Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
5 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ (Muzaffarnagar) ਵਿਖੇ ਮਹਾਂ ਪੰਚਾਇਤ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਲੋਕਾਂ ਨੇ ਭਾਗ ਲਿਆ ਸੀ। ਇਸ ਮਹਾਂ ਪੰਚਾਇਤ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਨਾ ਸਿਰਫ਼ ਖੇਤੀਬਾੜੀ ਸਗੋਂ ਨਿੱਜੀਕਰਨ ,ਬੇਰੁਜ਼ਗਾਰੀ ਵਰਗੇ ਮੁੱਦਿਆਂ ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ।
ਮੁਜ਼ੱਫਰਨਗਰ ਵਿਖੇ ਹੋਈ ਮਹਾਪੰਚਾਇਤ ਤੋਂ ਬਾਅਦ ਕਈ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਦੇਸ਼ ‘ਚ ਭਾਈਚਾਰਕ ਸਾਂਝ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮਹਾਂ ਪੰਚਾਇਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਪੁਰਾਣੀਆਂ ਅਤੇ ਗੁੰਮਰਾਹਕੁਨ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਟਵੀਟ ਮੁਤਾਬਕ ਟਵਿੱਟਰ ਯੂਜ਼ਰ ਆਦਿਲ ਅੰਸਾਰੀ ਨੇ ਮੰਨਿਆ ਕਿ ਮੁਸਲਮਾਨਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਪੂਨਮ ਪੰਡਿਤ ਸਮੇਤ ਕਰੀਬ ਪੰਜ ਲੱਖ ਲੋਕਾਂ ਨੂੰ ਥੁੱਕ ਵਾਲਾ ਹਲਵਾ ਅਤੇ ਹੋਰ ਪਕਵਾਨ ਚਲਾਏ ਅਤੇ ਅੱਲ੍ਹਾ ਹੂ ਅਕਬਰ ਦਾ ਨਾਅਰਾ ਕਾਫ਼ਿਰਾਂ ਦੇ ਮੂੰਹ ਤੋਂ ਬੁਲੰਦ ਕਰਵਾ ਕੇ ਵਿਸ਼ਵ ਰਿਕਾਰਡ ਬਣਾਇਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸ ਤੌਰ ਤੋਂ ਫੇਸਬੁੱਕ ਤੇ ਟਵੀਟ ਵਾਇਰਲ ਹੋ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਟਵੀਟ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਦੇ ਟੈਕਸਟ ਨੂੰ ਆਪਣੇ ਟਵਿੱਟਰ ਅਕਾਉਂਟ ਤੇ ਪੇਸਟ ਕੀਤਾ।
ਅਸੀਂ ਪਾਇਆ ਕਿ ਵਾਇਰਲ ਹੋ ਰਹੇ ਟਵੀਟ ਦੇ ਸ਼ਬਦ ਟਵਿੱਟਰ ਦੁਆਰਾ ਨਿਰਧਾਰਤ 280 ਅੱਖਰਾਂ ਤੋਂ ਵੱਧ ਹਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਟਵੀਟਰ ਯੂਜ਼ਰ ਦੇ ਅਕਾਉਂਟ ਨੂੰ ਖੰਗਾਲਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਟਵਿੱਟਰ ਅਕਾਉਂਟ ਸਾਲ 2015 ਅਤੇ 2017 ਤੋਂ ਬਾਅਦ ਐਕਟਿਵ ਨਹੀਂ ਹਨ।


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਨੂੰ ਗੌਰ ਨਾਲ ਦੇਖਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਟਵੀਟ ਦੀ ਅਲਾਈਨਮੈਂਟ ਸਹੀ ਨਹੀਂ ਹੈ। ਤੁਸੀਂ ਨੀਚੇ ਦਿੱੱਤੀ ਗਈ ਤਸਵੀਰ ਵਿੱਚ ਅੰਤਰ ਦੇਖ ਸਕਦੇ ਹੋ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਫਰਜ਼ੀ ਹਨ। ਵਾਇਰਲ ਹੋ ਰਹੇ ਟਵੀਟ ਨੂੰ ਐਡੀਟਿੰਗ ਟੂਲ ਰਾਹੀਂ ਬਣਾਇਆ ਗਿਆ ਹੈ।
https://twitter.com/aadil_ansari
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 1, 2024
Shaminder Singh
May 30, 2024
Shaminder Singh
January 9, 2024