Fact Check
ਮੁਹਾਲੀ ਦੀ ਸਾਲ 2011 ਦੀ ਵੀਡੀਓ ਨੂੰ ਫੇਕ ਪ੍ਰਾਪਗੰਡਾ ਤਹਿਤ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਮੁਸਲਿਮ ਬਹਿਰੂਪੀਆ ਭੇਸ ਧਾਰਨ ਕਰਕੇ ਘੁੰਮ ਰਹੇ ਹਨ। ਵੀਡੀਓ ਦੇ ਵਿਚ ਇਕ ਪੁਲੀਸ ਕਰਮੀ ਨੂੰ ਇਕ ਵਿਅਕਤੀ ਦੀ ਪੱਗ ਉਤਾਰਦੇ ਹੋਏ ਦੇਖਿਆ ਜਾ ਸਕਦਾ ਹੈ।
ਇਕ ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਸ ਵੀਡੀਓ ਨੂੰ ਦੇਖਕੇ ਵੀ ਜੋ ਨਾ ਸਮਝ ਪਾਏ ਕਿ ਅਸਲ ਪ੍ਰਦਰਸ਼ਨ ਕੀਤਾ ਹੈ, ਉਹ ਅੱਵਲ ਦਰਜੇ ਦੇ ਮੂਰਖ ਹਨ।”

ਅਸੀਂ ਪਾਇਆ ਕਿ ਫੇਸਬੁੱਕ ਸਮੇਤ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਇਸ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਵਾਇਰਲ ਹੋ ਰਹੀ ਵੀਡੀਓ ਦੇ ਕੁਝ ਸਕਰੀਨਸ਼ੋਟ ਲੈਕੇ ‘ਗੂਗਲ ਰਿਵਰਸ ਇਮੇਜ਼’ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਸਾਲ 2011 ਦਾ ਇੱਕ ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਮਿਲਿਆ। ਸਿੱਖ ਮੀਡਿਆ ਵੈਬਸਾਈਟ ‘sikhnet.com’ ਦੇ ਲੇਖ ਦੇ ਮੁਤਾਬਕ ਇਹ ਘਟਨਾ 28 ਮਾਰਚ, 2011 ਦੀ ਅਤੇ ਮੋਹਾਲੀ ਦੇ ਨੇੜੇ ਪੀਸੀਏ ਸਟੇਡੀਅਮ ਦੀ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਲੇਖ ਦੇ ਮੁਤਾਬਕ , ਗੈਰ ਮੁਨਾਫਾ ਸੰਗਠਨ ਯੂਨਾਈਟਿਡ ਸਿੱਖ ਨੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੇ ਵਿਰੋਧ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਮੁਹਾਲੀ ਜੁਡੀਸ਼ੀਅਲ ਮੈਜਿਸਟਰੇਟ ਅੱਗੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਹੋਰਾਂ ਸਮੇਤ ਤਤਕਾਲੀ ਪ੍ਰਧਾਨ ਮੰਤਰੀ, ਸੀਜੇਆਈ, ਐਨਐਚਆਰਸੀ ਨੂੰ ਵੀ ਇਸ ਮਾਮਲੇ ਵਿੱਚ ਪੱਤਰ ਲਿਖੇ ਸਨ।

ਇਹ ਘਟਨਾ 28 ਮਾਰਚ, 2011 ਦੀ ਹੈ ਜਦੋ ਮੁਹਾਲੀ ਵਿੱਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਪੁਲਿਸ ਮੁਲਾਜ਼ਮ ਦੇ ਵਲੋਂ ਪੱਗ ਲਾਹ ਦਿੱਤੀ ਗਈ। ਸਾਨੂੰ ‘ਯੂ ਟਿਊਬ’ ਤੇ ਵੀ ਇਸ ਮਾਮਲੇ ਦੀ ਵੀਡੀਓ ਮਿਲੀ। ਇਸ ਵੀਡੀਓ ਨੂੰ 31 ਮਾਰਚ , 2011 ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ ਇਕ ਹੋਰ ਲੇਖ ਮਿਲਿਆ ਜਿਸ ਮੁਤਾਬਕ , ਪ੍ਰਦਰਸ਼ਨਕਾਰੀ ਦੀ ਪੱਗ ਉਤਾਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਲੇਖ ਦੇ ਮੁਤਾਬਕ ਸਾਬਕਾ ਉਪ ਮੁੱਖ – ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ ਕਿ ਐਸਪੀ (ਜਾਸੂਸ) ਪ੍ਰੀਤਮ ਸਿੰਘ ਅਤੇ ਪੁਲਿਸ ਥਾਣੇ ਫੇਜ਼ ਅੱਠ ਦੇ ਐਸਐਚਓ (SHO) ਸਬ ਇੰਸਪੈਕਟਰ ਕੁਲਭੂਸ਼ਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋਈ ਵੀਡੀਓ ਸਾਲ 2011 ਦੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਵਿੱਚ ਸਿੱਖ ਹੈ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044