Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਚੀਮਾ ਨੂੰ ਲੈ ਕੇ ਪੋਸਟ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਦੇ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ ਦਾ ਸਵਾਗਤ ਕੀਤਾ ਜਦਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਪੋਸਟ ਮੁਤਾਬਕ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਰੋਪੜ ਤੋਂ ਅਕਾਲੀ ਦਲ ਉਮੀਦਵਾਰ ਡਾ ਦਲਜੀਤ ਚੀਮਾ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਰਿਹਾਈ ਤੇ ਡੇਰਾ ਪ੍ਰੇਮੀਆਂ ਨੂੰ ਵਧਾਈ ਦਿੱਤੀ।
ਫੇਸਬੁੱਕ ਯੂਜ਼ਰ ਅਮਨਦੀਪ ਸਿੰਘ ਨੇ ਵਾਇਰਲ ਹੋ ਰਹੀ ਪਹਿਲੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ”ਆ ਦੇਖ ਲਓ ਕਰਤੂਤ ਕੇਜਰੀ ਦੀ।’

ਟਵਿੱਟਰ ਯੂਜ਼ਰ ਸੱਤੂ ਨੇ ਡਾ ਦਲਜੀਤ ਚੀਮਾ ਦੀ ਵਾਇਰਲ ਹੋ ਰਹੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਚੀਮਾ ਸਾਹਿਬ ਨੇ ਪਹਿਲ ਕਰਤੀ। ਕਈ ਹੋਰ ਖੁੱਡਾਂ ਚੋਂ ਨਿਕਲਣਗੇ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਪੋਸਟਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਦੇ ਮੁਤਾਬਕ ਵੀ ਇਨ੍ਹਾਂ ਪੋਸਟਾਂ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। Newschecker ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਦਾ ਫੈਕਟ ਕਰ ਚੁੱਕੀ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟਾਂ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਕਲਿਪਿੰਗ ਨੂੰ ਗੌਰ ਨਾਲ ਦੇਖਿਆ। ਅਸੀਂ ਪਾਇਆ ਕਿ ਇਹ ਅਖ਼ਬਾਰ ਦਿ ਪੇਜ ਮੀਡੀਆ ਸੰਸਥਾਨ ‘ਜਗ ਬਾਣੀ’ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜਗ ਬਾਣੀ ਦੇ ਈ ਪੇਪਰ ਨੂੰ ਖੰਗਾਲਿਆ। ਅਸੀਂ ਪਾਇਆ ਕਿ ਜਗ ਬਾਣੀ ਦੇ 9 ਫਰਵਰੀ 2022 ਦੇ ਅੰਕ ਵਿੱਚ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਛਪੀ ਹੈ। ਅਸਲ ਅੰਕ ਵਿਚ ਸਾਲ 2008 ‘ਚ ਅਹਿਮਦਾਬਾਦ ਵਿਖੇ ਹੋਏ ਲੜੀਵਾਰ ਧਮਾਕਿਆਂ ਦੀ ਖ਼ਬਰ ਛਪੀ ਹੋਈ ਹੈ। ਇਸ ਨਾਲ ਹੀ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਲਿਪਿੰਗ ਵਿੱਚ ਤਾਰੀਖ ਵੀ ਗ਼ਲਤ ਦਿੱਤੀ ਹੋਈ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਜਗ ਬਾਣੀ ਦੇ ਐਡੀਟਰ ਅਸ਼ਵਨੀ ਕੁਮਾਰ ਨੂੰ ਸੰਪਰਕ ਕੀਤਾ। ਅਸ਼ਵਨੀ ਕੁਮਾਰ ਨੇ ਵੀ ਸਾਡੇ ਨਾਲ ਜਗਬਾਣੀ ਦਾ 9 ਫਰਵਰੀ 2022 ਦੇ ਅੰਕ ਨੂੰ ਸ਼ੇਅਰ ਕੀਤਾ ਅਤੇ ਦੱਸਿਆ ਕਿ ਵਾਇਰਲ ਹੋ ਰਿਹਾ ‘ਜਗ ਬਾਣੀ’ ਦਾ ਪੇਜ ਐਡੀਟਡ ਹੈ।
ਤੁਸੀਂ ਨੀਚੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਅਤੇ ਅਸਲ ਅਖਬਾਰ ਕਲਿਪਿੰਗ ਨੂੰ ਦੇਖ ਸਕਦੇ ਹੋ।

ਸੋਸ਼ਲ ਮੀਡੀਆ ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਚੀਮਾ ਦੀ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਡਾ ਦਲਜੀਤ ਸਿੰਘ ਚੀਮਾ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਡਾ ਦਲਜੀਤ ਸਿੰਘ ਚੀਮਾ ਦੇ ਦੁਆਰਾ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਇੱਕ ਵੀਡਿਓ ਸਪਸ਼ਟੀਕਰਨ ਮਿਲਿਆ। ਡਾ ਦਲਜੀਤ ਚੀਮਾ ਨੇ ਵੀਡੀਓ ਅਪਲੋਡ ਕਰਦਿਆਂ ਕਿਹਾ ਕਿ ਚੋਣਾਂ ਦੇ ਮੌਕੇ ਵਿਰੋਧੀ ਪਾਰਟੀਆਂ ਦੁਆਰਾ ਬੇਹੱਦ ਨੀਚ ਹਰਕਤਾਂ ਕੀਤੀਆਂ ਜਾਂਦੀਆਂ ਹਨ। ਰਾਮ ਰਹੀਮ ਦੀ ਪੈਰੋਲ ਤੇ ਮੇਰਾ ਜਾਅਲੀ ਵਧਾਈ ਸੰਦੇਸ਼ ਬਣਾ ਕੇ ਵਾਇਰਲ ਕੀਤਾ ਗਿਆ ਜਿਸ ਦੇ ਵਿਰੁੱਧ ਐਫਆਈਆਰ ਵੀ ਦਰਜ ਕਰਵਾਈ ਜਾਵੇਗੀ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਨੂੰ ਲੈ ਕੇ ਡਾ ਦਲਜੀਤ ਸਿੰਘ ਚੀਮਾ ਦੀ ਪੀਏ ਜਸਕਰਨ ਸਿੰਘ ਨੂੰ ਸੰਪਰਕ ਕੀਤਾ। ਡਾ ਦਲਜੀਤ ਸਿੰਘ ਚੀਮਾ ਦੇ ਪੀ ਏ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ ਅਤੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਹੈ।
ਉਨ੍ਹਾਂ ਨੇ ਸਾਡੇ ਨਾਲ ਅਕਾਲੀ ਦਲ ਲੀਡਰ ਹਰਵਿੰਦਰ ਸਿੰਘ ਖਹਿਰਾ ਦਾ ਨੰਬਰ ਸਾਂਝਾ ਕੀਤਾ। ਸੰਪਰਕ ਨੰਬਰ ਤੇ ਹਰਵਿੰਦਰ ਸਿੰਘ ਖਹਿਰਾ ਨੇ ਸਾਡੇ ਨਾਲ ਐਫਆਈਆਰ ਦੀ ਕਾਪੀ ਨੂੰ ਸਾਂਝਾ ਕੀਤਾ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਲੀਡਰ ਡਾ. ਦਲਜੀਤ ਚੀਮਾ ਨੂੰ ਲੈ ਕੇ ਵਾਇਰਲ ਹੋ ਰਹੀ ਪੋਸਟ ਐਡੀਟਡ ਹੈ।
Facebook/DaljeetSinghCheema: https://www.facebook.com/daljitsinghcheemaofficial/videos/1164034517466995
Jagbani EPaper: https://epaper.jagbani.com/punjab/2022-02-09/chandigarh-main
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ