Fact Check
2019 ਲੋਕ ਸਭਾ ਚੋਣਾਂ ਦੀ ਵੀਡੀਓ ਨੂੰ ਬਿਹਾਰ ਚੋਣਾਂ ਵਿੱਚ ਧਾਂਦਲੀ ਦੇ ਦਾਅਵੇ ਨਾਲ ਕੀਤਾ ਸ਼ੇਅਰ
ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੋਲਿੰਗ ਏਜੰਟ ਨੂੰ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਤਿੰਨ ਵਾਰ ਜਾ ਕੇ ਮਹਿਲਾ ਵੋਟਰਾਂ ਦੇ ਆਧਾਰ ਤੇ ਵੋਟਾਂ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਹੀ ਵਿੱਚ ਹੋਈਆਂ ਬਿਹਾਰ ਚੋਣਾਂ ਦੀ ਹੈ।

ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਲਿਖਿਆ,”ਇਸ ਤਰੀਕੇ ਨਾਲ ਬੀਜੇਪੀ ਨੇ ਬਿਹਾਰ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਬੈਂਚ ਤੇ ਬੈਠੇ ਹੋਏ ਵਿਅਕਤੀ ਨੂੰ ਦੇਖੋ”

ਰਾਸ਼ਟਰੀ ਜਨਤਾ ਦਲ ਨੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ Invid ਟੂਲ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸੁਰ ਤੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਦੀ ਇਸ ਵੀਡੀਓ ਨੂੰ ਲੈ ਕੇ ਰਿਪੋਰਟ ਮਿਲੀਆਂ। ਇਨ੍ਹਾਂ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ 2019 ਲੋਕਸਭਾ ਚੋਣਾਂ ਦੇ ਦੌਰਾਨ ਫਰੀਦਾਬਾਦ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ ਅਸੌਤੀ ਦੀ ਹੈ।

ਸਰਚ ਦੇ ਦੌਰਾਨ ਐਨਡੀਟੀਵੀ ਤੇ ਪ੍ਰਕਾਸ਼ਿਤ ਰਿਪੋਰਟ ਵਿਚ ਵਾਇਰਲ ਹੋ ਰਹੀ ਵੀਡੀਓ ਵੀ ਮਿਲੀ।
12 ਮਈ 2019 ਨੂੰ ਇਕ ਸ਼ੋਸਲ ਮੀਡੀਆ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਜ਼ਿਲ੍ਹਾ ਇਲੈਕਸ਼ਨ ਦਫ਼ਤਰ , ਫਰੀਦਾਬਾਦ ਨੇ ਟਵਿੱਟਰ ਰਾਹੀਂ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪਿਛਲੇ ਸਾਲ ਹੋਈਆਂ 2019 ਲੋਕ ਸਭਾ ਚੋਣਾਂ ਦੀ ਹੈ ਜਿਥੇ ਫ਼ਰੀਦਾਬਾਦ ਦੇ ਅਧੀਨ ਪੈਂਦੇ ਅਸੌਤੀ ਦੇ ਵਿੱਚ ਇਕ ਪੋਲਿੰਗ ਏਜੰਟ ਨੂੰ ਜਾਅਲੀ ਵੋਟਾਂ ਪਾਉਂਦੇ ਹੋਏ ਦੇਖਿਆ ਗਿਆ ਸੀ ਜਿਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
Result: Misleading
Sources
https://twitter.com/anuragdhanda/status/1127599577081745411
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044