Fact Check
ਕੀ ਆਪ ਪਾਰਟੀ ਨੂੰ ਵੋਟ ਨਾ ਕਰਨ ਦੀ ਕੀਤੀ ਜਾ ਰਹੀ ਹੈ ਅਪੀਲ? ਪੁਰਾਣੀ ਵੀਡੀਓ ਵਾਇਰਲ
Claim
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਪਾਰਟੀ ਨੂੰ ਵੋਟ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ‘ਚ ਸਪੀਕਰ ਦੇ ਵਿਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪੰਜਾਬ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਗ਼ਲਤੀ ਕਰ ਲਈ। ਹੁਣ ਤੁਸੀਂ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਾ ਦੇਣਾ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਦੇ ਵਿੱਚ ਇੱਕ ਪਾਸੇ ਸਕੂਲ ਅਤੇ ਸਿੱਖਿਆ ਬਚਾਓ ਧਰਨਾ ਪ੍ਰਦਰਸ਼ਨ ਗ੍ਰਾਮ ਵਾਸੀ ਖੈਰਮਪੁਰ ਲਿਖਿਆ ਦਿਖਾਈ ਦਿੱਤਾ।

ਇਨ੍ਹਾਂ ਕੀ ਵਰਡ ਦੀ ਮਦਦ ਨਾਲ ਅਸੀਂ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਅਮਰ ਉਜਾਲਾ ਦੁਆਰਾ 10 ਨਵੰਬਰ 2022 ਨੂੰ ਪ੍ਰਕਾਸ਼ਤ ਇੱਕ ਆਰਟੀਕਲ ਮਿਲਿਆ। ਆਰਟੀਕਲ ਦੇ ਮੁਤਾਬਕ ਆਦਮਪੁਰ ਉਪ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜੈ ਪ੍ਰਕਾਸ਼ ਆਦਮਪੁਰ ਦੇ ਪਿੰਡ ਖੈਰਮਪੁਰ ਵਿਖੇ ਸਕੂਲ ਦੇ ਬਾਹਰ ਚੱਲ ਰਹੇ ਧਰਨੇ ਤੇ ਪਹੁੰਚੇ। ਆਰਟੀਕਲ ਵਿੱਚ ਪ੍ਰਕਾਸ਼ਿਤ ਤਸਵੀਰ ‘ਚ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਪੋਸਟਰ ਵੀ ਸਾਨੂੰ ਦਿਖਾਈ ਦਿੱਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਨਾਲ ਹੀ ਸਰਚ ਦੇ ਦੌਰਾਨ ਸਾਨੂੰ IBN 24 News Network ਦੁਆਰਾ 1 ਨਵੰਬਰ 2022 ਨੂੰ ਪ੍ਰਕਾਸ਼ਤ ਇੱਕ ਵੀਡੀਓ ਮਿਲੀ। ਇਸ ਵੀਡੀਓ ਦੇ ਵਿੱਚ ਵਾਇਰਲ ਵੀਡੀਓ ‘ਚ ਮੌਜੂਦ ਲੋਕਾਂ ਨੂੰ ਵੀ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਆਦਮਪੁਰ ਦੇ ਖੈਰਮਪੁਰ ਦੀ ਹੈ ਜਿੱਥੇ ਸਾਲ 2022 ਵਿੱਚ ਸਾਬਕਾ ਫ਼ੌਜੀਆਂ ਨੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।
Result: Missing Context
Our Sources
Media report published by Amar Ujala on November 10, 2022
Report published by IBN 24 News Network on November 1, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ