Fact Check
ਚੀਨ ਦੀ ਵੀਡੀਓ ਨੂੰ ਪੰਜਾਬ ਦਾ ਦੱਸਕੇ ਕੀਤਾ ਸ਼ੇਅਰ , ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਟੋਏ’ ਵਿੱਚੋਂ ਨਿਕਲ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਹੈ।
Fact Check/ Verification
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇਸ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਟੋਏ’ ਵਿੱਚੋਂ ਨਿਕਲਦੇ ਦਿਖਾਈ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਹੈ।
ਫੇਸਬੁੱਕ ਪੇਜ “ਅਕਾਲੀਆਵਾਜ਼” ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਤੇ ਤੰਜ ਕਸਦਿਆਂ ਲਿਖਿਆ ,”ਕਾਂਗਰਸ ਦੇ ਤਿੰਨ ਸਾਲ ਵਿਕਾਸ ਦੇ ਨਾਲ, ਇਹ ਚਾਹੁੰਦਾ ਸੀ ਪੰਜਾਬ?”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਮੁੰਬਈ ਦਾ ਦੱਸਕੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਗੋਰ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਸੱਜੇ ਹੇਠਾਂ ਲੋਗੋ ਲੱਗਿਆ ਹੋਇਆ ਹੈ।

ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਸਾਨੂੰ ਚੀਨੀ ਵੈਬਸਾਈਟ Bilibili ਤੇ ਮਿਲੀ। ਅਸੀਂ ਪਾਇਆ ਕਿ ਇਸ ਵੀਡੀਓ ਨੂੰ 2017 ਵਿੱਚ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਵਿੱਚ ਲੋਕਾਂ ਨੂੰ ਕਿਸੀ ਹੋਰ ਭਾਸ਼ਾ ਦੇ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ‘ਯੂ ਟਿਊਬ’ ਤੇ ਮਿਲੀ ਜਿਸਨੂੰ ਹਾਲ ਹੀ ਦੇ ਵਿੱਚ ਅਪਲੋਡ ਕੀਤਾ ਸੀ।
ਸਰਚ ਦੇ ਦੌਰਾਨ ਸਾਨੂੰ ਪੂਰੀ ਵੀਡੀਓ ਮਿਲੀ। ਅਸੀਂ ਪਾਇਆ ਕਿ ਇਹ ਵੀਡੀਓ ਪੰਜਾਬ ਜਾਂ ਮੁੰਬਈ ਦੀ ਨਹੀਂ ਹੈ। ਵੀਡੀਓ ਦੇ ਵਿੱਚ ਸਾਨੂੰ ਦੁਕਾਨਾਂ ਤੇ ਲੱਗੇ ਬਿਲਬੋਰਡ ਨਜ਼ਰ ਆਏ ਜੋ ਚੀਨੀ ਭਾਸ਼ਾ ਵਿੱਚ ਸਨ।

ਇਸ ਦੇ ਨਾਲ ਹੀ ਸਾਡੀ ਨਜ਼ਰ ਇੱਕ ਟਰੱਕ ਤੇ ਪਈ ਜਿਸ ਉੱਤੇ JMC ਲਿਖਿਆ ਹੋਇਆ ਸੀ। ਅਸੀਂ ਪਾਇਆ ਕਿ JMC ਚੀਨ ਦੀ ਆਟੋਮੋਬਾਈਲ ਕੰਪਨੀ ਹੈ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਗੱਡੀਆਂ ਖੱਬੇ ਪਾਸੇ ਤੋਂ ਚਲਾ ਰਹੇ ਹਨ ਜਦਕਿ ਹਿੰਦੁਸਤਾਨ ਦੇ ਵਿੱਚ ਗੱਡੀਆਂ ਦਾ ਸਟੇਰਿੰਗ ਸੱਜੇ ਹੱਥ ਹੁੰਦਾ ਹੈ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਹੈ। ਚੀਨ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result:Misleading
Our Sources
https://www.bilibili.com/video/BV1CK411p7Hz?from=search&seid=12777470592599306964
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044