Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਇਮਰਾਨ ਖਾਨ ਦਾ ਅੰਦਰੂਨੀ ਪਲੈਨ ਬੇਨਕਾਬ
ਇਮਰਾਨ ਖਾਨ : ਮਨਮੋਹਨ ਆ ਗਿਆ ?
ਮਹਿਲਾ ਮੰਤਰੀ : ਹਾਂ , ਸਿੱਧੂ ਨੂੰ ਰੋਕ ਰਹੇ ਸੀ
ਇਮਰਾਨ ਖਾਨ : ਓਹਨੂੰ (ਸਿੱਧੂ) ਨੂੰ ਹੀਰੋ ਬਣਾਵੇਂਗੇ
ਮਹਿਲਾ ਮੰਤਰੀ : ਹਾਂ ਉਹ ਸਾਰੇ ਚੈਨਲ ਦੀ ਹੈਡਲਾਈਨ ਬਣੇਗਾ
Imran Khan internal plan Exposed
Private Conversation leakedImran Khan : Manmohan aa gya ?
Women Minister : Ha, Sidhu ko rok rhe the
Imran Khan : Usse(Sidhu) Hero bnayenhe
Women Minister : Ha wo saare Channels ki headline bnegi pic.twitter.com/WXjF59d2B6
— Tajinder Pal Singh Bagga (@TajinderBagga) November 10, 2019
ਵੇਰੀਫੀਕੇਸ਼ਨ
ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਦੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇੱਕ ਵੀਡੀਓ ਕਾਰੀਡੋਰ ਦੇ ਉਦਘਾਟਨ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਇਮਰਾਨ ਖਾਨ ਆਪਣੇ ਮੰਤਰੀ ਮੰਡਲ ਦੇ ਨਾਲ ਇੱਕ ਬੱਸ ਦੇ ਵਿੱਚ ਸਵਾਰ ਹੋਕੇ ਕਰਤਾਰਪੁਰ ਕਾਰੀਡੋਰ ਦਾ ਨਿਰੀਖਣ ਕਰਦੇ ਨਜ਼ਰ ਆ ਰਹੇ ਹਨ।
ਨਿਰੀਖਣ ਦੇ ਦੌਰਾਨ ਹੋਈ ਗੁਫ਼ਤਗੂ ਵਿੱਚ ਇਮਰਾਨ ਖਾਨ ਆਪਣੇ ਇੱਕ ਮੰਤਰੀ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ” ਸਾਡਾ ਸਿੱਧੂ ਕਿਥੇ ਹੈ ” ਇਹ ਕਹਿ ਕੇ ਪੁੱਛਦੇ ਹਨ ਅਤੇ ਉਸ ਤੋਂ ਬਾਅਦ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਵਿੱਚ ਵੀ ਪੁੱਛਦੇ ਨਜ਼ਰ ਆ ਰਹੇ ਹਨ।
ਇਸ ਪੂਰੀ ਘਟਨਾ ਦੀ ਵੀਡੀਓ ਨੂੰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਮਰਾਨ ਖਾਨ ਦੇ ਸਨਸਨੀਖੇਜ਼ ਖੁਲਾਸੇ ਦੱਸਕੇ ਸ਼ੇਅਰ ਕੀਤਾ। ਇਸਦੇ ਨਾਲ ਹੀ ਸਾਨੂੰ ਇੱਕ ਹੋਰ ਟਵੀਟ ਮਿਲਿਆ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੀ ਟੀਮ ਦਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।
I can totally understand when Imran Khan said “Hamara Siddhu” but how dare did he address a man of his father’s age and senior statesman as “Manmohan aa gaya” how dare he ? pic.twitter.com/xcCEVBmVLU
— Yo Yo Funny Singh (@moronhumor) November 10, 2019
ਇਸ ਘਟਨਾ ਦੀ ਜਾਂਚ ਦੇ ਲਈ ਅਸੀਂ ਵੀਡੀਓ ਨੂੰ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਪੰਜਾਬ ਤਕ ਦੇ ਯੂ ਟਿਊਬ ਚੈਨਲ ਤੇ ਅਪਲੋਡ ਇੱਕ ਵੀਡੀਓ ਮਿਲਿਆ।
जब बोले इमरान खान ‘हमारा SIDHU किधर है’?
शनिवार को करतारपुर कॉरिडोर के उद्घाटन के बाद श्रद्धालुओं का जत्था दर्शन के लिए रवाना हुआ…पहले जत्थे में पूर्व प्रधानमंत्री मनमोहन सिंह, पंजाब के सीएम कैप्टन अमरिंदर सिंह और नवजोत सिंह सिद्धू भी दर्शन के लिए पहुंचे…इस दौरान इमरान खान की अपने मंत्रियों के साथ सिद्धू को लेकर दिलचस्प बातचीत सामने आई है। #KartarpurCorridor #NavjotSinghSidhu #Imrankhan कृपया इस लिंक पर क्लिक करें और TAK ऐप डाउनलोड करें https://bit.ly/33A6Scr —— About the channel: Punjab Tak is a news channel about Punjab and Punjabis residing in the different parts of the world.
ਵੀਡੀਓ ਦੇ ਵਿੱਚ ਇਮਰਾਨ ਖਾਨ ‘ਨਵਜੋਤ ਸਿੰਘ ਸਿੱਧੂ’ ਦੇ ਬਾਰੇ ਵਿੱਚ ਪੁੱਛਦੇ ਬੋਲਦੇ ਹਨ ਕਿ ,”ਸਾਡਾ ਸਿੱਧੂ ਕਿਧਰ ਹੈ।” ਪਰ ਵੀਡੀਓ ਦੇ ਵਿੱਚ ਮਨਮੋਹਨ ਸਿੰਘ ਦਾ ਨਾਮ ਨਹੀਂ ਲਿਆ ਗਿਆ। ਇਸਦੇ ਨਾਲ ਹੀ ਸਾਨੂੰ ‘The Print’ ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਮਿਲਿਆ।ਲੇਖ ਦੇ ਵਿੱਚ ਵਾਇਰਲ ਵੀਡੀਓ ਅਪਲੋਡ ਸੀ। ਲੇਖ ਦੇ ਵਿੱਚ ਇਮਰਾਨ ਖਾਨ ਨੇ ਮਨਮੋਹਨ ਸਿੰਘ ਦੇ ਬਾਰੇ ਵਿੱਚ ਗੱਲ ਨਹੀਂ ਕੀਤੀ।
ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਸਾਨੂੰ ਪਾਕਿਸਤਾਨ ਦੀ ਮੀਡਿਆ ਏਜੇਂਸੀ ਦੇ ਚੈਨਲ ਤੇ ਪੂਰੇ ਉਦਘਾਟਨ ਸਮਾਰੋਹ ਦਾ 29 ਮਿੰਟ 19 ਸਕਿੰਟ ਦਾ ਵੀਡੀਓ ਮਿਲਿਆ।
Exclusive Video!! Imran Khan, Sidhu & Sunny Deol Kartarpur Bus Tour
Exclusive Video!! Imran Khan, Sidhu & Sunny Deol Kartarpur Corridor Bus Tour 24 News HD is one of the leading news channels of Pakistan bringing you the latest current affairs from Pakistan and around the world. Live National Assembly and Senate Session.
ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਮਰਾਨ ਖਾਨ ਨੇ ਆਪਣੇ ਸਹਿਯੋਗੀ ਡਾ. ਫਿਰਦੌਸ ਆਸ਼ਿਕ ਅਵਾਣ ਤੋਂ ਵਿਅੰਗਾਤਮਕ ਤੌਰ ਤੇ ਪੁੱਛਿਆ ਕਿ ‘ਸਾਡਾ ਸਿੱਧੂ ਕਿਥੇ ਹੈ’ ਇਸ ਤੋਂ ਬਾਅਦ ਇਮਰਾਨ ਖਾਨ ਨੇ ਖੁਦ ਦੇ ਬਿਆਨ ਨੂੰ ਦੁਹਰਾਓਂਦੇ ਕਿਹਾ ਕਿ ਮੈਂ ‘ਸਾਡਾ’ ਬੋਲ ਰਿਹਾ ਹਾਂ। ਉਸ ਤੋਂ ਬਾਅਦ ਇੱਕ ਮੈਂਬਰ ਦੇ ਵਿੱਚੋਂ ਕਿਸੀ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਕ ਲਿਆ ਗਿਆ ਹੈ ਜਿਸ ਉੱਤੇ ਡਾ. ਫਿਰਦੌਸ ਆਸ਼ਿਕ ਅਵਾਣ ਨੇ ਕਿਹਾ ਕਿ ਅਗਰ ਸਿੱਧੂ ਨੂੰ ਰੋਕਣਗੇ ਤਾਂ ਕਲ ਮੀਡਿਆ ਦੀ ਹੈਡਲਾਈਨ ਬਣ ਜਾਵੇਗਾ। ਇਸ ਤੋਂ ਬਾਅਦ ਸਾਧਾਰਨ ਤਰੀਕੇ ਦੇ ਨਾਲ ਪੁੱਛਿਆ ਕਿ ‘ਮਨਮੋਹਨ ਆ ਗਿਆ।’ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਇਸ ਤਰਾਂ ਦਾ ਕੁਝ ਨਹੀਂ ਮਿਲਿਆ ਜਿਸਨੂੰ ਸਨਸਨੀਖੇਜ ਖੁਲਾਸਾ ਕਿਹਾ ਜਾ ਸਕੇ।
newschecker.in ਟੀਮ ਦੀ ਪੜਤਾਲ ਦੇ ਵਿੱਚ ਵਾਇਰਲ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।
ਟੂਲਜ਼ ਵਰਤੇ
*ਗੂਗਲ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
December 28, 2019
JP Tripathi
January 11, 2020
JP Tripathi
December 31, 2019