Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
Claim –
The name is RAY…. Satyajit Ray…
ਕਲੇਮ –
ਇਹ ਹਨ ਸੱਤਿਆਜੀਤ ਰੇ…….
ਵੇਰੀਫੀਕੇਸ਼ਨ –
ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਦੇ ਉੱਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਦੇ ਵਿੱਚ ਮਸ਼ਹੂਰ ਫਿਲਮ ਮੇਕਰ ਸੱਤਿਆਜੀਤ ਰੇ ਹਨ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇੱਕ ਵਿਅਕਤੀ ਜਿਹਨਾਂ ਨੂੰ ਸੱਤਿਆਜੀਤ ਰੇ ਦੱਸਿਆ ਜਾ ਰਿਹਾ ਹੈ , ਉਹ ਆਸਟਨ ਮਾਰਟਿਨ ਦੇ ਨਾਲ ਢਾਸਣਾ ਲਾਕੇ ਖੜੇ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਨੂੰ ਹੁਣ ਤਕ 349 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਕੁਝ ਇਸ ਤਰਾਂ ਦੀ ਤਸਵੀਰ ਸਾਨੂੰ ਟਵਿੱਟਰ ਤੇ ਦੇਖਣ ਨੂੰ ਮਿਲੀ।
Ray before Bond. #theydontmakethemliketheyusedto #SatyajitRay pic.twitter.com/rH2hJlAzBP
— Indrani Ray (@IndraniRay) November 26, 2019
ਇਸ ਦਾਅਵੇ ਦੀ ਜਾਂਚ ਦੇ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਵਾਇਰਲ ਦਾਅਵੇ ਨੂੰ ਖੰਗਾਲਿਆ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਵਾਇਰਲ ਦਾਅਵੇ ਦੇ ਕੁਝ ਸਕਰੀਨ ਸ਼ੋਟ ਮਿਲੇ।
ਇਹਨਾਂ ਸਕਰੀਨ ਸ਼ੋਟ ਦੀ ਮਦਦ ਨਾਲ ਇਸ ਤਸਵੀਰ ਦੀ ਸਚਾਈ ਬਾਰੇ ਪਤਾ ਚੱਲਿਆ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਤਸਵੀਰ ਅਸਲ ਦੇ ਵਿੱਚ ਮਸ਼ਹੂਰ ਹਾਲੀਵੁੱਡ ਅਦਾਕਾਰ sean connery ਦੀ ਹੈ। sean connery ਨੇ ਮਸ਼ਹੂਰ ਫਿਲਮ ਜੇਮਜ਼ ਬਾਂਡ ਵਿਚ ਬਾਖੂਬੀ ਰੋਲ ਨਿਭਾਇਆ ਸੀ। ਅਸਲ ਤਸਵੀਰ ਦੇ ਵਿੱਚ sean connery ਆਸਟਿਨ ਮਾਰਟਿਨ ਦੇ ਨਾਲ ਢਾਸਣਾ ਲਾਕੇ ਖੜੇ ਦਿਖਾਈ ਦੇ ਰਹੇ ਹਨ।

ਅਸੀਂ ਪਾਇਆ ਕਿ ਕਿਸੀ ਨੇ ਫੋਟੋਸ਼ੋਪ ਦੀ ਮਦਦ ਨਾਲ sean connery ਦੀ ਦੀ ਤਸਵੀਰ ਨਾਲ ਛੇੜ ਛਾੜ ਕਰਕੇ ਉਸ ਉੱਤੇ ਸੱਤਿਆਜੀਤ ਰੇ ਦੀ ਤਸਵੀਰ ਲਗਾ ਦਿੱਤੀ ਜਦਕਿ ਅਸਲ ਦੇ ਵਿੱਚ ਤਸਵੀਰ ਅਦਾਕਾਰ sean connery ਦੀ ਹੈ।

ਸਾਡੀ ਜਾਂਚ ਦੇ ਵਿੱਚ ਅਸੀਂ ਸੋਸ਼ਲ ਮੀਡਿਆ ਤੇ ਕੀਤੇ ਜਾ ਰਹੇ ਦਾਅਵੇ ਨੂੰ ਫ਼ਰਜ਼ੀ ਪਾਇਆ। ਕਿਸੀ ਨੇ ਫੋਟੋਸ਼ੋਪ ਦੀ ਮਦਦ ਨਾਲ ਤਸਵੀਰ ਨਾਲ ਛੇੜਛਾੜ ਕਰਕੇ ਇਸ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤਾ।
ਟੂਲਜ਼ ਵਰਤ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
December 28, 2019
JP Tripathi
January 11, 2020
JP Tripathi
December 31, 2019