Fact Check
ਕੀ ਸ਼ਾਰਕ ਨੇ ਵਿਅਕਤੀ ਨੂੰ ਨਿਗਲ ਲਿਆ? ਫਿਲਮ ਦਾ ਦ੍ਰਿਸ਼ ਹੋਇਆ ਵਾਇਰਲ
Claim
ਸ਼ਾਰਕ ਨੇ ਵਿਅਕਤੀ ਨੂੰ ਨਿਗਲ ਲਿਆ
Fact
ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਫਿਲਮ ‘Deep Blue Sea 3’ ਦਾ ਦ੍ਰਿਸ਼ ਹੈ। ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਇੱਕ ਵਿਅਕਤੀ ਕਿਸ਼ਤੀ ਤੋਂ ਛਾਲ ਮਾਰਦਾ ਹੈ ਅਤੇ ਉਸ ਦੌਰਾਨ ਇੱਕ ਵਿਸ਼ਾਲ ਸ਼ਾਰਕ ਵਿਅਕਤੀ ਨੂੰ ਨਿਗਲ ਜਾਂਦੀ ਹੈ।”
ਮੀਡੀਆ ਅਦਾਰੇ ABP Sanjha ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਸਮੁੰਦਰ ‘ਚ ਛਾਲ ਮਾਰਦੇ ਹੀ ਹੋਇਆ ‘ਸਕੈਂਡਲ’, ਐਡਵੈਂਚਰ ਦੀ ਚੁਕਾਉਣੀ ਪਈ ਵੱਡੀ ਕੀਮਤ|”
ਅਸੀਂ ਪਾਇਆ ਕਿ ਕਈ ਹੋਰਨਾਂ ਮੀਡੀਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀਆਂ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਕੁਝ ਕੀਵਰਡਸ ਦੀ ਮਦਦ ਨਾਲ ਵਾਇਰਲ ਦਾਅਵੇ ਦੀ ਖੋਜ ਕਰਨ ‘ਤੇ, ਅਸੀਂ ਸਾਨੂੰ ਇਹ ਵੀਡੀਓ ਕਈ ਪੁਰਾਣੀ ਪੋਸਟਾਂ ‘ਤੇ ਅਪਲੋਡ ਮਿਲੀ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਕਾਫੀ ਪਹਿਲਾਂ ਤੋਂ ਵਾਇਰਲ ਹੈ। ਸਾਨੂੰ ਸਰਚ ਦੌਰਾਨ ਸਾਲ 2020 ਦੇ ਵਿੱਚ ਅਪਲੋਡ ਕੀਤੇ ਗਏ ਪੋਸਟ ਮਿਲੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਲੈ ਕੇ ਕਈ ਪੋਸਟਾਂ ਨੂੰ ਖੰਗਾਲਿਆ ਅਤੇ ਉਨ੍ਹਾਂ ਪੋਸਟਾਂ ‘ਤੇ ਆਏ ਕਮੈਂਟਾਂ ਨੂੰ ਪੜ੍ਹਿਆ। ਇਸ ਦੌਰਾਨ ਸਾਨੂੰ ਇੱਕ Instagram ਅਕਾਊਂਟ ਮਿਲਿਆ ਜਿਸ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਵੀਡੀਓ Deep Blue Sea 3 ਦਾ ਦ੍ਰਿਸ਼ ਹੈ।
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸਲ ਵੀਡੀਓ ਕਲਿਪ ਲੱਭਣਾ ਸ਼ੁਰੂ ਕੀਤਾ। ਸਾਨੂੰ YouTube ‘ਤੇ ਇਸ ਸੀਨ ਦਾ ਐਚਡੀ ਵਰਜ਼ਨ ਮਿਲਿਆ। ਅਕਾਊਂਟ Toxic Hollywood ਨੇ 1 ਮਿੰਟ 10 ਸੈਕੰਡ ਦਾ ਸੀਨ ਸਾਂਝਾ ਕਰਦਿਆਂ ਸਿਰਲੇਖ ਲਿਖਿਆ, “Best Scene in Deep Blue Sea 3।’ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਅਮਰੀਕੀ ਫਿਲਮ ਦਾ ਦ੍ਰਿਸ਼ ਹੈ।

IMBD ‘ਤੇ ਦਿੱਤੀ ਗਈ ਫਿਲਮ ਦੀ ਜਾਣਕਾਰੀ ਦੇ ਮੁਤਾਬਕ ਇਹ ਫਿਲਮ ਸਾਲ 2020 ‘ਚ ਰਿਲੀਜ਼ ਹੋਈ ਸੀ ਅਤੇ ਇਥੇ ਮੌਜੂਦ ਫਿਲਮ ਦੀਆਂ ਤਸਵੀਰਾਂ ‘ਚ ਵਾਇਰਲ ਵੀਡੀਓ ਦੇ ਦ੍ਰਿਸ਼ ਦੀ ਤਸਵੀਰ ਵੀ ਮੌਜੂਦ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਫਿਲਮ ‘Deep Blue Sea 3’ ਦਾ ਦ੍ਰਿਸ਼ ਹੈ। ਇਸ ਵੀਡੀਓ ਨੂੰ ਅਸਲ ਘਟਨਾ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
YouTube video uploaded by Toxic Hollywood on August 5, 2020
Instagram Video uploaded by kinotime.kz on July 22, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ