Fact Check
ਕੀ ਡੀਪੀਐੱਸ ਸਕੂਲ 400 ਰੁਪਏ ਵਿੱਚ ਵੇਚ ਰਹੇ ਹਨ ਮਾਸਕ? ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ:
ਡੀਪੀਐਸ , ਸਕੂਲ ਬਠਿੰਡਾ ਮਾਸਕ ਚਾਰ ਸੌ ਰੁਪਏ ਦਾ ਵੇਚ ਰਿਹਾ ਹੈ। ਇਹ ਕਾਲਾ ਬਾਜ਼ਾਰੀ ਬੰਦ ਹੋਣੀ ਚਾਹੀਦੀ ਹੈ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਇੱਕ ਅਖ਼ਬਾਰ ਦੀ ਕਟਿੰਗ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਸਕ ਬਣਿਆ ਹੋਇਆ ਦਿਖਾਈ ਦੇ ਸਕਦਾ ਹੈ ਵਾਇਰਲ ਹੋ ਰਹੇ ਮਾਸਕ ਦੇ ਉੱਤੇ ਦਿੱਲੀ ਪਬਲਿਕ ਸਕੂਲ ਲਿਖਿਆ ਹੋਇਆ ਹੈ ਅਤੇ ਇਸ ਦੇ ਨਾਲ ਸਕੂਲ ਦਾ ਲੋਗੋ ਵੀ ਛਪਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲਿੱਪ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀਪੀਆਈ ਸਕੂਲ , ਬਠਿੰਡਾ ਇਹਨਾਂ ਫੇਸ ਮਾਸਕ 400 ਰੁਪਏ ਦਾ ਵੇਚ ਰਿਹਾ ਹੈ। ਵਾਇਰਲ ਹੋ ਰਹੀ ਅਖਬਾਰ ਦੀ ਕਲਿੱਪ ਉੱਤੇ ਲਿਖਿਆ ਹੋਇਆ ਹੈ : ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਪਰਦਾਫਾਸ਼, 400 ਰੁਪਏ ਵਿੱਚ ਵੇਚੇ ਜਾ ਰਹੇ ਹਨ ਮਾਸਕ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਤਸਵੀਰ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਸਕੂਲ ਦੀ ਮੈਨੇਜਮੈਂਟ ਖਿਲਾਫ਼ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਕਲਿੱਪ ਦੀ ਜਾਂਚ ਸ਼ੁਰੂ ਕੀਤੀ।ਅਸੀਂ ਕੁਝ ਕੀ ਫਰਜ਼ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ‘ਦੈਨਿਕ ਜਾਗਰਣ’ ਦਾ ਇਸ ਮਾਮਲੇ ਉੱਤੇ ਇੱਕ ਲੇਖ ਮਿਲਿਆ।ਦੈਨਿਕ ਜਾਗਰਣ ਦਿਨਾਂ ਗੱਲਬਾਤ ਕਰਦਿਆਂ ਹੋਇਆ ਦਿੱਲੀ ਪਬਲਿਕ ਸਕੂਲ ਸੈਕਟਰ 45 ਗੁਰੂਗ੍ਰਾਮ ਦੀ ਨਿਰਦੇਸ਼ਕ ਅਦਿੱਤੀ ਮਿਸ਼ਰਾ ਨੇ ਅਵਾਲ ਹੋ ਰਹੀ ਪੋਸਟ ਨੂੰ ਫਰਜ਼ੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਵਾਇਰਲ ਹੋ ਰਹੇ ਫੇਸ ਮਾਸਕ ਦੇ ਨਾਲ ਡੀਪੀਐੱਸ ਸਕੂਲ ਦਾ ਕੋਈ ਸੰਬੰਧ ਨਹੀਂ ਹੈ ਇਸ ਮਾਮਲੇ ਵਿੱਚ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਹੁਣ ਅਸੀਂ ਡੀਪੀਐੱਸ ਸਕੂਲਾਂ ਦੇ ਯੂਨੀਫਾਰਮ ਵੈਂਡਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਇੱਕ ਆਨਲਾਈਨ ਵੈਂਡਰ ਲੱਭਿਆ ਪਰ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹਾ ਫੇਸ ਮਾਸਕ ਕਿਤੇ ਨਹੀਂ ਮਿਲਿਆ।

ਜਾਂਚ ਤੇ ਅਗਲੇ ਪੜਾਅ ਵਿੱਚ ਅਸੀਂ ਡੀਪੀਐਸ ਸਕੂਲ ਬਠਿੰਡਾ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਡੀਪੀਐਸ ਸਕੂਲ ਬਠਿੰਡਾ ਦੇ ਵੱਲੋਂ ਵਾਇਰਲ ਹੋ ਰਹੀ ਕਲਿੱਪ ਨੂੰ ਲੈ ਕੇ ਸਪੱਸ਼ਟੀਕਰਨ ਮਿਲਿਆ।
ਵਾਇਰਲ ਹੋ ਰਹੀ ਕਲਿੱਪ ਨੂੰ ਲੈ ਕੇ ਡੀਪੀਐੱਸ ਸਕੂਲ ਅੰਮ੍ਰਿਤਸਰ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ।
ਅਸੀਂ ਇਸ ਮਾਮਲੇ ਨੂੰ ਲੈ ਕੇ ਡੀਪੀਐਸ ਸਕੂਲ ਬਠਿੰਡਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਪਾਇਆ। ਸੰਪਰਕ ਹੋਣ ਤੇ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਡੀਪੀਐੱਸ ਸਕੂਲ, ਬਠਿੰਡਾ ਦੁਆਰਾ 400 ਰੁਪਏ ਵਿੱਚ ਮਾਸਕ ਵੇਚਣ ਵਾਲੀ ਖਬਰ ਫਰਜੀ ਹੈ। ਵਾਇਰਲ ਹੋ ਰਹੀ ਅਖਬਾਰ ਦੀ ਕਲਿੱਪ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਫੇਸਬੁੱਕ ਸਰਚ
- ਮੀਡੀਆ ਰਿਪੋਰਟ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)