Fact Check
ਝਾਂਸੀ ਵਿਖੇ ਹੋਈ ਬਸਪਾ ਦੀ ਰੈਲੀ ਨੂੰ ਬਿਹਾਰ ਵਿਧਾਨਸਭਾ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ
ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਦੀ ਰੈਲੀ ਦੀ ਹੈ।
ਸ਼ੋਸ਼ਲ ਮੀਡੀਆ ਤੇ ਫੇਸਬੁਕ ਪੇਜ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਹੋਇਆਂ ਲਿਖਿਆ,”ਰੈਲੀ ਨਹੀਂ ਇਹ ਰੈਲਾ ਹੈ ਬਸਪਾਈਆਂ ਦਾ ਮੇਲਾ ਹੈ। ਬਿਹਾਰ ਚੋਣਾਂ ਦੇ ਲਈ ਬਸਪਾ ਨੂੰ ਵੱਡੀ ਤਾਦਾਦ ਵਿੱਚ ਜਨਸਮਰਥਨ ਮਿਲ ਰਿਹਾ ਹੈ।”
ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੌਰਾਨ ਅਸੀਂ ਪਾਇਆ ਕਿ ਵੀਡੀਓ ਦੇ ਵਿੱਚ ਕਿਸ ਨੇ ਵੀ ਮੂੰਹ ਉਤੇ ਮਾਸਕ ਨਹੀਂ ਲਗਾਇਆ ਹੋਇਆ ਸੀ ਜਦ ਕਿ ਹਾਲ ਹੀ ਦੇ ਵਿਚ ਇਲੈਕਸ਼ਨ ਕਮਿਸ਼ਨ ਨੇ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਕਿਸੀ ਵੀ ਰਾਜਨੀਤਿਕ ਰੈਲੀ ਜਾਂ ਪ੍ਰੋਗਰਾਮ ਦੇ ਦੌਰਾਨ ਮੂੰਹ ਉੱਤੇ ਮਾਸਕ ਲਗਾਉਣਾ ਜ਼ਰੂਰੀ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਹੁਣ ਅਸੀਂ ਯੂਟਿਊਬ ਤੇ ਕੁਝ ਕੀਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਯੂਟਿਊਬ ਚੈਨਲ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੁਬਹੂ ਵੀਡੀਓ ਮਿਲੀ। ਵੀਡੀਓ ਵਿੱਚ ਦਿੱਤੇ ਡਿਸਕ੍ਰਿਪਸ਼ਨ ਦੇ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਝਾਂਸੀ ਵਿੱਚ ਸੀਤਾਰਾਮ ਕੁਸ਼ਵਾਹਾ ਜੋ ਕਿ ਬਸਪਾ ਦੇ ਉਮੀਦਵਾਰ ਸਨ ਉਨ੍ਹਾਂ ਦੀ ਬਾਈਕ ਰੈਲੀ ਦੀ ਹੈ।
ਤੁਸੀਂ ਨੀਚੇ ਦਿੱਤੀ ਗਈ ਤਸਵੀਰਾਂ ਦੇ ਵਿਚ ਵਾਇਰਲ ਹੋ ਰਹੀ ਵੀਡੀਓ ਅਤੇ ਯੂਟਿਊਬ ਵੀਡੀਓ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ ।

ਹੁਣ ਅਸੀਂ ਫੇਸਬੁੱਕ ਤੇ ਲਲਿਤ ਕੁਸ਼ਵਾਹਾ ਦੇ ਅਕਾਊਂਟ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਸਾਨੂੰ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਮਿਲਿਆ। ਉਨ੍ਹਾਂ ਦਾ ਅਕਾਊਂਟ ਖੰਗਾਲਣ ਤੋਂ ਬਾਅਦ ਸਾਨੂੰ ਉਸ ਉੱਤੇ ਨੰਬਰ ਮਿਲਿਆ ਜਿਸ ਉੱਤੇ ਅਸੀਂ ਸੰਪਰਕ ਕੀਤਾ। ਹਾਲਾਂਕਿ ਸਾਡਾ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਸਾਡਾ ਸੰਪਰਕ ਕਾਇਮ ਹੋਣ ਤੇ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਝਾਂਸੀ ਦੀ ਹੈ। ਇਸ ਵੀਡੀਓ ਦਾ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://www.youtube.com/watch?v=Xlxm1sb0R50
https://www.facebook.com/Lalit-kushwaha-bkd-1682083708685229
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044