Fact Check
National Geographic ਮੈਗਜ਼ੀਨ ਦੇ ਕਵਰ ਪੇਜ ਤੇ ਨਹੀਂ ਹੈ ਭਾਰਤ ਦੇ ਕਿਸਾਨ ਦੀ ਤਸਵੀਰ
ਸੋਸ਼ਲ ਮੀਡੀਆ ਤੇ National Geographic ਮੈਗਜ਼ੀਨ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ ਇਸ ਤਸਵੀਰ ਵਿੱਚ ਇੱਕ ਵਿਅਕਤੀ ਨੂੰ ਹਰੇ ਰੰਗ ਦੀ ਪੱਗ ਬੰਨ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ National Geographic ਨੇ ਕਿਸਾਨ ਅੰਦੋਲਨ ਨੂੰ ਕਵਰ ਕੀਤਾ ਹੈ ਜਿਸ ਤੋਂ ਬਾਅਦ National Geographic ਨੇ ਇਸ ਤਸਵੀਰ ਨੂੰ ਆਪਣੇ ਮੈਗਜ਼ੀਨ ਦੇ ਕਵਰ ਪੇਜ ਉੱਤੇ ਛਾਪਿਆ ਹੈ।
ਕਾਂਗਰਸ ਦੇ ਸੰਸਦ ਮੈਂਬਰ ਡਾ ਅਜੇ ਕੁਮਾਰ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਟਵਿੱਟਰ ਉੱਤੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ,” ਦੁਨੀਆਂ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਅੰਨਦਾਤਾ ਨੂੰ ਨਿਰਾਸ਼ ਕਰ ਰਹੇ ਹਾਂ। ਨੀਚੇ ਝੁਕਾ ਰਹੇ ਹਾਂ। ਜੈ ਹੋ ਬੀਜੇਪੀ।”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਕਿਸਾਨ ਦੀ ਇਸ ਫੋਟੋ ਨੂੰ ਪੀ ਟੀ ਆਈ ਦੀ ਤਸਵੀਰਾਂ ਵਿੱਚੋਂ ਲਿਆ ਗਿਆ ਹੈ। ਇਸ ਤਸਵੀਰ ਨੂੰ ਫੋਟੋ ਜਰਨਲਿਸਟ ਰਵੀ ਚੌਧਰੀ ਨੇ ਖਿੱਚਿਆ ਸੀ।

ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ,”ਸਿੰਘੁ ਸੀਮਾ ਤੇ ਨਵੇਂ ਕਿਸਾਨ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚਲੋ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੁੰਦਾ ਇੱਕ ਕਿਸਾਨ। ਸ਼ਨੀਵਾਰ ਦਸੰਬਰ 12,2020। ਸਾਨੂੰ ਵਾਇਰਲ ਤਸਵੀਰ ਪੀਟੀਆਈ ਫੋਟੋ ਜਰਨਲਿਸਟ ਰਵੀ ਚੌਧਰੀ ਦੇ ਇੰਸਟਾਗ੍ਰਾਮ ਪੇਜ਼ ਤੇ ਵੀ ਮਿਲੀ ਜਿਸ ਨੂੰ ਦਸੰਬਰ 27,2020 ਨੂੰ ਅਪਲੋਡ ਕੀਤਾ ਗਿਆ ਸੀ।

ਵਾਇਰਲ ਤਸਵੀਰ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਲਈ ਅਸੀਂ ਵਾਲੀ ਤਸਵੀਰ ਨੂੰ ਗੌਰ ਨਾਲ ਦੇਖਿਆ ਜਿਸ ਤੋਂ ਬਾਅਦ ਸਾਨੂੰ ਫੋਟੋ ਤੇ ਵਿੰਟਰ 2020 ਲਿਖਿਆ ਹੋਇਆ ਨਜ਼ਰ ਆਇਆ। ਇਸ ਤੋਂ ਬਾਅਦ ਅਸੀਂ National Geographic ਦੀ ਵੈੱਬਸਾਈਟ ਤੇ ਗਏ ਜਿੱਥੇ ਸਾਨੂੰ ਦਸੰਬਰ 2020 ਕੀ ਨਹੀਂ ਸਗੋਂ ਨਵੰਬਰ ਮਹੀਨੇ ਦੇ ਦੀ ਕਵਰ ਪੇਜ ਦਿਖੇ ਪਰ ਸਾਨੂੰ ਕਿਤੇ ਵੀ ਵਾਇਰਲ ਤਸਵੀਰ ਨਹੀਂ ਮਿਲੀ ਅਤੇ ਨਾ ਹੀ ਵੈੱਬਸਾਈਟ ਤੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਗਿਆ ਹੈ।

ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਅਸੀਂ ਆਪਣੀ ਖੋਜ ਜਾਰੀ ਰੱਖੀ ਜਿਸ ਤੋਂ ਬਾਅਦ ਸਾਨੂੰ ਤਸਵੀਰ ਦੇ ਨੀਚੇ ਦੀ ਤਰਫ਼ @anoopreet ਲਿਖਿਆ ਹੋਇਆ ਨਜ਼ਰ ਆਇਆ। ਅਸੀਂ ਸੋਸ਼ਲ ਮੀਡੀਆ ਤੇ ਇਸ ਅਕਾਉਂਟ ਦੇ ਬਾਰੇ ਵਿਚ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚਲਿਆ ਕਿ ਇਹ ਅਨੂਪ੍ਰੀਤ ਦਾ ਇੰਸਟਾਗ੍ਰਾਮ ਅਕਾਊਂਟ ਹੈ। @anoopreet ਅਕਾਊਂਟ ਦਾ ਹੈਂਡਲ ਨੇਮ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਨੂਪ੍ਰੀਤ ਦੇ ਅਕਾਊਂਟ ਨੂੰ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਹੋ ਰਿਹਾ ਪੋਸਟਰ ਮਿਲਿਆ ਜਿਸ ਨੂੰ ਜਨਵਰੀ 4,2021 ਨੂੰ ਅਪਲੋਡ ਕੀਤਾ ਗਿਆ ਸੀ। ਅਨੂਪ੍ਰੀਤ ਨੇ ਇਸ ਇੰਸਟਾਗ੍ਰਾਮ ਪੋਸਟ ਵਿਚ ਇਸ ਪੋਸਟਰ ਨੂੰ ਕਾਲਪਨਿਕ ਕਵਰ ਦੱਸਿਆ ਹੈ। ਇਸ ਇੰਸਟਾਗ੍ਰਾਮ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅਨੂਪ੍ਰੀਤ ਨੇ ਇਸ ਪੋਸਟਰ ਨੂੰ ਸਿੱਖ ਐਕਸਪੋ ਨਾਮ ਦੀ ਵੈੱਬਸਾਈਟ ਤੇ ਲਈ ਮਨਾਇਆ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਕਾਲਪਨਿਕ ਹੈ। ਇੰਸਟਾਗ੍ਰਾਮ ਯੂਜ਼ਰ ਅਨੂਪ੍ਰੀਤ ਨੇ ਇਸ ਕਾਲਪਨਿਕ ਪੋਸਟਰ ਨੂੰ ਸਿੱਖ ਐਕਸਪੋ ਨਾਮ ਦੀ ਵੈੱਬਸਾਈਟ ਦੇ ਲਈ ਬਣਾਇਆ ਸੀ।
Result: False
Sources
Instagram – https://www.instagram.com/p/CJTvV5RJONQ/
Instagram – https://www.instagram.com/p/CJl5YO0nWvN/?utm_source=ig_embed
National Geographic – https://www.nationalgeographic.com/magazine/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044