News
ਕੇਰਲ ਦੇ ਬਾਬੀਆ ਮਗਰਮੱਛ ਦੀ ਨਹੀਂ ਹੈ ਇਹ ਵਾਇਰਲ ਤਸਵੀਰ
ਸੋਸ਼ਲ ਮੀਡੀਆ ਤੇ ਮਗਰਮੱਛ ਦੇ ਜਬੜੇ ਤੇ ਸਿਰ ਰੱਖੇ ਇਕ ਵਿਅਕਤੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਾਬੀਆ ਮਗਰਮੱਛ ਦੀ ਹੈ ਜਿਸਦੀ ਕੇਰਲ ‘ਚ ਹਾਲ ਹੀ ਵਿਚ ਮੌਤ ਹੋ ਗਈ ਸੀ।
ਅਸੀਂ ਪਾਇਆ ਕਿ ਕਈ ਮੀਡੀਆ ਅਦਾਰਿਆਂ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਆਪਣੀ ਵੀਡੀਓ ਰਿਪੋਰਟ ਅਤੇ ਗ੍ਰਾਫਿਕ ਵਿੱਚ ਸ਼ੇਅਰ ਕੀਤਾ।
ਪੰਜਾਬੀ ਮੀਡੀਆ ਅਦਾਰਾ ‘ਫੈਕਟ ਨਿਊਜ਼’ ਨੇ ਵਾਇਰਲ ਤਸਵੀਰ ਦੇ ਨਾਲ ਹੋਰਨਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੁਨੀਆਂ ਦੇ ਇਕਲੌਤੇ ਸੱਤਰ ਸਾਲਾ ਸ਼ਾਕਾਹਾਰੀ ਮਗਰਮੱਛ ਬਾਬੀਆ ਦਾ ਦੇਹਾਂਤ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਕੇਰਲਾ ਦੇ ਅਨੰਥਾ ਪਦਮਾਨਾਭਾ ਸਵਾਮੀ ਮੰਦਿਰ ਵਿਖੇ 70 ਸਾਲਾ ਬਾਬੀਆ ਮਗਰਮੱਛ ਦੀ 9 ਅਕਤੂਬਰ ਨੂੰ ਮੌਤ ਹੋ ਗਈ ਸੀ। ਮਗਰਮੱਛ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਮਗਰਮੱਛ ਦੀ ਚਮੜੀ ਤੇ ਸਿਰ ਰੱਖੇ ਇੱਕ ਵਿਅਕਤੀ ਦੀ ਤਸਵੀਰ ਖੂਬ ਵਾਇਰਲ ਹੋਈ। ਦਾਅਵਾ ਕੀਤਾ ਜਾਣ ਲੱਗਾ ਕਿ ਇਹ ਤਸਵੀਰ ਬਾਬੀਆ ਮਗਰਮੱਛ ਦੀ ਹੈ।
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ 6 ਦਸੰਬਰ 2017 ਨੂੰ ਅਪਲੋਡ ਕੀਤੀ ਗਈ ਇਕ ਫੇਸਬੁੱਕ ਪੋਸਟ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
copal.org ਦੁਆਰਾ ਅਪਲੋਡ ਕੀਤੀ ਗਈ ਫੇਸਬੁੱਕ ਪੋਸਟ ਨੇ ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਕੋਸਟਾ ਰੀਕਾ ਦੇ ਮਛੇਰੇ ਗਿਲਬਰਟੋ ਸ਼ੈਡਨ ਅਤੇ ਮਗਰਮੱਛ ਪੋਚੇ ਦੀ ਦੋਸਤੀ ਦੀ ਹੈ।
ਅਪਲੋਡ ਕੀਤੀ ਗਈ ਪੋਸਟ ਤੇ ਵਿੱਚ ਸਾਨੂੰ ਮਗਰਮੱਛ ਅਤੇ ਮਛੇਰੇ ਦੀਆਂ ਕਈ ਹੋਰ ਤਸਵੀਰਾਂ ਵੀ ਮਿਲੀਆਂ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂ ਟਿਊਬ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਇਕ ਯੂਟਿਊਬ ਅਕਾਊਂਟ Sunshy ਦੁਆਰਾ 27 ਜੁਲਾਈ 2014 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਵੀਡੀਓ ਵਿੱਚ ਦਿਖਾਈ ਦੇ ਰਹੀ ਵਾਟਰ ਮਾਰਕ ਦੇ ਮੁਤਾਬਕ ਇਹ ਨੈਸ਼ਨਲ ਜੌਗਰਫਿਕ ਵ੍ਹਾਈਲਡ ਡਾਕੂਮੈਂਟਰੀ ਹੈ।
ਵੀਡਿਓ ਦੇ ਵਿੱਚ 20 ਮਿੰਟ 55 ਸਕਿੰਟ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਵੀ ਦੇਖਿਆ ਜਾ ਸਕਦਾ ਹੈ।

ਆਪਣੀ ਪੜਤਾਲ ਦੇ ਦੌਰਾਨ ਸਾਨੂੰ ਕਈ ਮੀਡੀਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਮਗਰਮੱਛ ਅਤੇ ਵਿਅਕਤੀ ਵਿਚਾਲੇ ਦੋਸਤੀ ਬਾਰੇ ਦੱਸਿਆ ਗਿਆ ਹੈ। ਹਾਲਾਂਕਿ ਇਸ ਮਗਰਮੱਛ ਪੋਚੋ ਦੀ ਮੋਤ ਸਾਲ 2011 ਵਿੱਚ ਹੋ ਗਈ ਸੀ।
ਇਸਦੇ ਨਾਲ ਹੀ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਬਾਕੀ ਤਸਵੀਰਾਂ ਕੇਰਲ ਦੇ ਬਾਬੀਆ ਮਗਰਮੱਛ ਦੀਆਂ ਹੀ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਕੇਰਲਾ ਦੇ ਬਾਬੀਆ ਮਗਰਮੱਛ ਦੀ ਨਹੀਂ ਹੈ। ਵਾਇਰਲ ਤਸਵੀਰ ਕੋਸਟਾ ਰੀਕਾ ਦੇ ਇੱਕ ਮਗਰਮੱਛ ਪੋਚੋ ਹੈ ਜਿਸ ਦੀ ਮੌਤ ਸਾਲ 2011 ਵਿੱਚ ਹੋ ਗਈ ਸੀ।
Result: False
Our Sources
Facebook Post By @copal.org, Dated December 6, 2017
YouTube Video By Sunshy, Dated July 27, 2014
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ