Fact Check
ਪੁਰਾਣੀ ਵੀਡੀਓ ਨੂੰ ਹਾਲ ਹੀ ਦਾ ਦੱਸਕੇ ਦਿੱਤਾ ਜਾ ਰਿਹਾ ਸ਼ੇਅਰ , ਪੜ੍ਹੋ ਵਾਇਰਲ ਵੀਡੀਓ ਦਾ ਸੱਚ
ਕਲੇਮ:
ਭਾਰਤ ਵਿੱਚ ਹੁਣ ਤੱਕ ਰੇਲ ਗੱਡੀਆਂ ਗਲਤ ਜਗ੍ਹਾ ਤੇ ਪਹੁੰਚ ਰਹੀਆਂ ਸਨ ਪਰ ਹੁਣ ਤਾਂ ਹੱਦ ਹੀ ਹੋ ਗਈ ਬਿਨਾਂ ਇੰਜਣ ਦੇ ਰੇਲ ਦੇ ਡੱਬੇ 15 ਕਿਲੋਮੀਟਰ ਤੱਕ ਪਹੁੰਚ ਗਏ। ਸ਼ਾਨਦਾਰ ਹੈ ਭਾਰਤੀ ਸਿਸਟਮ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਇਕ ਮੀਡੀਆ ਏਜੰਸੀ ਦੀ ਕਲਿੱਪ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੇ ਸਿਸਟਮ ਉੱਤੇ ਤੰਜ ਕੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਪੁਰੀ ਐਕਸਪ੍ਰੈੱਸ ਰੇਲ ਗੱਡੀ ਦੇ ਡੱਬੇ ਬਿਨਾਂ ਇੰਜਨ ਦੇ 15 ਕਿਲੋਮੀਟਰ ਤੱਕ ਚਲੇ ਗਏ। ਵੀਡੀਓ ਨੂੰ ਹਾਲ ਹੀ ਦੇ ਵਿੱਚ ਹੋਈ ਹੋਈਆਂ ਘਟਨਾਵਾਂ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ ਫਿਰੋਜ਼ਪੁਰ ਆਨਲਾਈਨ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤੱਕ 2,500 ਤੋਂ ਵੱਧ ਲੋਕ ਦੇਖ ਚੁੱਕੇ ਹਨ। ਤੁਸੀਂ ਇਸ ਪੋਰਟ ਦਾ ਆਰਕਾਈਵ ਲਿੰਕ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਹੁਣ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਅਸੀਂ ਸਭ ਤੋਂ ਪਹਿਲਾਂ ਵਾਇਰਲ ਵਰਗੀ ਵੀਡੀਓ ਨੂੰ ਗੌਰ ਦੇ ਨਾਲ ਦੇਖਿਆ।ਵਾਇਰਲ ਵੀਡੀਓ ਦੇ ਮੁਤਾਬਕ ਇਹ ਘਟਨਾ ਉੜੀਸਾ ਦੇ ਤਿਲਾਗਰ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਅਹਿਮਦਾਬਾਦ ਪੁਰੀ ਐਕਸਪ੍ਰੈੱਸ ਟਰੇਨ ਦੇ ਡੱਬੇ ਬਿਨਾਂ ਇੰਜਣ ਤੋਂ ਹੀ15 ਕਿਲੋਮੀਟਰ ਤੱਕ ਚੱਲੇ ਗਏ ਸਨ
ਹੁਣ ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀਆਂ ਦੇ ਇਸ ਘਟਨਾ ਨੂੰ ਲੈ ਕੇ ਪ੍ਰਕਾਸ਼ਿਤ ਲੇਖ ਮਿਲੀ। ਸਰਚ ਦੇ ਦੌਰਾਨ ਸਾਨੂੰ 8 ਅਪਰੈਲ ,2018 ਨੂੰ ਪ੍ਰਕਾਸ਼ਿਤ ਐੱਨਡੀਟੀਵੀ ਦੀ ਇੱਕ ਖ਼ਬਰ ਮਿਲੀ ਜਿਸ ਵਿੱਚ ਇਸ ਘਟਨਾ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ।
ਐਨਡੀਟੀਵੀ ਦੀ ਰਿਪੋਰਟ ਦੇ ਦੇ ਵਿੱਚ ਸਾਨੂੰ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਟਰੇਨ ਦਾ ਸਕ੍ਰੀਨ ਸ਼ਾਟ ਮਿਲਿਆ।ਰਿਪੋਰਟ ਦੇ ਮੁਤਾਬਕ, ਸ਼ਨੀਵਾਰ ਰਾਤ ਨੂੰ ਉੜੀਸਾ ਵਿੱਚ ਇੱਕ ਰੇਲ ਗੱਡੀ ਬਿਨਾਂ ਕਿਸੇ ਇੰਜਣ ਦੇ ਦਸ ਕਿਲੋਮੀਟਰ ਤੱਕ ਚਲੀ ਗਈ। ਇਸ ਮਾਮਲੇ ਨੂੰ ਲੈ ਕੇ ਰੇਲਵੇ ਨੇ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।

ਸਾਨੂੰ ਸਰਚ ਦੇ ਦੌਰਾਨ ਵਾਇਰਲ ਹੋ ਰਹੀ ਕਲਿੱਪ ਏਬੀਪੀ ਨਿਊਜ਼ ਦੇ ਅਧਿਕਾਰਿਕ ਯੂਟਿਊਬ ਚੈਨਲ ਤੇ ਮਿਲੀ। ਇਸ ਵੀਡੀਓ ਨੂੰ 8 ਅਪਰੈਲ , 2018 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਅੰਸ਼ ਇਸ ਵੀਡੀਓ ਵਿੱਚੋਂ ਲਏ ਗਏ ਸਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤਕਰੀਬਨ ਦੋ ਸਾਲ ਪੁਰਾਣੀ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਅਤੇ ਹਾਲ ਹੀ ਦੇ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਯੂ ਟਿਊਬ ਸਰਚ