Friday, September 4, 2026

Fact Check

ਕੀ ਭਾਰਤ ਨੂੰ ਈਸਾਈ ਦੇਸ਼ ਬਣਾਉਣਾ ਚਾਹੁੰਦੀ ਹੈ ਕਾਂਗਰਸ ਪ੍ਰਧਾਨ Sonia Gandhi?

Written By Shaminder Singh
Jun 2, 2021
banner_image

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਸੋਨੀਆ ਗਾਂਧੀ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਠੀਕ ਪਿੱਛੇ ਕਿਤਾਬਾਂ ਦੀ ਅਲਮਾਰੀ ਦਿਖਾਈ ਦੇ ਰਹੀ ਹੈ। ਅਲਮਾਰੀ ਦੇ ਵਿੱਚ ਕੁਝ ਕਿਤਾਬਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਇੱਕ ਕਿਤਾਬ ਤੇ ਲਿਖਿਆ ਹੈ,’ਕਿਸ ਤਰ੍ਹਾਂ ਭਾਰਤ ਨੂੰ ਇਕ ਈਸਾਈ ਦੇਸ਼ ਬਣਾਇਆ ਜਾਵੇ? ਇਸ ਦੇ ਨਾਲ ਹੀ ਬਾਈਬਲ ਵੀ ਰੱਖੀ ਹੋਈ ਹੈ। ਇਸ ਦੇ ਨਾਲ ਹੀ ਨੀਚੇ ਦੀ ਤਰਫ਼ ਯਿਸੂ ਮਸੀਹ ਦੀ ਇਕ ਮੂਰਤੀ ਰੱਖੀ ਹੋਈ ਹੈ।

Sonia Gandhi

ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੋਨੀਆ ਗਾਂਧੀ ਦਾ ਅਸਲੀ ਚਿਹਰਾ ਹੈ ਫੇਰ ਵੀ ਕੁਝ ਲੋਕ ਇਨ੍ਹਾਂ ਨੂੰ ਰਾਜਮਾਤਾ ਬਣਾਉਣਾ ਚਾਹੁੰਦੇ ਹਨ। ਕਈ ਲੋਕ ਇਸ ਤਸਵੀਰ ਨੂੰ ਸ਼ੇਅਰ ਕਰ ਲਿਖ ਰਹੇ ਹਨ,’ਤੁਸੀਂ ਸਾਰੇ ਹਿੰਦੂ ਭਾਈ ਭੈਣ ਘੇਰੇ ਵਿਚ ਰੱਖੀ ਗਈ ਕਿਤਾਬ ਨੂੰ ਦੇਖੋ। ਸੋਨੀਆ ਗਾਂਧੀ ਦੁਆਰਾ ਹਿੰਦੂ ਵਿਰੋਧੀ ਧਰਮ ਪਰਿਵਰਤਨ ਦਾ ਖੇਲ ਕਿਸ ਤਰ੍ਹਾਂ ਖੇਡਿਆ ਜਾ ਰਿਹਾ ਹੈ। ਸੋਨੀਆ ਗਾਂਧੀ ਦੇ ਸਾਈਡ ਵਿੱਚ ਰੱਖੀ ਕਿਤਾਬ ਸਭ ਕੁਝ ਬਿਆਨ ਕਰ ਰਹੀ ਹੈ।


ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਸ ਦਾਅਵੇ ਨੂੰ ਇਕ ਯੂਜ਼ਰ ਨੇ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਜਨਵਰੀ 8,2020 ਨੂੰ ਹਿੰਦੁਸਤਾਨ ਟਾਈਮਜ਼ ਦੁਆਰਾ ਪ੍ਰਕਾਸ਼ਤ ਇੱਕ ਲੇਖ ਵਿੱਚ ਵਾਇਰਲ ਤਸਵੀਰ ਮਿਲੀ। ਲੇਖ ਵਿਚ ਤਸਵੀਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਲਿਖਿਆ ਗਿਆ ਹੈ ਕਿ ਕਿਸਾਨ ਅੰਦੋਲਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਸੋਨੀਆ ਗਾਂਧੀ ਇਸ ਸਾਲ ਆਪਣਾ ਜਨਮਦਿਨ ਨਹੀਂ ਮਨਾਉਣਗੇ ਰਿਪੋਰਟ ਵਿੱਚ ਪ੍ਰਕਾਸ਼ਿਤ ਤਸੀਰ ਨੂੰ ਗੌਰ ਨਾਲ ਦੇਖਣ ਤੇ ਪਤਾ ਚੱਲਿਆ ਕਿ ਤਸਵੀਰ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਰੱਖੀ ਹੋਈ ਕਿਤਾਬ ਦੂਜੀ ਹੈ। ਇੰਨਾ ਹੀ ਨਹੀਂ ਉੱਥੇ ਨਾ ਤਾਂ ਬਾਈਬਲ ਰੱਖੀ ਹੋਈ ਹੈ ਅਤੇ ਨਾ ਹੀ ਜੀਸਸ ਦੀ ਮੂਰਤੀ।

ਪ੍ਰਾਪਤ ਜਾਣਕਾਰੀ ਦੀ ਮਦਦ ਨਾਲ ਅਸੀਂ ਕੁਝ ਕੀਵਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜਿਆ ਇੱਕ ਟਵੀਟ ‘ਮੁੰਬਈ ਯੂਥ ਕਾਂਗਰਸ’ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਮਿਲਿਆ। ਮੁੰਬਈ ਯੂਥ ਕਾਂਗਰਸ ਨੇ ਸੋਨੀਆ ਗਾਂਧੀ ਦੇ ਇੱਕ ਵੀਡੀਓ ਨੂੰ ਟਵੀਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਵਾਇਰਲ ਤਸਵੀਰ ਨਾਲ ਹੂਬਹੂ ਕੱਪੜੇ ਪਹਿਨੇ ਹੋਏ ਸਨ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਪਰ ਸਾਨੂੰ ਕਿਤਾਬਾਂ ਦੀ ਅਲਮਾਰੀ ਵਿੱਚ,’ਭਾਰਤ ਨੂੰ ਇੱਕ ਈਸਾਈ ਦੇਸ਼ ਬਣਾਏ ਜਾਣ’ ਨਾਮ ਦੀ ਕੋਈ ਕਿਤਾਬ ਨਹੀਂ ਦਿਖਾਈ ਦਿੱਤੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਵੀਡੀਓ ਵਿੱਚ ਬੁੱਕ ਸ਼ੈਲਫ ਤੇ ਬਾਈਬਲ ਅਤੇ ਜੀਜ਼ਸ ਦੀ ਮੂਰਤੀ ਵੀ ਨਜ਼ਰ ਨਹੀਂ ਆਈ। ਸਰਚ ਦੇ ਦੌਰਾਨ ਸਾਨੂੰ ਬੁੱਕ ਸ਼ੈਲਫ ਤੇ ਕੋਲ ਸੋਨੀਆ ਗਾਂਧੀ ਦੀ ਇੱਕ ਨਹੀਂ ਸਗੋਂ ਕਈ ਹੋਰ ਵੀਡੀਓ ਮਿਲੀਆਂ ਜਿਨ੍ਹਾਂ ਨੂੰ ਅਲੱਗ ਅਲੱਗ ਤਾਰੀਖ਼ ਅਤੇ ਸਮੇਂ ਤੇ ਅਪਲੋਡ ਕੀਤਾ ਗਿਆ ਸੀ ਪਰ ਕਿਸੇ ਵੀ ਵੀਡੀਓ ਦੇ ਵਿਚ ਸਾਨੂੰ ਇਸ ਨਾਮ ਦੀ ਬੁੱਕ ਨਹੀਂ ਮਿਲੀ।

ਆਖਿਰ ਵਿੱਚ ਸਾਨੂੰ ਸੋਨੀਆ ਗਾਂਧੀ ਦੇ ਵੀਡਿਓ ਗਾਇਕ ਸਕ੍ਰੀਨਸ਼ਾਟ ਮਿਲਿਆ ਜਿਸ ਦੀ ਤੁਲਨਾ ਸੀ ਵਾਇਰਲ ਤਸਵੀਰ ਦੇ ਨਾਲ ਕੀਤੀ ਜਿਸ ਤੋਂ ਬਾਅਦ ਹੀ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਵਾਇਰਲ ਤਸਵੀਰ ਵਿੱਚ ਇੱਕ ਕਿਤਾਬ ਤੇ @noconversion ਨਾਮਕ ਟਵਿੱਟਰ ਹੈਂਡਲ ਦਾ ਨਾਮ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਅਸੀਂ ਇਸ ਤੇ ਰਿਸਰਚ ਕੀਤੀ ਤਾਂ ਪਾਇਆ ਕਿ ਇਸ ਟਵਿੱਟਰ ਹੈਂਡਲ ਦੁਆਰਾ ਹੀ ਵਾਇਰਲ ਤਸਵੀਰ ਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਤਸਵੀਰ ਵਾਇਰਲ ਹੋ ਗਈ।

Conclusion

 
ਸਾਡੀ ਪਡ਼ਤਾਲ ਦੇ ਵਿੱਚ ਮਿਲੇ ਤੱਥਾਂ ਦੇ ਮੁਤਾਬਕ ਵਾਇਰਲ ਤਸਵੀਰ ਨੂੰ ਐਡਿਟ ਕਰ ਸੋਸ਼ਲ ਮੀਡੀਆ ਤੇ ਗਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

Hindustan Timeshttps://www.hindustantimes.com/india-news/sonia-gandhi-not-to-celebrate-her-birthday-over-farmers-protests-covid-19/story-las7rP0QktZh2MLtTUE8dI.html

Twitterhttps://twitter.com/IYC_Mumbai/status/1321015800220663808


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage