Fact Check
ਬਰਸਾਤ ‘ਚ ਨਮਾਜ਼ ਅਦਾ ਕਰ ਰਹੇ ਵਿਅਕਤੀ ਦੀ ਇਹ ਵੀਡੀਓ ਮੋਹਾਲੀ ਦੀ ਹੈ?
Claim
ਮੋਹਾਲੀ ‘ਚ ਮਿਲੀ ਆਪਸੀ ਭਾਈਚਾਰੇ ਦੀ ਖਾਸ ਤਸਵੀਰ
Fact
ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਨਹੀਂ ਸਗੋਂ ਜੰਮੂ ਦੀ ਹੈ।
ਪੰਜਾਬ ਵਿੱਚ ਪਿਛਲੇ ਹਫਤੇ ਕਈ ਇਲਾਕਿਆਂ ‘ਚ ਗੜ੍ਹੇਮਾਰੀ ਦੇਖਣ ਨੂੰ ਮਿਲੀ। ਸੋਸ਼ਲ ਮੀਡਿਆ ਤੇ ਗੜ੍ਹੇਮਾਰੀ ਦੀ ਕਈ ਵੀਡੀਓ ਵਾਇਰਲ ਹੋਈਆਂ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਸਿੱਖ ਵਿਅਕਤੀ ਨੂੰ ਗੜ੍ਹੇਮਾਰੀ ‘ਚ ਨਮਾਜ਼ ਪੜ੍ਹ ਰਹੇ ਮੁਸਲਿਮ ਵਿਅਕਤੀ ਨੂੰ ਛਤਰੀ ਦੀ ਛਾਂ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦ੍ਰਿਸ਼ ਪੰਜਾਬ ਦੇ ਮੋਹਾਲੀ ਦਾ ਹੈ।
ਫੇਸਬੁੱਕ ਪੇਜ Punjab 20 News ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਮੋਹਾਲੀ ਚ ਮਿਲੀ ਆਪਸੀ ਭਾਈਚਾਰੇ ਦੀ ਖਾਸ ਤਸਵੀਰ, ਮੁਸਲਿਮ ਵੀਰ ਸੜਕ ਤੇ ਅਦਾ ਕਰ ਰੀਆ ਸੀ ਨਮਾਜ, ਆ ਗਿਆ ਮੀਹ ਤੇ ਪੈ ਗਏ ਔਲੇ, ਨਮਾਜ਼ ਵਿੱਚ ਖਲਲ ਨਾ ਪਵੇ ਇਸ ਵਾਸਤੇ ਸਿੱਖ ਵੀਰ ਨੇ ਨਮਾਜ਼ੀ ਤੇ ਲਗਾ ਦਿੱਤੀ ਛਤਰੀ।” ਇਸ ਵੀਡੀਓ ਨੂੰ ਹੁਣ ਤਕ ਪੰਜ ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ ਅਤੇ 63,000 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

Fact Check/Verification
ਵਾਇਰਲ ਵੀਡੀਓ ਦੀ ਪੜਤਾਲ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਦੇਖਿਆ ਕਿ ਨਮਾਜ਼ ਪੜ੍ਹ ਰਹੇ ਵਿਅਕਤੀ ਦੇ ਪਿੱਛੇ “Amore Mio Cafe” ਲਿਖਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਗੂਗਲ ਸਰਚ ਦੇ ਮੁਤਾਬਕ ਇਹ ਕੈਫੇ ਜੰਮੂ ਨੈਸ਼ਨਲ ਹਾਈਵੇ ‘ਤੇ ਸਥਿਤ ਹੈ। ਅਸੀਂ ਇਸ ਕੈਫੇ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ ਅਤੇ ਪਾਏ ਕਿ ਵਾਇਰਲ ਵੀਡੀਓ ਅਤੇ ਪੇਜ ‘ਤੇ ਮੌਜੂਦ ਤਸਵੀਰਾਂ ਇੱਕ ਸਮਾਨ ਹਨ।
ਅਸੀਂ ਗੂਗਲ ਮੈਪ ਤੇ ਇਸ ਕੈਫੇ ਨੂੰ ਸਰਚ ਕੀਤਾ। ਅਸੀਂ ਪਾਇਆ ਕਿ ਇਹ ਕੈਫੇ ਜੰਮੂ ਨੈਸ਼ਨਲ ਹਾਈਵੇ 44 ‘ਤੇ ਸਥਿਤ ਹੈ।
ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਮੀਡਿਆ ਰਿਪੋਰਟਾਂ ਵੀ ਮਿਲੀਆਂ। ਇਹਨਾਂ ਵੀਡੀਓ ਦੇ ਵਿੱਚ ਵੀ ਇਸ ਵੀਡੀਓ ਨੂੰ ਜੰਮੂ ਨੈਸ਼ਨਲ ਹਾਈਵੇ ਦਾ ਦੱਸਿਆ ਗਿਆ ਹੈ।

Conclusion
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਵੀਡੀਓ ਪੰਜਾਬ ਦੇ ਮੋਹਾਲੀ ਦੀ ਨਹੀਂ ਸਗੋਂ ਜੰਮੂ ਨੈਸ਼ਨਲ ਹਾਈਵੇ ਦੀ ਹੈ।
Result: Missing Context
Our Sources
Media report published by Siasat on February 3, 2023
Facebook Page of Amore Mio Cafe
Google Maps
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।