Fact Check
ਸੁਖਪਾਲ ਖਹਿਰਾ ਨੇ ਆਪਣੇ ਹੀ ਸਪੁੱਤਰ ਨੂੰ ਕਿਹਾ ਬੇਟਾ ਸਮਾਨ?
Claim
ਸੋਸ਼ਲ ਮੀਡੀਆ ‘ਤੇ ਕਾਂਗਰਸ ਪਾਰਟੀ ਤੋਂ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸੁੱਖਪਾਲ ਆਪਣੇ ਬੇਟੇ ਮਹਿਤਾਬ ਖਹਿਰਾ ਨੂੰ ਆਪਣੇ ਬੇਟੇ ਸਮਾਨ ਕਹਿੰਦੇ ਦੱਸਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਵਾਇਰਲ ਕਰਦਿਆਂ ਸੁੱਖਪਾਲ ਸਿੰਘ ਖਹਿਰਾ ‘ਤੇ ਤੰਜ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ “Jass Pannu” ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਰੁਕੋ ਜ਼ਰਾ ਸਬਰ ਕਰੋ। ਮੇਰੇ ਪਿਤਾ ਸਮਾਨ ਭਾਪਾ ਜੀ ਦੀ ਅਪਾਰ ਸਫਲਤਾ ਤੋਂ ਬਾਅਦ ਪੇਸ਼ ਹੈ ਸੁਖਪਾਲ ਸਿੰਘ ਖਹਿਰਾ ਦਾ ਬਿਆਨ, ਮੁੱਖ ਮੰਤਰੀ ਸਾਬ ਸਹੀ ਕਹਿੰਦੇ ਨੇ ਇਹ ਕਾਨਵੈਂਟ ਦੇ ਪੜ੍ਹਿਆਂ ਨੂੰ ਕੱਖ ਨੀ ਪਤਾ ਹੁੰਦਾ

Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਨੂੰ ਸੁੱਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਪੇਜ ‘ਤੇ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਸ ਵੀਡੀਓ ਕਲਿੱਪ ਦਾ ਲਾਈਵ ਵੀਡੀਓ Sukhpal Khaira ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਮਿਲਿਆ। ਖੈਰਾ ਆਗੂ ਨੇ 1 ਮਈ 2024 ਨੂੰ ਇੱਕ ਫੇਸਬੁੱਕ ਲਾਈਵ ਕਰਦਿਆਂ ਸਿਰਲੇਖ ਲਿਖਿਆ, “ਦੋਸਤੋ, ਹਲੇ ਤਾਂ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੈ। ਗੋਲਡੀ ਵਰਗੇ ਬਹੁਤ ਦੋਗਲੇ ਆਉਣਗੇ ਤੇ ਜਾਣਗੇ। ਉੱਪਰ ਦੀਆਂ ਅਤੇ ਹੇਠਲੀਆਂ ਸਰਕਾਰਾਂ ਬੋਹਤ ਜ਼ੋਰ ਲਾ ਰਹੀਆ ਨੇ, ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਵਿੱਚ ਹੈ। ਮੇਰਾ ਭਵਿੱਖ ਤੁਸੀਂ ਤਹਿ ਕਰੋਗੇ।
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਆਗੂ ਦਾ ਵਾਇਰਲ ਵੀਡੀਓ ਵਾਲਾ ਭਾਗ 2 ਮਿੰਟ ਅਤੇ 11 ਸਕਿੰਡ ‘ਤੇ ਸੁਣਿਆ ਜਾ ਸਕਦਾ ਹੈ। ਅਸੀਂ ਪਾਇਆ ਕਿ ਸੁਖਪਾਲ ਖਹਿਰਾ ਇਸ ਬਿਆਨ ਨੂੰ ਦਲਵੀਰ ਗੋਲਡੀ ਦੇ ਸੰਦਰਭ ਵਿਚ ਬੋਲ ਰਹੇ ਵਿਚ ਬੋਲਦੇ ਹਨ। ਸੁਖਪਾਲ ਖੈਰ ਨੇ ਕਿਹਾ,”ਦਲਵੀਰ ਗੋਲਡੀ ਮੇਰੇ ਬੱਚਿਆਂ ਵਰਗਾ ਹੈ ਤੇ ਮੈਂ ਓਥੇ ਕਿਹਾ ਕਿ ਦਲਵੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਤੇ ਓਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ।” ਇਸ ਤੋਂ ਇਹ ਸਪਸ਼ਟ ਹੈ ਕਿ ਵੀਡੀਓ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਲਾਈਵ ਵਿੱਚ ਇਹ ਬਿਆਨ ਦਲਵੀਰ ਗੋਲਡੀ ਨੂੰ ਲੈ ਕੇ ਦਿੱਤਾ ਸੀ।
Result- Missing Context
Our Sources
Live video of Sukhpal Singh Khaira, Dated May 1, 2024
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।