Fact Check
ਕਾਂਗਰਸ ਆਗੂ ਰਮਨਜੀਤ ਸਿੰਘ ਸਿੱਕੀ ਦੀ ਪੁਰਾਣੀ ਵੀਡੀਓ ਹੋਈ ਵਾਇਰਲ
Claim
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਨੂੰ ਪੁਲਿਸ ਨੂੰ ਧਮਕਾਉਂਦਿਆਂ ਸੁਣਿਆ ਜਾ ਸਕਦਾ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਫੇਸਬੁੱਕ ਯੂਜ਼ਰ ‘ਬਲਵਿੰਦਰ ਸਿੰਘ ਵਿਰਕ’ ਨੇ ਲਿਖਿਆ,’ਆਹ ਕਿਹੜਾ ਓਏ, ਬੜੇ ਪਿਆਰ ਨਾਲ ਬੇਨਤੀ ਕਰ ਰਿਹਾ ਪੁਲਿਸ ਵਿਭਾਗ ਦੇ ਅਫਸਰਾਂ ਨੂੰ।’
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਯੂਟੀਊਬ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਮੀਡੀਆ ਅਦਾਰਾ ਪੀਟੀਸੀ ਨਿਊਜ਼ ਦੁਆਰਾ 15 ਅਪ੍ਰੈਲ 2017 ਨੂੰ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਇੱਕ ਹੋਰ ਮੀਡੀਆ ਅਦਾਰਾ ਏਬੀਪੀ ਸਾਂਝਾ ਦੁਆਰਾ ਵੀ 15 ਅਪ੍ਰੈਲ 2017 ਨੂੰ ਅਪਲੋਡ ਮਿਲਿਆ। ਰਮਨਜੀਤ ਸਿੰਘ ਸਿੱਕੀ ਤੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਵਿਰੋਧ ਕੀਤਾ ਗਿਆ ਸੀ
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਦੀ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2017 ਦੀ ਹੈ।
Result- Missing Context
Our Sources
Video report of PTC News, Dated April 15, 2017
Video report of ABP Sanjha, Dated April 15, 2017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।