Fact Check
ਸਿੱਖ ਨੇਤਾ ਗਿਆਨ ਸਿੰਘ ਸੋਹਨਪਾਲ ਦੇ ਨਾਮ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਫਰਜ਼ੀ ਪੋਸਟ
ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਵੈਸਟ ਬੰਗਾਲ ਦੇ ਕਾਂਗਰਸੀ ਨੇਤਾ ਸਰਦਾਰ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੱਸ ਬਾਰ ਦੇ ਵਿਧਾਇਕ ਗਿਆਨ ਸਿੰਘ ਸੋਹਨਪਾਲ ਫਿਰ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਹਨ।

ਵੈਸਟ ਬੰਗਾਲ ਦੇ ਵਿਚ ਸਾਲ 2021ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਵੱਖੋ ਵੱਖ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਹਾਲਾਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਵੀਡੀਓ ਜਾਂ ਸੰਦੇਸ਼ ਵੀ ਵਾਇਰਲ ਹੋ ਰਹੇ ਹਨ।
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਨੇ ਸਰਦਾਰ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਹਨ ਸਰਦਾਰ ਗਿਆਨ ਸਿੰਘ ਸੋਹਨਪਾਲ ਜਿਨ੍ਹਾਂ ਦੀ ਉਮਰ 91 ਸਾਲ ਹੈ ਇਹ ਦਸ ਵਾਰ ਦੇ ਵਿਧਾਇਕ ਹਨ ਅਤੇ ਗਿਆਰ੍ਹਵੀਂ ਵਾਰ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।”
ਵਾਇਰਲ ਹੋ ਰਿਹਾ ਦਾਅਵਾ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਕਿਸੀ ਸੋਸ਼ਲ ਮੀਡੀਆ ਯੂਜ਼ਰ ਨੇ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡ ਦੀ ਮੱਲਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਦਾਅਵੇ ਨੂੰ ਖੰਘਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸੂਰਜ ਦੇ ਦੌਰਾਨ ਸਾਨੂੰ ਪੰਜਾਬੀ ਟ੍ਰਿਬਿਊਨ ਦੀ ਇਕ ਖ਼ਬਰ ਮਿਲੀ ਜਿਸ ਦੇ ਨਾਲ ਹੀ ਸਾਫ ਹੋਇਆ ਕਿ ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 9 ਅਗਸਤ 2017 ਨੂੰ ਹੋਇਆ ਸੀ।

ਰਿਸਰਚ ਦੇ ਦੌਰਾਨ ਸਾਨੂੰ ਇਕ ਹੋਰ ਨਾਮਵਰ ਮੀਡੀਆ ਏਜੰਸੀ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀ ਕਾਂਗਰਸੀ ਨੇਤਾ ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 92 ਸਾਲ ਦੀ ਉਮਰ ਵਿੱਚ ਹੋਇਆ ਸੀ। ਗਿਆਨ ਸਿੰਘ ਸੋਹਨਪਾਲ ਨੂੰ ਲੋਕ ਪਿਆਰ ਦੇ ਨਾਲ ਚਾਚਾ ਆਖਦੇ ਸਨ।

ਸਰਦਾਰ ਗਿਆਨ ਸਿੰਘ ਸੋਹਨਪਾਲ ਸਾਲ 1969 ਤੋਂ ਲੈ ਕੇ ਖੜਗਪੁਰ ਵਿਧਾਨ ਸਭਾ ਤੋਂ ਦੱਸ ਵਾਰ ਐਮ ਐਲ ਏ ਰਹਿ ਚੁੱਕੇ ਹਨ ਹਾਲਾਂਕਿ ਸਾਲ 1977 ਦੇ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2016 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਨੂੰ ਬੀਜੇਪੀ ਦੇ ਦਿਲੀਪ ਘੋਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਸਰਦਾਰ ਗਿਆਨ ਸਿੰਘ ਸੋਹਨਪਾਲ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਗਿਆਨ ਸਿੰਘ ਸੋਹਨਪਾਲ ਦਾ ਦਿਹਾਂਤ ਸਾਲ 2017 ਵਿੱਚ ਹੋ ਚੁੱਕਾ ਹੈ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044