Thursday, August 27, 2026

Fact Check

ਕੀ Uttarakhand ‘ਚ ਕਿਸਾਨਾਂ ਨੇ BJP ਆਗੂ ਨੂੰ ਘੇਰਿਆ?

Written By Shaminder Singh
Jul 19, 2021
banner_image

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਲੋਕਾਂ ਦੀ ਭੀੜ ਨੂੰ ਇੱਕ ਗੱਡੀ ਨੂੰ ਘੇਰਦਿਆਂ ਅਤੇ ਗੱਡੀ ਵਿਚੋਂ ਬਾਹਰ ਆਊਂਦੇ ਵਿਅਕਤੀ ਨਾਲ ਧੱਕਾ-ਮੁੱਕੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰਾਖੰਡ (Uttarakhand) ਦੀ ਹੈ ਜਿਥੇ ਕਿਸਾਨਾਂ ਨੇ ਭਾਜਪਾ (BJP) ਆਗੂ ਦੇ ਵਿਰੋਧ ਦਾ ਹੈ।

ਫੇਸਬੁੱਕ ਪੇਜ ‘Sangrurian’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ਹੁਣ #ਉੱਤਰਾਖੰਡ ‘ਚ ਭਾਜਪਾ ਆਗੂ ਨੂੰ ਘੇਰਿਆ, ਕੰਧਾਂ ਕੋਠੇ ਟੱਪ ਕੇ ਭੱਜਣਾ ਪਿਆ।” ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 8300 ਤੋਂ ਵੱਧ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁਕੇ ਹਨ।

ਅਸੀਂ ਪਾਇਆ ਕਿ ਫੇਸਬੁੱਕ ਪੇਜ ‘Agg Bani’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ। ਅੱਗਬਾਣੀ ਨੇ ਵੀਡੀਓ ਨੂੰ ਕਰਦਿਆਂ ਲਿਖਿਆ, “ਭਾਜਪਾ ਦੇ ਲੀਡਰ ਦੀ ਉਤਰਾਖੰਡ ਵਿੱਚ ਵੀ ਕਿਸਾਨਾਂ ਨੇ ਸਪੀਡ ਚੈੱਕ ਕੀਤੀ।” Agg Bani ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਨੂੰ ਹੁਣ ਤਕ 10,000 ਤੋਂ ਵੱਧ ਲੋਕ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ–ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check / Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵਾਇਰਲ ਹੋ ਰਹੀ ਵੀਡੀਓ ਦੇ ਵਿਚ “न्यायालय परगना मजिस्ट्रेट/तहसीलदार उखीमठ (रुद्रप्रयाग)” ਬੋਰਡ ਤੇ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵੀਡੀਓ ਉੱਤਰਾਖੰਡ ਦਾ ਹੈ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਗੂਗਲ ਤੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ News 18 ਦੁਆਰਾ 14 ਜੁਲਾਈ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਅਪਲੋਡ ਮਿਲੀ ਜਿਸ ਦਾ ਸਿਰਲੇਖ ਸੀ: ਉਤਰਾਖੰਡ ਵਿਖੇ ਭੀੜ ਨੇ ਬੀਜੇਪੀ ਨੇਤਾ ਨੂੰ ਦੋੜਿਆ, ਜਾਨ ਬਚਾਉਣ ਨੀ ਗੱਡੀ ਛੱਡੀ। News 18 ਦੀ ਰਿਪੋਰਟ ਦੇ ਮੁਤਾਬਕ, “ਵਾਇਰਲ ਵੀਡੀਓ ਵਿਚ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕ ਉਤਰਾਖੰਡ ਦੇ ਭਾਜਪਾ ਆਗੂ ਪੰਕਜ ਭੱਟ ਦੇ ਨਾਲ ਧੱਕਾ ਮੁੱਕੀ ਕਰ ਰਹੇ ਹਨ।”

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

 Uttarakhand

ਸਰਚ ਦੇ ਦੌਰਾਨ ਸਾਨੂੰ TV9 ਭਾਰਤਵਰਸ਼ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ। TV9 ਭਾਰਤਵਰਸ਼ ਦੁਆਰਾ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਦੇਵਸਥਾਨਮ ਐਕਟ ਦਾ ਵਿਰੋਧ ਕਰ ਰਹੇ ਲੋਕਾਂ ਦਾ ਗੁੱਸਾ ਸਥਾਨਕ ਭਾਜਪਾ ਨੇਤਾ ਪੰਕਜ ਭੱਟ ‘ਤੇ ਭੜਕ ਗਿਆ। ਰੁਦਰਪ੍ਰਯਾਗ ਦੇ ਉਖੀਮਥ ਵਿੱਚ ਪ੍ਰਦਰਸ਼ਨ ਕਰ ਰਹੇ ਤੀਰਥ ਯਾਤਰੀਆਂ ਨੇ ਭਾਜਪਾ ਆਗੂ ਨਾਲ ਕੁੱਟਮਾਰ ਵੀ ਕੀਤੀ।

ਰਿਪੋਰਟ ਮੁਤਾਬਕ, ਪਿਛਲੇ ਦੋ ਸਾਲਾਂ ਤੋਂ, ਕੋਰੋਨਾ ਕਾਰਨ, ਤੀਰਥ ਯਾਤਰੀ ਯਾਤਰਾ ਨਾ ਚਲਾਉਣ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਇਸ ਦੇ ਨਾਲ ਹੀ, ਦੇਵਸਥਾਨਮ ਐਕਟ ਲਾਗੂ ਹੋਣ ਤੋਂ ਬਾਅਦ ਤੋਂ ਤੀਰਥ ਯਾਤਰੀ ਇਸ ਦਾ ਵਿਰੋਧ ਕਰ ਰਹੇ ਹਨ। ਗੌਰਤਲਬ ਹੈ ਕਿ ਇੱਕ ਆਈਏਐਸ ਅਧਿਕਾਰੀ ਦੁਆਰਾ ਸ਼ਾਸਤ ਕੀਤੇ ਦੇਵਸਥਾਨਮ ਬੋਰਡ ਦੇ ਦਾਇਰੇ ਵਿੱਚ ਕੇਦਾਰਨਾਥ, ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਮੰਦਰਾਂ ਨੂੰ ਲਿਆਉਣ ਲਈ ਤ੍ਰਿਵੇਂਦਰ ਰਾਵਤ ਸਰਕਾਰ ਵੱਲੋਂ ਦੇਵਸਥਾਨਮਜ਼ ਐਕਟ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉੱਤਰਾਖੰਡ ਦੇ ਪੁਜਾਰੀ ਇਹ ਐਕਟ ਦਾ ਵਿਰੋਧ ਕਰ ਰਹੇ ਹਨ ਅਤੇ ਇਸਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦ੍ਰ ਰਾਵਤ ਨੇ ਸਾਰੇ ਪੁਜਾਰੀਆਂ ਨੂੰ ਇਸ ਮਾਮਲੇ ਨੂੰ ਹੱਲ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਬਾਅਦ ‘ਚ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਇਸਤੀਫ਼ਾ ਦੇ ਦਿੱਤਾ ਸੀ।

ਜਨਸੱਤਾ ਦੀ ਰਿਪੋਰਟ ਦੇ ਮੁਤਾਬਕ ਵੀ, ਦੇਵਸਥਾਨਮ ਐਕਟ ਦਾ ਵਿਰੋਧ ਕਰ ਰਹੇ ਲੋਕਾਂ ਨੇ ਸਥਾਨਕ ਭਾਜਪਾ ਨੇਤਾ ਪੰਕਜ ਭੱਟ ਦੇ ਨਾਲ ਕੁੱਟਮਾਰ ਕੀਤੀ। ਪੰਕਜ ਭੱਟ ਨੇ ਕਾਰ ਵਿੱਚੋਂ ਨਿਕਲਕੇ ਕਿਸੀ ਤਰ੍ਹਾਂ ਦੇ ਨਾਲ ਆਪਣੀ ਜਾਨ ਬਚਾਈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਵਿਚ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕ ਭਾਜਪਾ ਆਗੂ ਪੰਕਜ ਭੱਟ ਨਾਲ ਧੱਕਾ ਮੁੱਕੀ ਕਰ ਰਹੇ ਹਨ।

Result: Misleading

Our Sources

https://hindi.news18.com/news/uttarakhand/rudraprayag-bjp-leader-pankaj-bhatt-was-beaten-up-by-a-mob-in-uttarakhand-had-to-run-to-save-his-life-nodss-3656293.html

https://www.tv9hindi.com/state/uttarakhand/priests-lash-our-uttarakhand-bjp-leader-who-were-protesting-against-devasthanam-board-in-rudraprayag-saved-his-life-by-climbing-on-terrace-of-a-building-736454.html

https://www.jansatta.com/national/angry-mob-surrounded-bjp-leader-escaped-climbing-wall-save-life/1772228/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage