Fact Check
ਕੀ ਭਾਰਤ ਵਿੱਚ ਪਬਜ਼ੀ ਗੇਮ ਹੋਈ ਬੈਨ? ਫਰਜ਼ੀ ਦਾਅਵਾ ਹੋਇਆ ਵਾਇਰਲ
ਕਲੇਮ:
ਭਾਰਤ ਵਿੱਚ ਪਬਜ਼ੀ ਗੇਮ ਹੋਈ ਬੈਨ।

ਵੇਰੀਫਿਕੇਸ਼ਨ:
ਭਾਰਤ ਵਿੱਚ ਟਿਕ ਟੋਕ ਸਮੇਤ 58 ਹੋਰ ਐਪ ਨੂੰ ਬੈਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਗੌਰਤਲਬ ਹੈ ਕਿ ਸੋਮਵਾਰ ਨੂੰ ਭਾਰਤ ਸਰਕਾਰ ਨੇ 59 ਚੀਨੀ ਐਪ ਦੇ ਉੱਤੇ ਬੈਨ ਲਗਾ ਦਿੱਤਾ ਸੀ।
ਇਸ ਵਿੱਚ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੀਡੀਆ ਚੈਨਲ ‘ਲਿਵਿੰਗ ਇੰਡੀਆ ਨਿਊਜ਼’ ਦਾ ਇਕ ਸਕਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਪਬਜ਼ੀ ਗੇਮ ਦੇ ਉੱਤੇ ਵੀ ਬੈਨ ਲਗਾ ਦਿੱਤਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸ ਤੌਰ ‘ਤੇ ਸ਼ੇਅਰ ਚੈਟ ਦੇ ਉੱਤੇ ਇਸ ਦਾਅਵੇ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਪਬਜ਼ੀ ਗੇਮ ਦੇ ਉੱਤੇ ਵੀ ਬੈਨ ਲਗਾਇਆ ਗਿਆ ਹੈ।
ਗੌਰਤਲਬ ਹੈ ਕਿ ਜੇਕਰ ਭਾਰਤ ਸਰਕਾਰ ਨੇ ਪਬਜ਼ੀ ਗੇਮ ਦੇ ਉੱਤੇ ਬੈਨ ਲਗਾਇਆ ਹੁੰਦਾ ਤਾਂ ਮੀਡੀਆ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਮੀਡੀਆ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਹੁੰਦੀ।

ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਹੁਣ ਅਸੀਂ ਸਰਚ ਕੀਤਾ ਕਿ ਭਾਰਤ ਸਰਕਾਰ ਨੇ ਕਿਹੜੇ ਕਿਹੜੇ ਐਪ ਦੇ ਉੱਤੇ ਬੈਨ ਲਗਾਇਆ ਹੈ। ਅਸੀਂ ਭਾਰਤ ਦੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ।
ਅਸੀਂ ਪਾਇਆ ਕਿ ਭਾਰਤ ਸਰਕਾਰ ਨੇ ਟਿਕ ਟੋਕ ,ਵੀ ਚੈਟ , ਸ਼ੇਅਰ ਇਟ ਸਮੇਤ ਕਈ ਹੋਰ ਚੀਨੀ ਐਪ ਦੇ ਉੱਤੇ ਬੈਨ ਲਗਾਇਆ ਹੈ। ਸਾਨੂੰ ਲਿਸਟ ਦੇ ਵਿੱਚ ਕਿਤੇ ਵੀ ਪਬਜ਼ੀ ਗੇਮ ਦਾ ਨਾਮ ਨਹੀਂ ਮਿਲਿਆ।
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਇਕਨੌਮਿਕ ਟਾਈਮਜ਼ ਦਾ ਲੇਖ ਮਿਲਿਆ ਲੇਖ ਤੇ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਨੇ ਟਿੱਕ ਟੋਕ , ਵੀ ਚੈਟ , ਸ਼ੇਅਰ ਇਟ ਸਮੇਤ ਕਈ ਹੋਰ ਚੀਨੀ ਐਪ ਦੇ ਉੱਤੇ ਬੈਨ ਲਗਾਇਆ ਹੈ ਪਰ ਪਬਜ਼ੀ ਉੱਤੇ ਨਹੀਂ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ ਭਾਰਤ ਸਰਕਾਰ ਨੇ ਪਬਜ਼ੀ ਗੇਮ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੈਨ ਨਹੀਂ ਲਗਾਇਆ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਟਵਿੱਟਰ ਸਰਚ