ ਹੈ ਕਿ ਦੇਸ਼ ਸਭ ਤੋਂ ਪਹਿਲਾਂ ਹੈ।”
Conclusion
ਸਾਡੀ ਪੜਤਾਲ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਪਿਲ ਦੇਵ ਨੂੰ ਲੈ ਕੇ ਵਾਇਰਲ ਹੋ ਰਿਹਾ ਟਵੀਟ ਫ਼ਰਜ਼ੀ ਹੈ। ਅਸਲ ਵਿੱਚ ਕਪਿਲ ਦੇਵ ਨੇ ਟਵੀਟ ਕਰ ਉਮੀਦ ਜਤਾਈ ਹੈ ਕਿ ਕਿਸਾਨਾਂ ਦੇ ਨਾਲ ਜੁੜਿਆ ਮੁੱਦਾ ਜਲਦ ਹੱਲ ਹੋ ਜਾਵੇਗਾ।
Result: False
Sources
Twitter – https://twitter.com/therealkapildev/status/1357331786360102914
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044