Saturday, September 5, 2026

Uncategorized @pa

ਕੀ ਗੁਰੂ ਗੋਬਿੰਦ ਸਿੰਘ ਨੇ ਮੁਸਲਮਾਨਾਂ ਬਾਰੇ ਆਖੀ ਸੀ ਇਹ ਗੱਲ ?ਸੋਸ਼ਲ ਮੀਡਿਆ ਤੇ ਫਿਰਕਾਪ੍ਰਸਤੀ ਦਾਅਵਾ ਵਾਇਰਲ

Written By Shaminder Singh
Nov 19, 2019
banner_image

ਕਲੇਮ

हाथ को तेल के डिब्बे में कोहनी तक डालो,
फिर उसी हाथ को तिल की बोरी में डालो,
जितने तिल हाथ से चिपके उतनी बार भी मुस्लिम कसम खाये,
तो भी उनका भरोसा मत करना।

– गुरु गोविंद सिंह जी

ਪੰਜਾਬੀ ਅਨੁਵਾਦ

ਹੱਥ ਨੂੰ ਤੇਲ ਦੇ ਡਿੱਬੇ ਵਿੱਚ ਕੋਹਣੀ ਤਕ ਪਾਓ
ਫੇਰ ਉਸੀ ਹੱਥ ਨੂੰ ਤਿਲ ਦੀ ਬੋਰੀ ਵਿੱਚ ਪਾਓ
ਜਿੰਨ੍ਹੇ ਤਿਲ ਹੱਥ ਨਾਲ ਚਿਪਕਣ, ਉਸ ਤੋਂ ਜ਼ਿਆਦਾ ਬਾਰ ਵੀ ਅਗਰ ਮੁਸਲਮਾਨ ਕਸਮ ਖਾਏ ਤਾਂ ਉਸਦਾ ਯਕੀਨ ਨਾ ਕਰਨਾ

– ਗੁਰੂ ਗੋਬਿੰਦ ਸਿੰਘ ਜੀ

ਵੇਰੀਫੀਕੇਸ਼ਨ 

ਸੋਸ਼ਲ ਮੀਡਿਆ ਤੇ ਇੱਕ ਫਿਰਕਾਪ੍ਰਸਤੀ ਤਸਵੀਰ (ਦਾਅਵਾ) ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਹੱਥ ਨੂੰ ਤੇਲ ਦੇ ਡਿੱਬੇ ਵਿੱਚ ਕੋਹਣੀ ਤਕ ਪਾਓ ਤੇ ਫੇਰ ਉਸੀ ਹੱਥ ਨੂੰ ਤਿਲ ਦੀ ਬੋਰੀ ਵਿੱਚ ਪਾਓ ਅਤੇ ਜਿੰਨ੍ਹੇ ਤਿਲ ਹੱਥ ਨਾਲ ਚਿਪਕਣ, ਅਗਰ ਉਸ ਤੋਂ ਜ਼ਿਆਦਾ ਬਾਰ ਵੀ ਅਗਰ ਮੁਸਲਮਾਨ ਕਸਮ ਖਾਏ ਤਾਂ ਉਸਦਾ ਕਦੇ ਯਕੀਨ ਨਾ ਕਰਨਾ। ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਦੇ ਉੱਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਗਿਆ ਹੈ।

ਕੁਝ ਇਸੇ ਤਰਾਂ ਦੇ ਦਾਅਵੇ ਵਾਲੀ ਪੋਸਟ ਸਾਨੂ ਫੇਸਬੁੱਕ ਅਤੇ ਟਵਿੱਟਰ ਤੇ ਦੇਖਣ ਨੂੰ ਮਿਲੀ। ਅਸੀਂ ਪਾਇਆ ਕਿ ਕਾਫੀ ਲੰਬੇ ਸਮੇਂ ਤੋਂ ਇਸ ਦਾਅਵੇ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਦਾਅਵੇ ਦੀ ਸਚਾਈ ਜਾਨਣ ਲਈ ਅਸੀਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਦਾਅਵੇ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਗੂਗਲ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤੇ ਹੋਏ 52 ਹੁਕਮ ਮਿਲੇ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ 52 ਹੁਕਮਾਂ ਦੀ ਵਿਸ਼ੇਸ਼ ਤੌਰ ਤੇ ਪਾਲਣਾ ਕਰਨ ਨੂੰ ਕਿਹਾ ਸੀ।

52 Hukams of Guru Gobind Singh ji

1) Dharam di Kirat karni – Earn by honest means. 2) Daswand dena – Give one tenth of your salary. 3) Gurbani kantth karni – Memorize Gurbani. 4) Amrit Vaelae utthna – Wake up Amrit Vela (before dawn). 5) Sikh sewak di sewa ruchi naal karni – Serve a Sikh Servant with devotion.

52 Hukams of Guru Gobind Singh

The Sikh code of conduct, Rehat Maryada, is based on 52 hukams or edicts issued by Guru Gobind Singh in 1708 at Nanded before Guru Sahib re-joined God. The 52 hukamnamas or edicts giving instruction on appropriate behavior were written by order of Guru Gobind Singh and copied down by Baba Raam Singh Koer whose great grandfather was Baba Buddha.

ਗੁਰੂ ਗੋਬਿੰਦ ਸਿੰਘ ਵਲੋਂ ਦਿੱਤੇ ਗਏ ਇਹਨਾਂ ਹੁਕਮਾਂ ਦੇ ਵਿੱਚ ਕੀਤੇ ਵੀ ਕਿਸੇ ਵਿਸ਼ੇਸ਼ ਬਰਾਦਰੀ ਬਾਰੇ ਕੋਈ ਵੀ ਗੱਲ ਨਹੀਂ ਆਖੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ ਕਿਸੇ ਵੀ ਕਸਮ ਜਾਂ ਸਹੁੰ ਕੇ ਕਰ ਇਤਬਾਰ ਜਤਾਉਣ ਵਾਲੇ ਤੇ ਯਕੀਨ ਨਹੀਂ ਕਰਨ ਦੀ ਗੱਲ ਆਖੀ ਸੀ। ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਵਿੱਚ ਕਿਤੇ ਵੀ ਕਿਸੀ ਵਿਸ਼ੇਸ਼ ਬਰਾਦਰੀ ਦਾ ਜ਼ਿਕਰ ਨਹੀਂ ਹੈ।

ਤੁਸੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਗਏ 52 ਹੁਕਮ ਤੁਸੀ ਹੇਠਾਂ ਦਿੱਤੀ ਤਸਵੀਰ ਵਿੱਚ ਵੇਖ ਸਕਦੇ ਹੋ।

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਗੁਰੂ ਗੋਬਿੰਦ ਸਿੰਘ ਦੇ 52 ਹੁਕਮਾਂ ਦੇ ਨਾਮ ਤੇ ਫਿਰਕਾਪ੍ਰਸਤੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕਰਨ ਅਤੇ ਫਿਰਕਾਪ੍ਰਸਤੀ ਨੂੰ ਵਧਾਵਾ ਦੇ ਰਿਹਾ ਹੈ।

ਟੂਲਜ਼ ਵਰਤੇ

*ਗੂਗਲ ਕੀ ਵਰਡਸ ਸਰਚ
*ਟਵਿੱਟਰ ਸਰਚ
*ਫੇਸਬੁੱਕ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage