Fact Check
ਦੱਖਣ ਅਫ੍ਰੀਕਾ ਦੀ ਵੀਡੀਓ ਨੂੰ ਭਾਰਤ ਦਾ ਦੱਸਕੇ ਕੀਤਾ ਜਾ ਰਿਹਾ ਸ਼ੇਅਰ , ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਹਸਪਤਾਲ ਦੇ ਅੰਦਰ ਬਾਂਦਰਾਂ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਕਿਸੇ ਹਸਪਤਾਲ ਦੀ ਹੈ ।
Fact check/Verification
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਹਸਪਤਾਲ ਦੇ ਅੰਦਰ ਬਾਂਦਰਾਂ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਕਿਸੇ ਹਸਪਤਾਲ ਦੀ ਹੈ ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਪੰਜਾਬ ਦੀ ਮੀਡਿਆ ਏਜੇਂਸੀ ‘ਏ ਵਨ ਪੰਜਾਬੀ’ ਨੇ ਵੀ ਇਸ ਵੀਡੀਓ ਨੂੰ ਆਪਣੇ ਯੂ ਟਿਊਬ ਚੈਨਲ ਤੇ ਅਪਲੋਡ ਕਰਦਿਆਂ ਲਿਖਿਆ,”ਹਸਪਤਾਲ ਤੋਂ ਆਈ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ, ਡਾਕਟਰਾਂ ਦੀ ਜਗ੍ਹਾਂ ਬਾਂਦਰ ਕਰ ਰਹੇ ਹਨ ਮਰੀਜਾਂ ਦਾ ਇਲਾਜ”
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਇਨਵੀਡ ਟੂਲ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਨਾਮੀ ਮੀਡਿਆ ਏਜੇਂਸੀ ਤੇ ਮਿਲੀ ਜਿਸਨੂੰ Express.co.uk ਵੈਬਸਾਈਟ ਤੇ 29 ਮਾਰਚ, 2019 ਨੂੰ ਅਪਲੋਡ ਕੀਤਾ ਹੋਇਆ ਸੀ। ਡਿਸਕ੍ਰਿਪਸ਼ਨ ਦੇ ਮੁਤਾਬਕ, ਇਹ ਵੀਡੀਓ ਡਰਬਨ ਦੀ ਹੈ ਜਿਥੇ ਆਰਕੇ ਖਾਨ ਹਸਪਤਾਲ ਵਿਚ ਮਰੀਜਾਂ ਦੇ ਬਿਸਤਰ ਹੇਠਾਂ ਬਾਂਦਰਾਂ ਵੜ ਗਏ।

ਸਰਚ ਦੇ ਦੌਰਾਨ ਸਾਨੂੰ ਇਕ ਹੋਰ ਮੀਡਿਆ ਏਜੇਂਸੀ ਪ੍ਰਕਾਸ਼ਿਤ ਡੇਲੀ ਮੇਲ ਦੀ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ, “ ਦੱਖਣੀ ਅਫ਼ਰੀਕਾ ਦੇ ਇੱਕ ਹਸਪਤਾਲ ਵਿਚ ਬਾਂਦਰ ਨੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਅਤੇ ਉਤਪਾਤ ਮਚਾਇਆ । ਰਿਪੋਰਟ ਦੇ ਮੁਤਾਬਕ , ਇਹ ਵੀਡੀਓ ਡਰਬਨ ਦੇ ਆਰਕੇ ਖਾਨ ਹਸਪਤਾਲ ਦੀ ਹੈ ਜਿਥੇ 543 ਬੈਡ ਦੇ ਹਸਪਤਾਲ ਨੂੰ ਜੰਗਲ ਵਿੱਚ ਬਣਾਇਆ ਗਿਆ ਹੈ , ਜਿਥੇ ਪਹਿਲਾਂ ਤੋਂ ਹੀ ਬਹੁਤ ਸਾਰੇ ਬਾਂਦਰ ਰਹਿੰਦੇ ਸਨ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਭਾਰਤ ਦੇ ਕਿਸੇ ਹਸਪਤਾਲ ਦੀ ਨਹੀਂ ਸਗੋਂ ਦੱਖਣ ਅਫ਼੍ਰੀਕਾ ਦੀ ਹੈ।
Result:Misleading
Our Sources
https://www.express.co.uk/videos/6019917298001/Durban-Monkeys-run-riot-in-South-African-hospital
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044