Fact Check
ਮਤਦਾਨ ਕਰਦੇ ਵਿਅਕਤੀ ਦੀ ਤਸਵੀਰ ਨੂੰ ਬਿਹਾਰ ਵਿਧਾਨਸਭਾ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਤਮਾਮ ਤਸਵੀਰਾਂ ਵੀਡੀਓ ਅਤੇ ਸੰਦੇਸ਼ ਵਾਇਰਲ ਹੁੰਦੇ ਰਹਿੰਦੇ ਹਨ ਪਰ ਭਾਵੁਕ ਕਰਨ ਵਾਲੀ ਤਸਵੀਰਾਂ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਹਨ।
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਕੁਝ ਯੂਜ਼ਰ ਬਿਹਾਰ ਦਾ ਦੱਸ ਰਹੇ ਹਨ ਜਦਕਿ ਕੁਝ ਯੂਜ਼ਰ ਇਸ ਨੂੰ ਮੱਧ ਪ੍ਰਦੇਸ਼ ਦਾ ਦੱਸਕੇ ਵਾਇਰਲ ਕਰ ਰਹੇ ਹਨ। ਕੁਝ ਯੂਜ਼ਰ ਤਸਵੀਰ ਵਿੱਚ ਦਿਖਾਈ ਦੇ ਰਹੇ ਸ਼ਖ਼ਸ ਨੂੰ ਦਲਿਤ ਆਦਿਵਾਸੀ ਦੱਸ ਰਹੇ ਹਨ ਜਦਕਿ ਕੁਝ ਇਸ ਨੂੰ ਲੋਕਤੰਤਰ ਦੀ ਖੂਬਸੂਰਤੀ ਦੇ ਨਾਮ ਉੱਤੇ ਵੀ ਸ਼ੇਅਰ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਸ ਦਾਅਵੇ ਦੀ ਪੜਤਾਲ ਦੇ ਸੰਬੰਧ ਵਿਚ ਕਾਫ਼ੀ ਸੋਸ਼ਲ ਮੀਡੀਆ ਯੂਜ਼ਰਾਂ ਨੇ ਮੈਸੇਜ ਕੀਤਾ।
Fact Check/Verification
ਵਾਇਰਲ ਦਾਅਵੇ ਦੀ ਪਡ਼ਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਤੇ ਲੱਭਿਆ ਜਿੱਥੇ ਸਾਨੂੰ ਇਸ ਤਸਵੀਰ ਦੇ ਮੂਲ ਸਰੋਤ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਪਰ ਕੁਝ ਕੀ ਵਰਡਸ ਦੀ ਮਦਦ ਦੇ ਨਾਲ ਗੂਗਲ ਸਰਚ ਦੇ ਪਰਿਣਾਮਾਂ ਤੋਂ ਬਾਅਦ ਸਾਨੂੰ ਇਹ ਜ਼ਰੂਰ ਪਤਾ ਚੱਲਿਆ ਕਿ ਵਾਇਰਲ ਤਸਵੀਰ ਦਾ ਬਿਹਾਰ ਜਾਂ ਮੱਧ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਗੂਗਲ ਸਰਚ ਦੇ ਪਰਿਣਾਮਾਂ ਨੂੰ ਦੇਖਣ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਤਸਵੀਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਤੇ ਅਨੁਰਾਗ ਸਕਸੈਨਾ ਨਾਮ ਦੇ ਇਕ ਟਵਿੱਟਰ ਯੂਜ਼ਰ ਨੇ ਇਸ ਤਸਵੀਰ ਨੂੰ 2019 ਵਿੱਚ ਵੀ ਸ਼ੇਅਰ ਕੀਤਾ ਸੀ।
Janjwar ਨਾਮਕ ਇਕ ਵੈੱਬਸਾਈਟ ਤੇ ਇਸ ਤਸਵੀਰ ਨੂੰ19 ਅਪ੍ਰੈਲ 2019 ਨੂੰ ’70 ਸਾਲਾਂ ਵਿਚ ਆਦਿਵਾਸੀਆਂ ਨੂੰ ਇਨਾ ਹੀ ਦੇ ਪਾਇਆ ਲੋਕਤੰਤਰ’ ਦੇ ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।

ਕੁਝ ਹੋਰ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕਰਨ ਤੇ ਸਾਨੂੰ ਇਹ ਵਾਇਰਲ ਤਸਵੀਰ https://thirumalaisomu.blogspot.com/ ਨਾਮਕ ਇੱਕ ਵੈੱਬਸਾਈਟ ਤੇ ਪ੍ਰਕਾਸ਼ਿਤ ਮਿਲੀ ਗੌਰਤਲਬ ਹੈ ਕਿ ਵਾਇਰਲ ਤਸਵੀਰ ਉਕਤ ਵੈੱਬਸਾਈਟ ਤੇ 29 ਜਨਵਰੀ 2016 ਨੂੰ ਭਾਰਤ ਵਿਚ ਵੋਟਰ ਦੀ ਖ਼ਰਾਬ ਸਥਿਤੀ ਦਿਖਾਉਣ ਦੇ ਲਈ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਨੂੰ Yandex ਤੇ ਲੱਭਿਆ ਜਿੱਥੇ ਸਾਨੂੰ ਕਈ ਹੋਰ ਜਗ੍ਹਾ ਤੇ ਇਹ ਤਸਵੀਰ ਪ੍ਰਾਪਤ ਹੋਈ।

ਹਾਲਾਂਕਿ ਗੂਗਲ ਸਰਚ ਦੇ ਪਰਿਣਾਮਾਂ ਵਿਚ ਸਾਨੂੰ ਵਾਇਰਲ ਤਸਵੀਰ ਦਾ ਅਸਲ ਸਰੋਤ ਨਹੀਂ ਮਿਲ ਪਾਇਆ। ਆਪਣੀ ਪੜਤਾਲ ਦੇ ਦੌਰਾਨ ਸਾਨੂੰ ਇਹ ਜਾਣਕਾਰੀ ਮਿਲੀ ਕਿ ਵਾਇਰਲ ਤਸਵੀਰ ਨੂੰ ਪ੍ਰਕਾਸ਼ਤ ਕਰਨ ਵਾਲੀਆਂ ਸਾਰੀਆਂ ਵੈੱਬਸਾਈਟਾਂ ਵਿੱਚੋਂ Naija Stories ਨਾਮਕ ਇਕ ਵੈੱਬਸਾਈਟ ਤੇ ਇਸ ਨੂੰ ਸਭ ਤੋਂ ਪਹਿਲਾਂ ਅਪਲੋਡ ਕੀਤਾ ਗਿਆ ਸੀ। ਗੌਰਤਲਬ ਹੈ ਕਿ Naija Stories ਦੁਆਰਾ ਇਸ ਤਸਵੀਰ ਨੂੰ ਵਿੱਚ ਨਾਈਜੀਰੀਆ ਵਿਖੇ ਹੋਈਆਂ ਚੋਣਾਂ ਨਾਲ ਜੋੜਕੇ ਪ੍ਰਕਾਸ਼ਿਤ ਕੀਤਾ ਗਿਆ ਸੀ।

Conclusion
ਸਾਡੀ ਜਾਂਚ ਵਿੱਚ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਤਸਵੀਰ ਦਾ ਬਿਹਾਰ ਜਾਂ ਮੱਧ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਆਰਟੀਕਲ ਲਿਖੇ ਜਾਣ ਤਕ ਸਾਨੂੰ ਵਾਇਰਲ ਤਸਵੀਰ ਦੇ ਮੂਲ ਸਰੋਤ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਮਿਲ ਪਾਈ ਇਸ ਬਾਰੇ ਵਿਚ ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਆਪਣੇ ਲੇਖ ਨੂੰ ਅਪਡੇਟ ਕਰਾਂਗੇ।
Result: Misleading
Sources
https://www.haberegider.com/blog/hdp-oylari-akpden-mi-chpden-mi-kaydi-rakamlar-ve-yorumlar/
https://www.naijastories.com/2015/03/need-vote/
https://twitter.com/rparthiepan/status/732513723630288898
https://thirumalaisomu.blogspot.com/2016/01/blog-post.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044