Fact Check
ਸੋਸ਼ਲ ਮੀਡੀਆ ਤੇ ਫੋਟੋਸ਼ਾਪਡ ਤਸਵੀਰ ਹੋਈ ਵਾਇਰਲ , ਪੜ੍ਹੋ ਵਾਇਰਲ ਦਾਅਵੇ ਦੀ ਸਚਾਈ
ਕਲੇਮ:
ਸੋਫੇ ਤੇ ਬੈਠਾ ਇਹ ਵਿਅਕਤੀ ਆਰ ਐੱਸ ਐੱਸ ਦਾ ਚੇਲਾ ਹੈ । ਦੇਖੋ ਕਿਵੇਂ ਸੋਫੇ ਤੇ ਢੇਰ ਸਾਰੀਆਂ ਬੰਦੂਕਾਂ ਰੱਖੀਆਂ ਹੋਈਆਂ ਹਨ ।

ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਸੋਫੇ ‘ਤੇ ਕਈ-ਸਾਰੀ ਬੰਦੂਕਾਂ ਰੱਖੀ ਹੋਈਆਂ ਹਨ ਅਤੇ ਸੋਫੇ ‘ਤੇ ਇੱਕ ਭਗਵਾ ਰੰਗ ਦਾ ਕੁਰਤਾ ਪਾਏ ਇੱਕ ਵਿਅਕਤੀ ਬੈਠਾ ਹੋਇਆ ਹੈ। ਸਾਹਮਣੇ ਟੇਬਲ ਦੇ ਉੱਤੇ ਕਈ ਸਾਰੀਆਂ ਬੰਦੂਕਾਂ ਰੱਖੀਆਂ ਹੋਈਆਂ ਹਨ । ਸੋਸ਼ਲ ਮੀਡੀਆ ਤੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਹਿੰਦੂ ਧਰਮਗਗੁਰੂ ਸਕਸ਼ਮ ਮਹਾਰਾਜ ਹੈ ਜੋ ਆਰ ਐੱਸ ਐੱਸ ਦੇ ਨਾਲ ਸਬੰਧ ਰੱਖਦਾ ਹੈ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ।

ਇਕ ਫੇਸਬੁੱਕ ਯੂਜ਼ਰ ਨੇ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ “ਜਦੋਂ ਨਿਹੰਗ ਸਿੰਘਾਂ ਕੋਲੋਂ ਸਿਰਫ ਰਿਵਾਇਤੀ ਹਥਿਆਰ ਨੇਜ਼ੇ ਕਿਰਪਾਨਾਂ ਆਦਿ ਫ਼ੜੇ ਗਏ ਸੀ ਤਾਂ ਰਾਸ਼ਟਰਵਾਦੀਆਂ ਸਣੇਂ ਮੀਡੀਆ ਨੇ ਵੜੀਂ ਤਰਥੱਲੀ ਮਚਾਈ ਸੀ ਪਰ ਆਹ RSS ਦੇ ਦੱਲਿਆਂ ਦੇ ਨਾਂ ਤੇ ਇੰਨਾ ਸਾਰਿਆਂ ਦੇ ਮੂੰਹ ਸੀਤੇ ਜਾਂਦੇ ਆ ਇਹ ਜਿੰਨੇਂ ਮਰਜ਼ੀ ਖ਼ਤਰਨਾਕ ਹਥਿਆਰ ਰੱਖ ਲੈਣ ਇਹਨਾਂ ਵਾਸਤੇ ਕੋਈ ਕਨੂੰਨ ਨਹੀਂ ।”
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ । ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਇਹ ਤਸਵੀਰ ਇੱਕ ਵੈੱਬਸਾਈਟ Gunssmith.tumblr.com ਤੇ ਮਿਲੀ ਜਿਸ ਨੂੰ 3 ਮਾਰਚ 2019 ਨੂੰ ਅਪਲੋਡ ਕੀਤਾ ਗਿਆ ਸੀ।ਇਸ ਤਸਵੀਰ ਵਿਚ ਸੋਫੇ ‘ਤੇ ਰੱਖੀ ਬੰਦੂਕਾਂ ਅਤੇ ਟੇਬਲ ‘ਤੇ ਬੰਦੂਕਾਂ ਤਾਂ ਪਈਆਂ ਸਨ ਪਰ ਸੋਫੇ ‘ਤੇ ਕੋਈ ਬੈਠਾ ਨਹੀਂ ਹੋਇਆ ਸੀ।

ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕਈ ਫਰਜ਼ੀ ਖਬਰਾਂ ਦੇ ਵਿੱਚ ਕੀਤਾ ਜਾ ਚੁੱਕਾ ਹੈ । Newschecker ਦੀ ਟੀਮ ਨੇ ਇਸ ਤੋਂ ਪਹਿਲਾਂ ਵੀ ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਕੀਤੇ ਜਾ ਰਹੇ ਦਾਅਵੇ ਦੀ ਸਚਾਈ ਨੂੰ ਖੰਗਾਲਿਆ ਸੀ।
ਹੁਣ ਅਸੀਂ ਇਸ ਤਸਵੀਰ ਤੇ ਵੀ ਦਿਖਾਈ ਦੇ ਰਹੇ ਵਿਅਕਤੀ ਜਿਨ੍ਹਾਂ ਦਾ ਨਾਮ ਸਕਸ਼ਮ ਮਹਾਰਾਜ ਹੈ , ਉਹਨਾਂ ਦੇ ਨਾਲ ਗੱਲਬਾਤ ਕੀਤੀ।ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਉਹਨਾਂ ਦੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਫੋਟੋਸ਼ਾਪਡ ਦੀ ਮਦਦ ਦੇ ਨਾਲ ਉਹਨਾਂ ਦੀ ਤਸਵੀਰ ਦੇ ਨਾਲ ਛੇੜਖਾਨੀ ਕੀਤੀ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਨੂੰ ਫੋਟੋਸ਼ਾਪਡ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਫੇਸਬੁੱਕ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)