Fact Check
ਕੀ ਇਹ ਤਸਵੀਰ ਮਹਾਤਮਾ ਗਾਂਧੀ ਦੀ ਹੈ? ਫਰਜ਼ੀ ਦਾਅਵਾ ਹੋਇਆ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਮਹਾਤਮਾ ਗਾਂਧੀ ਅਤੇ ਉਹਨਾਂ ਦਾ ਹੱਤਿਆਰਾ ਨੱਥੂ ਰਾਮ ਗੌਡਸੇ ਹੈ।
Fact Check / Verification
ਸੋਸ਼ਲ ਮੀਡਿਆ ਤੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੂੰ ਲੈ ਕੇ ਕਈ ਤਰ੍ਹਾਂ ਦੇ ਗੁੰਮਰਾਹਕੁੰਨ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਵਿੱਚ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਮਹਾਤਮਾ ਗਾਂਧੀ ਦਾ ਹੱਤਿਆਰਾ ਨੱਥੂ ਰਾਮ ਗੌਡਸੇ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡਿਆ ਤੇ ਇੱਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ , ““ਇਹ ਉਸ ਵੇਲੇ ਦੀ ਇਤਿਹਾਸਕ ਤਸਵੀਰ ਜਦੋਂ ਨੱਥੂ ਰਾਮ ਗੌਡਸੇ ਨੇ ਗਾਧੀ ਨੂੰ ਤਿੰਨ ਗੋਲੀਆਂ ਮਾਰੀਆਂ ਸੀ ,ਤੇ ਉਸਨੇ ਆਪਣੇ ਬਿਆਨ ਵਿਚ ਕਿਹਾ ਸੀ ਗਾਧੀ ਨੇ ਭਾਰਤ ਦੇ ਦੋ ਟੁੱਕੜੇ ਕਿਉਂ ਕੀਤੇ ਤੇ ਜੇ ਗਾਂਧੀ ਨੇ ਮੁਹੰਮਦ ਅਲੀ ਜਿਨਾਹ ਨੂੰ ਵੱਖਰਾ ਪਾਕਿਸਤਾਨ ਬਣਾਉਣ ਤੋਂ ਰੋਕਿਆ ਹੁੰਦਾ ਤੇ ਲੱਖਾਂ ਹਿੰਦੂ ਸਿੱਖ ਆਪਣੀ ਜਾਨ ਨਾ ਗਵਾਉਂਦੇ , ਅਸਲ ਵਿੱਚ ਗਾਂਧੀ ਬਹੁਤ ਘੱਟਿਆ ਬੰਦਾ ਸੀ, ਨੱਥੂ ਰਾਮ ਗੌਡਸੇ ਨੇ 153 ਕਾਰਨ ਹੋਰ ਦੱਸੇ ਸੀ ਅਦਾਲਤ ਨੂੰ ਗਾਧੀ ਨੂੰ ਮਾਰਨ ਦੇ”
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਕਈ ਯੂਜ਼ਰਾਂ ਨੇ ਫਰਜ਼ੀ ਦੱਸਿਆ ਤੇ ਕਿਹਾ ਕਿ ਇਹ ਤਸਵੀਰ ਕਿਸੀ ਫਿਲਮ ਦਾ ਸੀਨ ਹੈ।

ਹੁਣ ਅਸੀਂ ਵਾਇਰਲ ਹੋ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ Shutterstock ਨਾਂ ਦੀ ਵੈਬਸਾਈਟ ‘ਤੇ ਮਿਲੀਜਿਸ ਦੇ ਮੁਤਾਬਕ ਵਾਇਰਲ ਤਸਵੀਰ ਇੱਕ ਅੰਗਰੇਜ਼ੀ ਫਿਲਮ ‘Nine Hours To Rama’ ਦਾ ਇੱਕ ਸੀਨ ਹੈ।

ਅਸੀਂ ਫਿਲਮ ਨੂੰ ਲੈ ਕੇ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ‘Nine Hours To Rama’ ਨੂੰ ਲੈ ਕੇ ਪੂਰੀ ਜਾਣਕਾਰੀ ਮਿਲੀ। ‘Nine Hours To Rama’ 1963 ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ ਮਾਰਕ ਰੋਬਸਨ ਨੇ ਡਾਇਰੈਕਟ ਕੀਤਾ ਸੀ। ਫਿਲਮ ਦੇ ਵਿੱਚ ਨੱਥੂ ਰਾਮ ਗੌਡਸੇ ਦਾ ਰੋਲ ਜਰਮਨ ਅਦਾਕਾਰ “Horst Buchholz” ਅਤੇ ਮਹਾਤਮਾ ਗਾਂਧੀ ਦਾ ਕਿਰਦਾਰ “Js Casshyap” ਨੇ ਨਿਭਾਇਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੋ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਅੰਗ੍ਰੇਜ਼ੀ ਫਿਲਮ ‘Nine Hours to Rama’ ਦੇ ਇੱਕ ਸੀਨ ਨੂੰ ਮਹਾਤਮਾ ਗਾਂਧੀ ਦੀ ਅਸਲੀ ਤਸਵੀਰ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Our Sources
https://www.shutterstock.com/editorial/image-editorial/nine-hours-to-rama-1962-5866276a
https://www.imdb.com/title/tt0057362/mediaviewer/rm641291008
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044