Fact Check
ਯੂਪੀ ਪੀਈਟੀ ਪ੍ਰੀਖਿਆ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ ਵੀਡੀਓ ਪੁਰਾਣਾ ਹੈ
Claim
ਸੋਸ਼ਲ ਮੀਡੀਆ ਤੇ ਚੱਲਦੀ ਟਰੇਨ ਦਾ ਇੱਕ ਵੀਡੀਓ ਸ਼ੇਅਰ ਕਰ ਇਸ ਨੂੰ ਪੀਈਟੀ ਇਮਤਿਹਾਨ ਦੇਣ ਜਾ ਰਹੀ ਭੀੜ ਦਾ ਦੱਸਿਆ ਜਾ ਰਿਹਾ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
Fact
ਪੀਈਟੀ ਪ੍ਰੀਖਿਆ ਦੇਣ ਜਾ ਰਹੇ ਟ੍ਰੇਨ ਵਿਚ ਸਵਾਰ ਵਿਦਿਆਰਥੀਆਂ ਦੀ ਭੀੜ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਇਸ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਕੁਝ ਕੀ ਵਰਡ ਦੀ ਮੱਦਦ ਨਾਲ ਗੂਗਲ ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਜਾਣਕਾਰੀ ਮਿਲੀ ਕਿ ਵਾਇਰਲ ਵੀਡੀਓ ਸਾਲ 2018 ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ।

ਨੀਰਜ ਆਨੰਦ ਨਾਮਕ ਯੂਟਿਊਬ ਚੈਨਲ ਨੇ 27 ਫ਼ਰਵਰੀ 2018 ਨੂੰ ਇਸ ਵੀਡੀਓ ਸ਼ੇਅਰ ਕਰ ਇਸ ਨੂੰ ਗਯਾ ਤੋਂ ਪਟਨਾ ਜਾਣ ਵਾਲੀ ਪੈਸੈਂਜਰ ਟਰੇਨ ਵਿੱਚ ਭੀੜ ਦਾ ਦੱਸਿਆ ਸੀ। ਗੌਰਤਲਬ ਹੈ ਕਿ ਪੀਈਟੀ 15 ਅਤੇ 16 ਜੂਨ ਨੂੰ ਕਰਵਾਈ ਗਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੇ ਨਾਲ ਹੀ ਸਾਨੂੰ ਰੇਲ ਮੰਤਰਾਲੇ ਦੁਆਰਾ ਰੀਟਵੀਟ ਕੀਤਾ ਗਿਆ ਇੱਕ ਟਵੀਟ ਪ੍ਰਾਪਤ ਹੋਇਆ ਜਿਸ ਵਿੱਚ North Central Railway ਨੇ ਕਾਂਗਰਸ ਮਹਾਂ ਸਚਿਵ ਪ੍ਰਿਯੰਕਾ ਗਾਂਧੀ ਦੁਆਰਾ ਸ਼ੇਅਰ ਕੀਤੇ ਗਏ ਵਾਇਰਲ ਵੀਡੀਓ ਦਾ ਖੰਡਨ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਫੈਕਟਚੈਕ ਨੇ ਵੀ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਸਾਡੀ ਜਾਂਚ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੀਈਟੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਜਾ ਰਹੇ ਵਿਦਿਆਰਥੀਆਂ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਗੁੰਮਰਾਹਕੁੰਨ ਹੈ। ਅਸਲ ਵਿਚ ਵਾਇਰਲ ਵੀਡਿਓ ਸਾਲ 2018 ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ ਜਦਕਿ ਪੀਈਟੀ ਪ੍ਰੀਖਿਆ 15 ਅਤੇ 16 ਜੂਨ ਨੂੰ ਕਰਵਾਈ ਗਈ ਸੀ।
Result: Partly False
Our Sources
YouTube video published by Neeraj Anand on 17 February, 2018
Tweets by North Central Railway & Info Uttar Pradesh Fact Check
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ