Fact Check
ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ?
Claim
ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ‘ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕੀਤਾ ਕਤਲ
Fact
ਵੀਡੀਓ ਪਾਕਿਸਤਾਨ ਦਾ ਨਹੀਂ ਸਗੋਂ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਿਥੇ ਮਾਰਚ 2020 ‘ਚ ਗੁਰੂਦੁਆਰਾ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਅਤੇ 27 ਲੋਕਾਂ ਦੀ ਇਸ ਹਮਲੇ ‘ਚ ਮੌਤ ਹੋ ਗਈ ਸੀ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿਚ ਸਿੱਖ ਵਿਅਕਤੀਆਂ ਦੀ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪਾਕਿਸਤਾਨ ਦੀ ਹੈ ਜਿਥੇ ਨਮਾਜ਼ ਸਮੇਂ ਗੁਰੂ ਘਰ ‘ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕਤਲ ਕਰ ਗੁਰੂ ਘਰ ‘ਚ ਭੰਨਤੋੜ ਕੀਤੀ।
ਫੇਸਬੁੱਕ ਯੂਜ਼ਰ ਭਾਜਪਾ ਨੇਤਾ ਰਿੰਕੂ ਸਲੇਮਪੁਰ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਬੜੀ ਮੰਦਭਾਗੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਚ ਨਮਾਜ ਵੇਲੇ ਗੁਰਦਵਾਰੇ ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕੀਤਾ ਕਤਲ। ਗੁਰਦਵਾਰੇ ਦੀ ਵੀ ਕੀਤੀ ਭੰਨਤੋੜ’
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਗੂਗਲ ਤੇ ਕੀਵਰਡ ਸਰਚ ਕੀਤਾ। ਦੱਸ ਦਈਏ ਕਿ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। ਜੇਕਰ ਅਜਿਹੀ ਘਟਨਾ ਪਾਕਿਸਤਾਨ ਵਿੱਚ ਵਾਪਰੀ ਹੁੰਦੀ ਤਾਂ ਮੀਡਿਆ ਦੁਆਰਾ ਜ਼ਰੂਰ ਰਿਪੋਰਟ ਕੀਤੀ ਗਈ ਹੁੰਦੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਟਵਿੱਟਰ ਯੂਜ਼ਰ ਰਮਨਦੀਪ ਸਿੰਘ ਮਾਨ ਦੁਆਰਾ ਸਾਲ 2020 ਦੇ ਵਿੱਚ ਅਪਲੋਡ ਮਿਲੀ। ਇਸ ਵੀਡੀਓ ਦੇ ਵਿੱਚ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਵਿਅਕਤੀ ਅਤੇ ਗੁਰੁਦਆਰਾ ਸਾਹਿਬ ਦੀ ਸਮਾਨ ਬਿਲਡਿੰਗ ਨੂੰ ਦੇਖਿਆ ਜਾ ਸਕਦਾ ਹੈ।
ਕੈਪਸ਼ਨ ਦੇ ਮੁਤਾਬਕ ਕਾਬੁਲ ਦੇ ਇੱਕ ਗੁਰਦੁਆਰੇ ਵਿੱਚ ਹਮਲਾ ਹੋਇਆ ਜਿਸ ਵਿੱਚ 25 ਲੋਕ ਮਾਰੇ ਗਏ। ਗੌਰਤਲਬ ਹੈ ਕਿ ਸਾਲ 2020 ਦੇ ਵਿੱਚ ਕਾਬੁਲ ਦੇ ਗੁਰੂਦੁਆਰਾ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 25 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਸੀ।
ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਜਾਂਚ ਕੀਤੀ। ਮੀਡਿਆ ਰਿਪੋਰਟ ਦੇ ਵਿੱਚ ਸਾਨੂੰ ਸਾਨੂੰ ਇਸ ਘਟਨਾ ਨਾਲ ਨਾਲ ਜੁੜੀਆਂ ਕਈ ਮਿਲਦੀ ਜੁਲਦੀ ਤਸਵੀਰਾਂ ਮਿਲੀਆਂ। Reuters ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਹੂਬਹੂ ਦੀਵਾਰਾਂ ਦੀ ਸਥਿਤੀ ਅਤੇ ਪਰਦਿਆਂ ਨੂੰ ਵੇਖਿਆ ਜਾ ਸਕਦਾ ਹੈ।

ਕਈ ਹੋਰਨਾਂ ਮੀਡਿਆ ਅਦਾਰਿਆਂ ਦੁਆਰਾ ਵੀ ਇਸ ਘਟਨਾ ਨੂੰ ਲੈ ਕੇ ਵੱਡੇ ਪੱਧਰ ਤੇ ਰਿਪੋਰਟ ਪ੍ਰਕਸ਼ਿਤ ਕੀਤੀ ਗਈ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਨਹੀਂ ਸਗੋਂ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਿਥੇ ਮਾਰਚ 2020 ‘ਚ ਗੁਰੂਦੁਆਰਾ ਸਾਹਿਬ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਇਸ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਸੀ।
Result: False
Our Sources
Media report published by Reuters on March 25, 2020
Tweet made by Ramandeep Singh Mann on March 26, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ