Wednesday, April 29, 2026

Uncategorized @pa

ਕੀ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀ ਛੱਤ ਤੇ ਪਾਕਿਸਤਾਨ ਦਾ ਝੰਡਾ ਲਹਿਰਾ ਰਿਹਾ ਹੈ ? ਪੜ੍ਹੋ ਵਾਇਰਲ ਦਾਅਵੇ ਦਾ ਸੱਚ

Written By Shaminder Singh
Nov 8, 2019
banner_image

ਕਲੇਮ –

ਇਹ ਦੇਖੋ – ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰੂਦਵਾਰਾ ਦੀ ਛੱਤ ਉੱਤੇ ਨਿਸ਼ਾਨ ਸਾਹਿਬ ਦੀ ਥਾਂ ਤੇ ਪਾਕਿਸਤਾਨ ਦਾ ਝੰਡਾ ਲਗਾਇਆ। ਹੁਣ ਕਿਥੇ ਨੇ ਖਾਲਿਸਤਾਨੀ ?

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਤੇ ਇਕ ਦਾਅਵਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਦਾਅਵੇ ਮੁਤਾਬਕ ਪਾਕਿਸਤਾਨ ਨੇ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀ ਛੱਤ ਉੱਤੇ ਨਿਸ਼ਾਨ ਸਾਹਿਬ ਦੀ ਥਾਂ ਤੇ ਪਾਕਿਸਤਾਨ ਦਾ ਝੰਡਾ ਲਗਾਇਆ ਹੈ। ਇਸ ਵਾਇਰਲ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੀ ਇਕ ਬਿਲਡਿੰਗ ਦੇ ਵਿੱਚ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਲਹਿਰ ਰਿਹਾ ਹੈ।ਇਸ ਪੋਸਟ ਨੂੰ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤਰਾਂ ਦੇ ਦਾਅਵਾ ਵਾਲਾ ਇੱਕ ਹੋਰ ਪੋਸਟ ਸਾਨੂੰ ਫੇਸਬੁੱਕ ਤੇ ਮਿਲਿਆ।

ਅਸੀਂ ਇਸ ਦਾਅਵੇ ਦੀ ਪੁਸ਼ਟੀ ਲਈ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਸਬ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਵਾਇਰਲ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਖੋਜ ਦੌਰਾਨ ਸਾਨੂੰ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀ ਤਸਵੀਰ ਮਿਲੀਆਂ ਜਿਸ ਵਿੱਚ ਨਿਸ਼ਾਨ ਸਾਹਿਬ ਵੀ ਦਿਖਾਈ ਦੇ ਰਿਹਾ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀਆਂ ਨਹੀਂ ਹਨ।

ਖੋਜ ਦੌਰਾਨ ਸਾਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਟਵੀਟ ਮਿਲਿਆ। ਟਵੀਟ ਵਿੱਚ ਉਹਨਾਂ ਨੇ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਸ ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ‘The Express Tribune’ ਦੇ ਲੇਖ ਮਿਲੇ। ਲੇਖ ਦੇ ਸਾਨੂੰ ਵਾਇਰਲ ਦਾਅਵੇ ਦੀ ਤਸਵੀਰ ਮਿਲੀ ਜਿਸ ਵਿੱਚ ਇੱਕ ਚਿੱਟੇ ਰੰਗ ਦੀ ਬਿਲਡਿੰਗ ਦੇ ਨਜਦੀਕ ਪਾਕਿਸਤਾਨ ਦਾ ਝੰਡਾ ਦੇਖਿਆ ਜਾ ਸਕਦਾ ਹੈ । ਇਸ ਲੇਖ ਦੇ ਮੁਤਾਬਕ 150 ਫੁੱਟ ਲੰਬਾ ਪਾਕਿਸਤਾਨ ਦਾ ਝੰਡਾ ਇਮੀਗ੍ਰੇਸ਼ਨ ਸੈਂਟਰ ਦੇ ਨਜਦੀਕ ਸਥਾਪਿਤ ਕੀਤਾ ਗਿਆ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਸਹੀ ਨਹੀਂ ਹੈ।

First phase of Kartarpur Corridor project completed | The Express Tribune

LAHORE: The first phase of the construction of Kartarpur Corridor project and renovation of Gurdwara Darbar Sahib Kartarpur, which is the world’s largest Sikh shrine, has been completed. Kartarpur Corridor is all set to be inaugurated by Prime Minister Imran Khan on November 9.

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਦਾਅਵਾ ਗੁੰਮਰਾਹਕਰਨ ਹੈ। ਵਾਇਰਲ ਹੋ ਰਹੀ ਤਸਵੀਰ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੀ ਨਹੀਂ ਸਗੋਂ ਇਮੀਗ੍ਰੇਸ਼ਨ ਸੈਂਟਰ ਦੀ ਹੈ। ਸਾਡੀ ਜਾਂਚ ਦੇ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ।

ਟੂਲਜ਼ ਵਰਤੇ –

*ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage