Fact Check
ਕੀ ਪਰਵਾਸੀਆਂ ਨੇ ਕੁੱਟਿਆ ਅਪਾਹਜ ਪੰਜਾਬੀ? ਵਾਇਰਲ ਵੀਡੀਓ ਮਹਾਰਾਸ਼ਟਰ ਦੀ ਹੈ
Claim
ਲੁਧਿਆਣਾ ਵਿੱਚ ਪਰਵਾਸੀਆਂ ਨੇ ਕੁੱਟਿਆ ਅਪਾਹਜ ਪੰਜਾਬੀ
Fact
ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਸਗੋਂ ਮਹਾਰਾਸ਼ਟਰ ਦੇ ਥਾਣੇ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਗਿਆ ਸੀ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਬੇਹਰਿਹਮੀ ਨਾਲ ਲੱਤ ਮਾਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦੇ ਲੁਧਿਆਣਾ ਦਾ ਹੈ ਜਿੱਥੇ ਪਰਵਾਸੀ ਮਜ਼ਦੂਰਾਂ ਨੇ ਇੱਕ ਪੰਜਾਬੀ ਅਪਾਹਜ ਫਲ ਵੇਚਣ ਵਾਲੇ ਨੂੰ ਕੁੱਟਿਆ।
ਫੇਸਬੁੱਕ ਪੇਜ Mr punjab Experiment ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਪ੍ਰਵਾਸੀ ਮਜ਼ਦੂਰਾਂ ਨੇ ਕੁੱਟਿਆ ਪੰਜਾਬੀ ਬੰਦ”
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਮਾਮਲੇ ਨੂੰ ਲੈ ਕੇ NDTV India ਦਾ 4 ਮਈ ਨੂੰ ਕੀਤਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਨੂੰ ਮਹਾਰਾਸ਼ਟਰ ਦਾ ਦੱਸਿਆ ਗਿਆ। ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, “ਮਹਾਰਾਸ਼ਟਰ: ਮੁਫ਼ਤ ਕੇਲੇ ਨਾ ਦੇਣ ‘ਤੇ ਸਫਾਈਕਰਮੀ ਨੇ ਅਪਾਹਜ ਵਿਕਰੇਤਾ ਦੀ ਕੀਤੀ ਕੁੱਟਮਾਰ।”
ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਨਿਊਜ਼ ਸਰਚ ਕਰਨਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ।

NDTV ਦੀ ਰਿਪੋਰਟ ਮੁਤਾਬਕ, “ਮਹਾਰਾਸ਼ਟਰ ਦੇ ਭਯੰਦਰ ‘ਚ ਮੁਫਤ ‘ਚ 4 ਕੇਲੇ ਦੇਣ ਤੋਂ ਇਨਕਾਰ ਕਰਨ ‘ਤੇ ਇਕ ਅਪਾਹਜ ਫਲ ਵੇਚਣ ਵਾਲੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦਾ ਦੋਸ਼ ਸਵੀਪਰ ‘ਤੇ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਪੀੜਤ ਭਾਈੰਦਰ ਪੱਛਮੀ ‘ਚ ਠਾਕੁਰ ਗਲੀ ਦੇ ਬਾਹਰ ਆਪਣੀ ਰੇਹੜੀ ‘ਤੇ ਕੇਲੇ ਵੇਚ ਰਿਹਾ ਸੀ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਕੋਲੋਂ ਚਾਰ ਕੇਲੇ ਮੁਫ਼ਤ ਮੰਗੇ ਸਨ ਤੇ ਜਦੋਂ ਪੀੜਤ ਨੇ ਮੁਫ਼ਤ ਵਿਚ ਕੇਲੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਗੱਲ ਨੂੰ ਲੈ ਕੇ ਗੁੱਸੇ ‘ਚ ਆਏ ਸਵੀਪਰ ਨੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।”
ਰਿਪੋਰਟਾਂ ‘ਚ ਮੌਜੂਦ ਜਾਣਕਾਰੀ ਮੁਤਾਬਕ ਸਵੀਪਰ ਖਿਲਾਫ ਕੇਸ ਦਰਜ ਹੋ ਗਿਆ ਸੀ ਅਤੇ ਜੇਕਰ ਗੱਲ ਕੀਤੀ ਜਾਵੇ ਅਪਾਹਜ ਫਲ ਵੇਚਣ ਵਾਲੇ ਦੀ ਤਾਂ ਕਿਸੇ ਵੀ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਵਿਅਕਤੀ ਪੰਜਾਬੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਸਗੋਂ ਮਹਾਰਾਸ਼ਟਰ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਗਿਆ ਸੀ।
Result: False
Our Sources
Media report published by NDTV on May 4 , 2023
Media report published by The Print on May 4 , 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ